ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਦੁਸਹਿਰਾ ਉਤਸਵ
ਜਲੰਧਰ - ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਧੂਮ ਧਾਮ ਨਾਲ ਮਨਾਇਆ ਜਾਵੇਗਾ । ਅੱਜ ਕਮੇਟੀ ਦੇ ਅਹੁਦੇਦਾਰਾਂ ਵਲੋਂ ਦੁਸਹਿਰਾ ਗਰਾਊਂਡ ਦਾ ਜਾਇਜ਼ਾ ਲਿਆ ਗਿਆ ।
ਜਲੰਧਰ - ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਧੂਮ ਧਾਮ ਨਾਲ ਮਨਾਇਆ ਜਾਵੇਗਾ । ਅੱਜ ਕਮੇਟੀ ਦੇ ਅਹੁਦੇਦਾਰਾਂ ਵਲੋਂ ਦੁਸਹਿਰਾ ਗਰਾਊਂਡ ਦਾ ਜਾਇਜ਼ਾ ਲਿਆ ਗਿਆ । ਇਹ ਦੁਸਹਿਰਾ ਉਤਸਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਲਾਡੋਵਾਲੀ ਰੋਡ ਜਲੰਧਰ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ । ਇਸ ਪ੍ਰੋਗਰਾਮ ’ ਚ ਸ੍ਰੀ ਰਾਮ ਅਤੇ ਹਨੂੰਮਾਨ ਦੇ ਸਵਰੂਪ ਦੇਖਣਯੋਗ ਹੋਣਗੇ । ਬੈਂਡ , ਬਾਜਿਆਂ ਅਤੇ ਹਾਥੀ , ਘੋੜਿਆਂ ਦੇ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ । ਰਾਵਣ , ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਦੇਖਣਯੋਗ ਹੋਣਗੇ । ਸ਼ੋਭਾ ਯਾਤਰਾ ਸ਼ਿਵਾ ਜੀ ਪਾਰਕ ਨੇੜੇ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਦੁਸਹਿਰਾ ਗਰਾਊਂਡ ਵਿਖੇ ਪਹੁੰਚੇਗੀ । ਇਸ ਮੌਕੇ ਰਾਕੇਸ਼ ਕੁਮਾਰ , ਰਜਿੰਦਰ ਬੇਰੀ , ਰੋਹਿਤ ਤਲਵਾੜ , ਪੋਂਟੀ ਰਾਜਪਾਲ , ਜਸਵਿੰਦਰ ਸਿੰਘ ਪਾਲੀ , ਰਾਹੁਲ ਧੀਰ , ਸੁਧੀਰ ਘੁੱਗੀ , ਸੰਦੀਪ ਮਾਗੋ , ਦੀਪਕ ਸਪਰਾ , ਕੁਲਦੀਪ ਸਿੰਘ , ਅਨੁਜ ਦੂਬੇ , ਜੇ ਬੀ ਵਰਮਾ ਮੌਜੂਦ ਸਨ ।