ਜਰਨੈਲ ਸਿੰਘ ਜੋਸਨ ਦੀ ਯਾਦ ’ਚ ਪਿੰਡ ਸਿੱਧੂਪੁਰ ’ਚ ਅੱਖਾਂ ਦਾ ਕੈਂਪ ਅੱਜ
ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ: ਜਰਨੈਲ ਸਿੰਘ ਜੋਸਨ ਚੈਰੀਟੇਬਲ ਟਰੱਸਟ ਸਿੱਧੂ ਪੁਰ ਵਲੋਂ ਸਵ: ਸ: ਜਰਨੈਲ ਸਿੰਘ ਜੋਸਨ ਦੀ ਮਿੱਠੀ ਯਾਦ ਨੂੰ ਸਮਰਪਿਤ 13ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪੰਚਾਇਤ ਘਰ, ਸਿੱਧੂਪੁਰ ਵਿਖੇ ਮਿਤੀ 18 ਅਕਤੂਬਰ 2026 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਖੇ ਲਗਵਾਇਆ ਜਾ ਰਿਹਾ ਹੈ| ਪਿੰਡ ਸਿੱਧੂਪੁਰ ਦੇ ਅਮਰੀਕਾ ਦੇ ਵਸਨੀਕ ਜੋਸਨ ਭਰਾ ਜਸਵੀਰ ਸਿੰਘ ਜੋਸਨ, ਅਵਤਾਰ ਸਿੰਘ ਜੋਸਨ ਅਤੇ ਅਮਰਜੀਤ ਸਿੰਘ ਰਾਣਾ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਿਸਤਰੀ, ਕਸ਼ਮੀਰ ਸਿੰਘ ਥਿੰਦ, ਧਰਮ ਸਿੰਘ ਸਿੱਧੂਪੁਰ, ਯਾਦਵਿੰਦਰ ਸਿੰਘ ‘ਸਾਬ ਸਰਪੰਚ’, ਜਗਜੀਤ ਸਿੰਘ, ਮੋਨੂੰ ਸ਼ਰਮਾ ਅਤੇ ਹੋਰਾਂ ਨੇ ਦੱਸਿਆ ਕਿ ‘ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਪਰਚੀਆਂ 1 ਵਜੇ ਤੱਕ ਹੀ ਬਣਨਗੀਆਂ ਅਤੇ ਕੈਂਪ ’ਚ ਆਏ ਲੋੜਵੰਦਾਂ ਦੇ ਇਲਾਜ ਲਈ ਅੱਖਾਂ ਦੇ ਮਾਹਿਰ ਡਾ. ਕਪਲਮੀਤ ਸਿੰਘ, ਡਾ.
ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ: ਜਰਨੈਲ ਸਿੰਘ ਜੋਸਨ ਚੈਰੀਟੇਬਲ ਟਰੱਸਟ ਸਿੱਧੂ ਪੁਰ ਵਲੋਂ ਸਵ: ਸ: ਜਰਨੈਲ ਸਿੰਘ ਜੋਸਨ ਦੀ ਮਿੱਠੀ ਯਾਦ ਨੂੰ ਸਮਰਪਿਤ 13ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪੰਚਾਇਤ ਘਰ, ਸਿੱਧੂਪੁਰ ਵਿਖੇ ਮਿਤੀ 18 ਅਕਤੂਬਰ 2026 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਖੇ ਲਗਵਾਇਆ ਜਾ ਰਿਹਾ ਹੈ| ਪਿੰਡ ਸਿੱਧੂਪੁਰ ਦੇ ਅਮਰੀਕਾ ਦੇ ਵਸਨੀਕ ਜੋਸਨ ਭਰਾ ਜਸਵੀਰ ਸਿੰਘ ਜੋਸਨ, ਅਵਤਾਰ ਸਿੰਘ ਜੋਸਨ ਅਤੇ ਅਮਰਜੀਤ ਸਿੰਘ ਰਾਣਾ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਿਸਤਰੀ, ਕਸ਼ਮੀਰ ਸਿੰਘ ਥਿੰਦ, ਧਰਮ ਸਿੰਘ ਸਿੱਧੂਪੁਰ, ਯਾਦਵਿੰਦਰ ਸਿੰਘ ‘ਸਾਬ ਸਰਪੰਚ’, ਜਗਜੀਤ ਸਿੰਘ, ਮੋਨੂੰ ਸ਼ਰਮਾ ਅਤੇ ਹੋਰਾਂ ਨੇ ਦੱਸਿਆ ਕਿ ‘ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਪਰਚੀਆਂ 1 ਵਜੇ ਤੱਕ ਹੀ ਬਣਨਗੀਆਂ ਅਤੇ ਕੈਂਪ ’ਚ ਆਏ ਲੋੜਵੰਦਾਂ ਦੇ ਇਲਾਜ ਲਈ ਅੱਖਾਂ ਦੇ ਮਾਹਿਰ ਡਾ. ਕਪਲਮੀਤ ਸਿੰਘ, ਡਾ. ਨਵਨੀਤ ਗਰਗ, ਡਾ. ਉੱਤਮ ਕੁਮਾਰ ਓਹਰੀ ਸਮੇਤ ਹੋਰ ਡਾਕਟਰ ਮਰਦਾਂ, ਔਰਤਾਂ ਅਤੇ ਬੱਚਿਆਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨਗੇ|