18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਬਣਾਵਾਂਗੇ-ਕਿਸਾਨ ਆਗੂ

ਆਦਮਪੁਰ, 17 ਅਕਤੂਬਰ (ਪ. ਪ.)

Ad Position 21
No active advertisement
ਅਜੀਤ ਡੈਸਕ 18-10-2026
ਆਦਮਪੁਰ, 17 ਅਕਤੂਬਰ (ਪ.ਪ.)-ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਚਰਚਿਤ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇੱਕ ਇਕੱਠ ਤੋਂ ਬਾਅਦ ਉਨ੍ਹਾਂ ਦੇ ਮਾਨਸਾ ਸਥਿਤ ਗ੍ਰਹਿ ਵਿਖੇ ਜਾਣ ਲਈ ਵੱਡਾ ਕਾਫ਼ਲਾ ਰਵਾਨਾ ਹੋਇਆ। ਜਾਣਕਾਰੀ ਦਿੰਦੇ ਮਨਦੀਪ ਸਿੰਘ ਸਮਰਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਸੁਖਵਿੰਦਰ ਸਿੰਘ ਡਰੋਲੀ ਬਲਾਕ ਪ੍ਰਧਾਨ ਆਦਮਪੁਰ, ਮੇਜਰ ਸਿੰਘ ਜੌਹਲ, ਸੋਹਣ ਸਿੰਘ ਫੌਜੀ ਕੁਆਰਡੀਨੇਟਰ ਦੁਆਬਾ, ਹਰਪਾਲ ਸਿੰਘ ਬੱਲ ਜਨਰਲ ਸੈਕਟਰੀ ਵਲੋਂ ਸਾਂਝੇ ਤੌਰ ’ਤੇ ਬਿਆਨ ਦਿੰਦੇ ਦੱਸਿਆ ਕਿ ਸੈਂਕੜੇ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਪਰਵਿੰਦਰ ਸਿੰਘ ਝੋਟੇ ਦੇ ਘਰ ਵੱਲ ਚਾਲੇ ਪਾਏ ।ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਔਖੀ ਘੜੀ ’ਚ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਝੋਟੇ ਦੇ ਘਰ ਪਹੁੰਚ ਕੇ ਕਿਸਾਨ ਆਗੂ ਪਰਿਵਾਰ ਨਾਲ ਮੀਟਿੰਗ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣਗੇ । ਇਸ ਮੌਕੇ ਪਰਮਿੰਦਰ ਸਿੰਘ ਸੋਡੀ ਹਰੀਪੁਰ, ਜਸਵਿੰਦਰ ਸਿੰਘ ਭਿੰਦਾ, ਬਲਜੀਤ ਸਿੰਘ ਦਿਓਲ, ਰਣਜੀਤ ਸਿੰਘ ਚੋਮੋ, ਰਸ਼ਪਾਲ ਸਿੰਘ ਉੱਚਾ, ਸਤਨਾਮ ਸਿੰਘ ਈਸ਼ਰਵਾਲ, ਪਰਮਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਸੋਡੀ ਉੱਚਾ ਸਰਪੰਚ, ਅਵਤਾਰ ਸਿੰਘ ਨਰੰਗਪੁਰ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਡਾ. ਵਿਜੈ ਲਕਸ਼ਮੀ ਨਮਿਤ ਰਸਮ ਕਿਰਿਆ ਕੱਲ੍ਹ ਅਗਲੀ ਖ਼ਬਰ ਜਰਨੈਲ ਸਿੰਘ ਜੋਸਨ ਦੀ ਯਾਦ ’ਚ ਪਿੰਡ ਸਿੱਧੂਪੁਰ ’ਚ ਅੱਖਾਂ ਦਾ ਕੈਂਪ ਅੱਜ
Ad Position 24