20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗੈਰੀ ਪੁਰੇਵਾਲ ਨੇ ਚੋਣ ਮੁਹਿੰਮ ’ ਚ ਲਿਆਂਦੀ ਤੇਜ਼ੀ

ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- 17 ਅਕਤੂਬਰ ਨੂੰ ਸਰੀ ਸਿਟੀ ਕੌਂਸਲ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਹੁਣ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ 24 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਬੀ. ਸੀ.

Ad Position 21
No active advertisement
ਅਜੀਤ ਡੈਸਕ 20-10-2026
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- 17 ਅਕਤੂਬਰ ਨੂੰ ਸਰੀ ਸਿਟੀ ਕੌਂਸਲ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਹੁਣ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ 24 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਬੀ.ਸੀ. ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਬਣ ਗਈਆਂ ਹਨ। ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਫਲੀਡਵੁੱਡ ਤੋਂ ਚੋਣ ਪਿੜ ’ਚ ਨਿੱਤਰੇ ਉਮੀਦਵਾਰ ਗੈਰੀ ਪੁਰੇਵਾਲ ਵਲੋਂ ਆਪਣੀ ਚੋਣ ਮੁਹਿੰਮ ’ਚ ਤੇਜ਼ੀ ਲਿਆਂਦਿਆਂ ਸੈਂਕੜੇ ਸਮਰਥਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਤੋਂ ਸਹਿਯੋਗ ਮੰਗਿਆ ਅਤੇ ਐਡਵਾਂਸ ਪੋਲਿੰਗ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ। ਉਪਰੰਤ ਗੱਲਬਾਤ ਕਰਦਿਆਂ ਪੁਰੇਵਾਲ ਨੇ ਕਿਹਾ ਕਿ ਮਹਿਸੂਸ ਕੀਤਾ ਗਿਆ ਹੈ ਕਿ ਇਸ ਵੇਲੇ ਬੀ.ਸੀ.ਦੀ ਸਿਆਸੀ ਹਵਾ ਕੰਸਰਵੇਟਿਵ ਪਾਰਟੀ ਦੇ ਹੱਕ ਵਿਚ ਚੱਲ ਰਹੀ ਹੈ ਅਤੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ। ਗੈਰੀ ਗਰੇਵਾਲ ਨੇ ਦੋਸ਼ ਲਗਾਇਆ ਕਿ ਐਨ.ਡੀ.ਪੀ .ਵਲੋਂ ਅਚਾਨਕ ਸੁਬਾਈ ਚੋਣਾਂ ਕਰਵਾਏ ਜਾਣ ਦਾ ਅਚਨਚੇਤੀ ਕੀਤਾ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਇਸ ਮੌਕੇ ਰਣਜੋਧ ਗਿੱਲ,ਜਸਦੀਪ ਸਿੱਧੂ, ਹਾਰਬੀ ਸਿੱਧੂ, ਪੌਲ ਪੁਰੇਵਾਲ, ਕਮਲ ਸਿੰਘ, ਪੂਜਾ ਅਤੇ ਬੁੱਧੀ ਕਪੂਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਕਰਤਾਰਪੁਰ ਦੇ ਪਿੰਡ ਮਲਕੋ ਵਿਖੇ ‘ਆਪ’ ਨੂੰ ਛੱਡ ਕੇ 40 ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਜਲੰਧਰ ਦੀ ਪ੍ਰੀਤ ਕੰਵਲ ਨੇ ਜਿੱਤਿਆ ‘ਮਿਸਿਜ਼ ਗਲੈਮਰ ਆਈਕਨ ਆਫ਼ ਇੰਡੀਆ 2026’ ਖ਼ਿਤਾਬ
Ad Position 24