18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲੋਹੀਆਂ ਸ਼ਹਿਰ ਦੇ ਟਰਾਂਸਫ਼ਾਰਮਰਾਂ ’ਚੋਂ ਚੋਰ ਕੱਢ ਰਹੇ ਨੇ ਲਗਾਤਾਰ ਤੇਲ

ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੱਛਲੇ ਕਈ ਮਹੀਨਿਆਂ ਤੋਂ ਚੋਰਾਂ ਵਲੋਂ ਪਾਵਰਕਾਮ ਦਾ ਲੱਖਾਂ ਰੁਪਏ ਦਾ ਨੁਕਸਾਨ ਕਰਦਿਆਂ ਲੋਹੀਆਂ ਸ਼ਹਿਰ ਅੰਦਰ ਪੈਂਦੇ ਟਰਾਂਸਫਾਰਮਾਂ ’ਚੋਂ ਤੇਲ ਕੱਢ ਲਿਆ ਜਾਂਦਾ ਹੈ| ਬੀਤੀ ਰਾਤ ਵੀ ਚੋਰਾਂ ਵਲੋਂ ਸ਼ਹੀਦ ਭਗਤ ਸਿੰਘ ਚੌਕ ਨੇੜਲੇ ਜੰਝ ਘਰ ਦੇ ਬਾਹਰ ਲੱਗੇ ਹੋਏ ਟਰਾਂਸਫ਼ਾਰਮਰਾਂ ’ਤੇ ਧਾਵਾ ਬੋਲਿਆ ਗਿਆ| ਨੇੜਲੇ ਕੈਮਰਿਆਂ ’ਚ ਰਿਕਾਰਡ ਹੋਈ ਸੀ. ਸੀ.

Ad Position 21
No active advertisement
ਖਾਲੀ ਚੱਲਿਆ ਟਰਾਂਸਫ਼ਾਰਮਰ ਜਾਂਦੇ ਸੜ, ਪਾਵਰਕਾਮ ਨੂੰ ਲੱਗਦੈ ਲੱਖਾਂ ਦਾ ਚੂਨਾ-ਜੇ.ਈ. ਅਮਨਦੀਪ ਸਿੰਘ 18-10-2026
ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੱਛਲੇ ਕਈ ਮਹੀਨਿਆਂ ਤੋਂ ਚੋਰਾਂ ਵਲੋਂ ਪਾਵਰਕਾਮ ਦਾ ਲੱਖਾਂ ਰੁਪਏ ਦਾ ਨੁਕਸਾਨ ਕਰਦਿਆਂ ਲੋਹੀਆਂ ਸ਼ਹਿਰ ਅੰਦਰ ਪੈਂਦੇ ਟਰਾਂਸਫਾਰਮਾਂ ’ਚੋਂ ਤੇਲ ਕੱਢ ਲਿਆ ਜਾਂਦਾ ਹੈ| ਬੀਤੀ ਰਾਤ ਵੀ ਚੋਰਾਂ ਵਲੋਂ ਸ਼ਹੀਦ ਭਗਤ ਸਿੰਘ ਚੌਕ ਨੇੜਲੇ ਜੰਝ ਘਰ ਦੇ ਬਾਹਰ ਲੱਗੇ ਹੋਏ ਟਰਾਂਸਫ਼ਾਰਮਰਾਂ ’ਤੇ ਧਾਵਾ ਬੋਲਿਆ ਗਿਆ| ਨੇੜਲੇ ਕੈਮਰਿਆਂ ’ਚ ਰਿਕਾਰਡ ਹੋਈ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਚੋਰ ਇੱਕ ਟਾਟਾ 407 ਟਰੱਕ ’ਚ ਆਏ ਅਤੇ ਟਰਾਂਸਫ਼ਾਰਮਰ ਨੇੜੇ ਕਰੀਬ ਸਵਾ 1 ਘੰਟਾ ਆਰਾਮ ਨਾਲ ਟਰੱਕ ਖੜ੍ਹਾ ਕਰਕੇ ਤੇਲ ਕੱਢਦੇ ਨਜ਼ਰ ਆ ਰਹੇ ਹਨ| ਇਸ ਸਬੰਧੀ ਟਰਾਂਸਫਾਰਮਰ ਨੂੰ ਚਾਲੂ ਕਰ ਰਹੇ ਪਾਵਰਕਾਮ ਦੇ ਜੇ.ਈ. ਅਮਨਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਚੋਰ ਲੰਘੀ ਰਾਤ 2:20 ਮਿੰਟ ’ਤੇ ਆਏ ਅਤੇ 3:30 ਮਿੰਟ ’ਤੇ ਵਾਪਸ ਗਏ, ਕਰੀਬ ਸਵਾ 1 ਘੰਟੇ ਵਿੱਚ ਉਨ੍ਹਾਂ ਪਹਿਲਾਂ ਇੱਕ ਟਰਾਂਸਫਾਰਮਰ ’ਚੋਂ ਤੇਲ ਕੱਢਿਆ ਅਤੇ ਫਿਰ ਦੂਜੇ ਟਰਾਂਸਫਾਰਮਰ ’ਚੋ ਤੇਲ ਕੱਢਣ ਦੀ ਅਸਫ਼ਲ ਕੋਸ਼ਿਸ਼ ਕੀਤੀ| ਉਨ੍ਹਾਂ ਦੱਸਿਆ ਕਿ ਤੇਲ ਕੱਢੇ ਟਰਾਂਸਫਾਰਮਰ ਖਾਲੀ ਚੱਲ ਜਾਵੇ ਤਾਂ ਉਹ ਸੜ ਜਾਂਦਾ ਹੈ, ਜਿਸ ਨਾਲ ਪਾਵਰਕਾਮ ਦਾ ਕਰੀਬ ਪੌਣੇ 4 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਟਰਾਂਸਫਾਰਮਰ ’ਚੋਂ ਅਤੇ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਨੇੜੇ ਲੱਗੇ ਟਰਾਂਸਫਾਰਮਰ ’ਚੋਂ ਵੀ ਦੋ-ਦੋ ਵਾਰ ਚੋਰ ਤੇਲ ਕੱਢ ਚੁੱਕੇ ਹਨ| ਨੇੜਲੇ ਦੁਕਾਨਦਾਰਾਂ ਨੇ ਕਿਹਾ ਕਿ ਸ਼ਹਿਰ ਅੰਦਰ ਬਣਿਆ ਥਾਣਾ ਅਤੇ ਲਗਾਤਾਰ ਚੱਲਦੀ ਪੁਲਿਸ ਦੀ 112 ਰੈਪਿਡ ਗੱਡੀ ਦੇ ਬਾਵਜੂਦ ਚੋਰ ਆਪਣੀਆਂ ਕਾਰਵਾਈਆਂ ਪਾ ਰਹੇ ਹਨ, ਜੋ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾਉਂਦਾ ਹੈ| ਇਸ ਸੰਬੰਧੀ ਲੋਹੀਆਂ ਦੇ ਥਾਣਾ ਮੁਖੀ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੋਈ ਹੈ ਅਤੇ ਅਸੀਂ ਜਾਂਚ ਕਰ ਰਹੇ ਹਾਂ, ਜਲਦੀ ਹੀ ਚੋਰ ਗ੍ਰਿਫ਼ਤ ’ਚ ਹੋਣਗੇ|
Ad Position 22
No active advertisement
ਪਿਛਲੀ ਖ਼ਬਰ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੇ ਟਕਰਾਅ ਦੀ ਕਹਾਣੀ ਹੈ ਫ਼ਿਲਮ ‘ਥਾਪੀ’ ਸੁਪਨੇ ਪੂਰੇ ਕਰਨ ਲਈ ਲਗਾਤਾਰ... ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਏ.ਆਈ.ਸੀ.ਸੀ. ਵਲੋਂ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਦਾ ਅਬਜ਼ਰਵਰ ਨਿਯੁ...
Ad Position 24