18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਪ੍ਰਾਈਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਕਿਸ਼ਨਗੜ੍ਹ, 17 ਅਕਤੂਬਰ (ਹੁਸਨ ਲਾਲ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਤਹਿਸੀਲ ਪੱਧਰੀ 48ਵੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ ਹਨ ਜਿਸ ਦਾ ਉਦਘਾਟਨ ਸਿਕੰਦਰ ਕੁਮਾਰ ਮਡਾਰ ਯੂਕੇ ਅਤੇ ਰਾਜ ਕੁਮਾਰ ਬੀਪੀਈਓ ਅਲਾਵਲਪੁਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀ.

Ad Position 21
No active advertisement
ਅਜੀਤ ਡੈਸਕ 18-10-2026
ਕਿਸ਼ਨਗੜ੍ਹ, 17 ਅਕਤੂਬਰ (ਹੁਸਨ ਲਾਲ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਤਹਿਸੀਲ ਪੱਧਰੀ 48ਵੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ ਹਨ ਜਿਸ ਦਾ ਉਦਘਾਟਨ ਸਿਕੰਦਰ ਕੁਮਾਰ ਮਡਾਰ ਯੂਕੇ ਅਤੇ ਰਾਜ ਕੁਮਾਰ ਬੀਪੀਈਓ ਅਲਾਵਲਪੁਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀ.ਐਚ.ਟੀ. ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਕੁੜੀਆਂ ਦੇ ਨੈਸ਼ਨਲ ਸਟਾਈਲ ਦੇ ਕਬੱਡੀ, ਫੁਟਬਾਲ, ਹਾਕੀ, ਖੋ ਖੋ, ਕਰਾਟੇ, ਜਮਨਾਸਟਿਕ, ਲੰਬੀ ਛਾਲ, ਗੋਲਾ ਸੁੱਟਣਾ, ਸ਼ਤਰੰਜ, ਬਡਮਿੰਟਨ ਆਦਿ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਖੇਡਾਂ ਵਿੱਚ ਬਲਾਕ ਆਦਮਪੁਰ ਭੋਗਪਰ ਕਰਤਾਰਪੁਰ ਅਲਾਵਲਪੁਰ ਦੇ 200 ਤੋਂ ਵੱਧ ਬੱਚਿਆਂ ਨੇ ਅਤੇ 50 ਤੋਂ ਵੱਧ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮੈਂਬਰ ਪੰਚਾਇਤ ਜੋਰਾ ਸਿੰਘ ਬਿਆਸ ਪਿੰਡ, ਸਿਕੰਦਰ ਕੁਮਾਰ ਮਡਾਰ, ਸੋਹਣ ਲਾਲ ਐਕਸੀਅਨ, ਮਹਿੰਦਰ ਪਾਲ ਐਕਸ ਆਰਮੀ, ਮੈਡਮ ਪ੍ਰਭਾ ਬਲਾਕ ਸੰਮਤੀ ਮੈਂਬਰ, ਬੀਰਾ ਪੰਚ, ਜੇ.ਪੀ ਨਰਾਇਣ ਦੀਪ ਸ਼ਰਮਾ ਯੂਐਸਏ, ਅਸ਼ਵਨੀ ਕੁਮਾਰ ਅਤੇ ਦੀਪਕ ਕੁਮਾਰ ਸੀਐਚਟੀ, ਪ੍ਰਭਜੀਤ ਮਾਨਸਲ ਸੀਆਟੀ, ਜਗਰੂਪ ਸਿੰਘ ਸੀਐਚਟੀ, ਨਛੱਤਰ ਰਾਮ ਸੀਆਈਟੀ ਅਤੇ ਮਨਦੀਪ ਕੁਮਾਰ, ਊਸ਼ਾ ਰਾਣੀ, ਵਰਿੰਦਰ ਕੁਮਾਰ, ਰਣਜੀਤ ਸਿੰਘ, ਜਸਬੀਰ ਸਿੰਘ, ਬਲਜੀਤ, ਰਾਮਪਾਲ, ਗੁਰਦੀਪ ਸਿੰਘ ਆਦਿ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪਕ ਸੂਦ ਨੂੰ ਆਮ ਆਦਮੀ ਪਾਰਟੀ ਨੇ ਸੌਂਪੀ ਸਟੇਟ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਭਗਵਾਨ ਵਾਲਮੀਕਿ ਤੀਰਥ ਯਾਤਰਾ ਦਾ ਆਦਮਪੁਰ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24