20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ੍ਰੀ ਰਾਮਲੀਲ੍ਹਾ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ‘ਦੁਰਗਾ ਅਸ਼ਟਮੀ’ ਦੇ ਸਮਾਗਮ ’ਚ ਕੀਤੀ ਸ਼ਿਰਕਤ

ਸ਼ਾਹਕੋਟ, 19 ਅਕਤੂਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਸੁਧਾਰ ਕਲੱਬ ਸ਼ਾਹਕੋਟ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੀ ਛੇਵੀਂ ਨਾਈਟ ਮੌਕੇ ‘ਦੁਰਗਾ ਅਸ਼ਟਮੀ’ ਮਨਾਈ ਗਈ, ਜਿਸ ਦੌਰਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਮੰਚ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀ.

Ad Position 21
No active advertisement
ਸ੍ਰੀ ਰਾਮ ਬਨਵਾਸ ਦਾ ਦ੍ਰਿਸ਼ ਪੇਸ਼ ਕਰਦੇ ਕਲਾਕਾਰ। 20-10-2026
ਸ਼ਾਹਕੋਟ, 19 ਅਕਤੂਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਸੁਧਾਰ ਕਲੱਬ ਸ਼ਾਹਕੋਟ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੀ ਛੇਵੀਂ ਨਾਈਟ ਮੌਕੇ ‘ਦੁਰਗਾ ਅਸ਼ਟਮੀ’ ਮਨਾਈ ਗਈ, ਜਿਸ ਦੌਰਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਮੰਚ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ. ਸ਼ੇਰੋਵਾਲੀਆ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਕਮੇਟੀ, ਲਕਸ਼ਮਣ ਸੋਬਤੀ ਸ਼ਹਿਰੀ ਪ੍ਰਧਾਨ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ, ਸੁਖਦੇਵ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਪਵਨ ਅਗਰਵਾਲ ਸਾਬਕਾ ਐਮ.ਸੀ., ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਡਾ. ਸੁਰਿੰਦਰ ਭੱਟੀ,ਅਮਨਦੀਪ ਸੈਦਪੁਰੀ, ਬੰਟੀ ਬੱਠਲਾ, ਪਵਨ ਜਨੇਜਾ, ਰਾਜੇਸ਼ ਗੁਪਤਾ, ਮਨਜੀਤ ਸਿੰਘ ਸੱਤਾ, ਗੁਰਪ੍ਰੀਤ ਸਿੰਘ ਬੱਬੂ, ਗਗਨ ਜਿੰਦਲ, ਅਵਤਾਰ ਸਿੰਘ ਚਲਾਨਾ, ਸੁਖਜੀਤ ਕੌਰ ਪ੍ਰਧਾਨ ਮਹਿਲਾ ਮੰਡਲ, ਕੁਲਵਿੰਦਰ ਕੌਰ, ਟਿੰਪੀ ਕੁਮਰਾ, ਸਰਪੰਚ ਪਰਮਿੰਦਰ ਸਿੰਘ, ਡਾਕਟਰ ਰਾਜੇਸ਼, ਸਾਬਾ ਪੰਡਿਤ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਦੇ ਪਰਿਵਾਰ ਵਲੋਂ ਪੂਜਾ ਕਰਵਾਈ ਗਈ। ਸੁਧਾਰ ਕਲੱਬ ਦੇ ਫਾਊਂਡਰ ਮੈਂਬਰ ਸਤੀਸ਼ ਰਿਹਾਨ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸੁਧਾਰ ਕਲੱਬ ਵੱਲੋਂ ਹਰ ਸਾਲ ਸ੍ਰੀ ਰਾਮਲੀਲ੍ਹਾ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਕਲਾਕਾਰਾਂ ਵਲੋਂ ਦੁਰਗਾ ਅਸ਼ਟਮੀ ਮੌਕੇ ਮਾਤਾ ਰਾਣੀ ਦੀ ਪੂਜਾ ਕਰਨ ਉਪਰੰਤ ਕੰਜਕ ਪੂਜਨ ਕੀਤਾ ਗਿਆ। ਕਲਾਕਾਰਾਂ ਵਲੋਂ ਸ੍ਰੀ ਰਾਮ ਬਨਵਾਸ ਅਤੇ ਸੀਤਾ ਹਰਨ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਸਤੀਸ਼ ਰਿਹਾਨ, ਸ਼ਿਵ ਮਲਹੋਤਰਾ, ਸੁੱਖਾ ਢੇਸੀ, ਆਸ਼ੀਸ਼ ਅਗਰਵਾਲ, ਅਨਿਲ ਗੋਇਲ, ਜਗਦੀਸ਼ ਵਡੈਹਰਾ, ਹੈਪੀ ਡਾਬਰ, ਤਰਨਦੀਪ ਸਿੰਘ ਰੂਬੀ, ਸੁਰਿੰਦਰ ਵਿੱਗ, ਬਬਲੂ ਰਿਹਾਨ, ਕਮਲ ਸ਼ਰਮਾ, ਰਘੂਨਾਥ ਸਹਾਏ, ਮਿੱਕੀ ਰਿਹਾਨ, ਹਰਜਿੰਦਰ ਸਿੰਘ ਰੂਪਰਾ, ਪ੍ਰਦੀਪ ਕੁਮਾਰ ਬੱਬਾ, ਬੰਟੀ ਕੁਮਰਾ, ਅੰਮ੍ਰਿਤ ਲਾਲ ਅਗਰਵਾਲ, ਪਾਰਸ ਕੁਮਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਵਲੋਂ ਲੋਹੀਆਂ ’ਚ ਰਾਮਲੀਲ੍ਹਾ ਦਾ ਉਦਘਾਟਨ ਅਗਲੀ ਖ਼ਬਰ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਪੰਜਾਬ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣਗੇ
Ad Position 24