ਧਾਰਮਿਕ ਉਤਸਵ ਸੰਮਤੀ ਵਲੋਂ 254ਵਾਂ ਰਾਸ਼ਨ ਵੰਡ ਸਮਾਰੋਹ
ਆਦਮਪੁਰ 19 ਅਕਤੂਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਪਰਮਜੀਤ ਸਿੰਘ ਪੰਮਾ (ਯੂ. ਕੇ.)
ਆਦਮਪੁਰ 19 ਅਕਤੂਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਪਰਮਜੀਤ ਸਿੰਘ ਪੰਮਾ (ਯੂ. ਕੇ.) ਨੂੰ ਸਮਰਪਿਤ 254ਵਾਂ ਰਾਸ਼ਨ ਵੰਡ ਸਮਾਰੋਹ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਲਾਲੀ (ਯੂ. ਕੇ.), ਅਤੇ ਕੰਚਨ ਟੰਡਨ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਆਦਮਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਐਸ.ਐਲ. ਭਾਟੀਆ, ਮਨਮੋਹਨ ਸਿੰਘ ਬਾਬਾ ਪ੍ਰਧਾਨ ਜਾਗਿਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਅਤੇ ਸ਼ਰੇਹਾ ਟੰਡਨ ਸ਼ਾਮਿਲ ਹੋਏ। ਇਸ ਮੌਕੇ ਐਸ. ਐਲ. ਭਾਟੀਆ ਅਤੇ ਮੈਡਮ ਕੰਚਨ ਟੰਡਨ ਨੇ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਲਗਾਤਾਰ 21 ਸਾਲਾਂ ਤੋਂ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੀ ਹੈ। ਸੰਮਤੀ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਮੌਕੇ ਪ੍ਰਧਾਨ ਮੰਗਤ ਰਾਮ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਅਨਿਲ ਸ਼ਰਮਾ, ਸੁਦਾਮਾ ਭਗਤ, ਪਵਨ ਬਸੀ, ਗੁਲਸ਼ਨ ਦਿਲਬਾਗੀ, ਕੁੱਲਦੀਪ ਦੁਗਲ, ਸੁਸ਼ੀਲ ਡੋਗਰਾ, ਪਵਨ ਉਬਰਾਏ, ਅਰਵਿੰਦ ਪਰਾਸ਼ਰ, ਰਾਕੇਸ਼ ਆਵਲ, ਬਲਵੀਰ ਅਤੇ ਹੋਰ ਹਾਜ਼ਰ ਸਨ।