20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਿਹੰਗ ਸਿੰਘ ਦੇ ਭੇਸ ’ਚ ਵਾਰਦਾਤਾਂ ਕਰਨ ਵਾਲੇ 2 ਲੁਟੇਰੇ ਕਾਬੂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਚਾਰ ਸੋਨੇ ਦੇ ਲਾਕੇਟ ਲੁੱਟੇ, 20 ਹਜ਼ਾਰ ਰੁਪਏ ’ਚ ਵੇਚੇ

ਮਕਸੂਦਾਂ, 19 ਅਕਤੂਬਰ (ਸੌਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਦੇ ਸੋਨੇ ਦੇ ਲਾਕੇਟ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚਾਰ ਲਾਕੇਟ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ।

Ad Position 21
No active advertisement
ਅਜੀਤ ਡੈਸਕ 20-10-2026
ਮਕਸੂਦਾਂ, 19 ਅਕਤੂਬਰ (ਸੌਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਦੇ ਸੋਨੇ ਦੇ ਲਾਕੇਟ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚਾਰ ਲਾਕੇਟ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ । ਲੁੱਟੇ ਗਏ ਗਹਿਣੇ ਮਹਿਜ਼ 20 ਹਜ਼ਾਰ ਰੁਪਏ ’ਚ ਵੇਚ ਦਿੱਤੇ ਗਏ। ਮੁਲਜ਼ਮਾਂ ’ਚੋਂ ਇਕ ਵਲੋਂ ਨਿਹੰਗ ਸਿੰਘ ਦਾ ਭੇਸ ਧਾਰ ਕੇ ਵਾਰਦਾਤਾਂ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਟਰਾਂਸਪੋਰਟ ਨਗਰ ਇਲਾਕੇ ’ਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦਾ ਸੋਨੇ ਦਾ ਲਾਕੇਟ ਲੁੱਟ ਲਿਆ ਸੀ। ਇਸ ਸੰਬੰਧੀ ਮਾਮਲਾ ਦਰਜ ਕਰਕੇ ਏ.ਐੱਸ.ਆਈ. ਸਾਹਿਬ ਸਿੰਘ ਵਲੋਂ ਜਾਂਚ ਸ਼ੁਰੂ ਕੀਤੀ ਗਈ। ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਮੁੜ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਥਾਣਾ ਨੰਬਰ 8 ਦੇ ਇਲਾਕੇ ’ਚ ਮੋਟਰਸਾਈਕਲ ’ਤੇ ਘੁੰਮ ਰਹੇ ਹਨ। ਇਸ ’ਤੇ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਗੋਲੂ ਵਾਸੀ ਬਾਬਾ ਨਾਮਦੇਵ ਕਾਲੋਨੀ ਅਤੇ ਗੁਰਚਰਨਜੀਤ ਸਿੰਘ ਉਰਫ਼ ਚੰਨ ਵਾਸੀ ਮੁਹੱਲਾ ਸੰਤਪੁਰਾ, ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ 7 ਅਕਤੂਬਰ ਨੂੰ ਦੋਮੋਰੀਆ ਪੁਲ ਨੇੜੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਸਾਈਕਲ ਸਵਾਰ ਬੱਚੇ ਨੂੰ ਵੀ ਹਥਿਆਰ ਦਿਖਾ ਕੇ ਲੁੱਟਿਆ ਸੀ। ਇਸ ਤੋਂ ਇਲਾਵਾ ਮਕਸੂਦਾਂ ਚੌਕ ਅਤੇ ਬਸਤੀ ਬਾਵਾ ਖੇਲ ਇਲਾਕੇ ’ ਚ ਵੀ ਅਜਿਹੀਆਂ ਵਾਰਦਾਤਾਂ ਕਰਨ ਦੇ ਦੋਸ਼ ਹਨ। ਪੁਲਿਸ ਨੇ ਵਾਰਦਾਤਾਂ ’ਚ ਵਰਤਿਆ ਮੋਟਰਸਾਈਕਲ ਕਬਜ਼ੇ ’ਚ ਲੈ ਲਿਆ ਹੈ। ਦੋਵਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਵਾਰਦਾਤਾਂ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੌਖਾ ਤੇ ਛੇਤੀ ਅਮੀਰ ਹੋਣ ਦੀ ਚਾਹਤ ਨੇ ਬਣਾਇਆ ਨਸ਼ਾ ਤਸਕਰ, ਫਿਰੋਜ਼ਪੁਰ ਜ਼ਿਲ੍ਹੇ ਦੇ 2 ਨੌਜਵਾਨ ਹੈਰੋਇਨ ਸਮੇਤ ਕਾਬੂ ਐਂਟ... ਅਗਲੀ ਖ਼ਬਰ ਜਨਰੇਟਰ ਠੀਕ ਕਰਨ ਆਏ ਮਕੈਨਿਕ ਦਾ ਆਦਰਸ਼ ਨਗਰ ’ਚੋਂ ਮੋਟਰਸਾਈਕਲ ਚੋਰੀ
Ad Position 24