20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪ੍ਰਾਚੀਨ ਕਾਲੀ ਮਾਤਾ ਮੰਦਰ ’ਚ ਕੰਜਕ ਪੂਜਨ ਨਾਲ ਨਰਾਤਿਆਂ ਦੀ ਚੌਂਕੀ ਦੀ ਸੰਪੂਰਨਤਾ

ਸ਼ਾਹਕੋਟ, 20 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ (ਭੱਦਰ ਕਾਲੀ) ਮੰਦਰ ਗਾਂਧੀ ਚੌਕ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਪਿਛਲੇ 9 ਦਿਨਾਂ ਤੋਂ ਚੱਲ ਰਹੀ ਮਾਤਾ ਰਾਣੀ ਦੀ ਚੌਂਕੀ ਦੀ ਬੀਤੀ ਰਾਤ ਸੰਪੂਰਨਤਾ ਹੋਈ। ਮੰਦਰ ਦੇ ਮੁੱਖ ਸੇਵਾਦਾਰ ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਿਸ਼ੇਸ਼ ਚੌਂਕੀ ਦੌਰਾਨ ਰੋਜ਼ਾਨਾ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਸ਼ਾਹਕੋਟ, 20 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ (ਭੱਦਰ ਕਾਲੀ) ਮੰਦਰ ਗਾਂਧੀ ਚੌਕ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਪਿਛਲੇ 9 ਦਿਨਾਂ ਤੋਂ ਚੱਲ ਰਹੀ ਮਾਤਾ ਰਾਣੀ ਦੀ ਚੌਂਕੀ ਦੀ ਬੀਤੀ ਰਾਤ ਸੰਪੂਰਨਤਾ ਹੋਈ। ਮੰਦਰ ਦੇ ਮੁੱਖ ਸੇਵਾਦਾਰ ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਿਸ਼ੇਸ਼ ਚੌਂਕੀ ਦੌਰਾਨ ਰੋਜ਼ਾਨਾ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਬੀਤੀ ਰਾਤ ਦੁਰਗਾ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਮੰਦਰ ਦੀ ਦੁਰਗਾ ਭਜਨ ਮੰਡਲੀ ਵਲੋਂ ਦੇਰ ਰਾਤ ਤੱਕ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵਲੋਂ ਮੰਦਰ ’ਚ ਪੁੱਜੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਦੀ ਕੰਜਕਾਂ ਦੇ ਰੂਪ ’ਚ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ। ਸਮਾਗਮ ਨੂੰ ਸਫ਼ਲ ਬਣਾਉਣ ਲਈ ਸ੍ਰੀ ਬਾਲ ਗਣੇਸ਼ ਕਲੱਬ ਦੇ ਨੌਜਵਾਨਾਂ ਵੱਲੋਂ ਦਿਨ-ਰਾਤ ਭਰਪੂਰ ਸਹਿਯੋਗ ਦਿੱਤਾ ਗਿਆ। ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਨੇ ਸੰਗਤਾਂ ਨੂੰ ਦੁਰਗਾ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਪੰਡਿਤ ਭਗੀਰਥ, ਕਵਿਤਾ, ਦੀਪਕ ਗੋਇਲ, ਮਨੋਜ ਅਰੋੜਾ, ਰੋਹਿਤ ਗੋਇਲ, ਹਨੀ ਮੈਸਨ, ਵਿਨੈ ਚੌਧਰੀ, ਰਵੀ, ਸੰਦੀਪ ਗੁਪਤਾ, ਸਾਹਿਲ ਗੁਪਤਾ, ਸਪਰਸ਼, ਰਾਹੁਲ ਬਾਂਸਲ, ਗੁਲਸ਼ਨ ਅਰੋੜਾ, ਮਾਸਟਰ ਵਿਜੈ ਕੁਮਾਰ ਵਿੱਗ, ਮੁਰਲੀਧਰ, ਪੰਡਿਤ ਸ਼ੇਰੂ, ਅੰਮ੍ਰਿਤ ਲਾਲ ਕਾਕਾ, ਜੀਵਨ ਅਰੋੜਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਲੌਰ ਵਿਖੇ ਰਾਜਨੀਤਕ ਪਾਰਟੀਆਂ ਦੇ ਆਗਅੂਾਂ ਨੇ ਇੱਕੋ ਸਟੇਜ ਤੋਂ ਕੀਤਾ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇਪੁਤਲਿਆਂ ਨੂੰ ਅਗ... ਅਗਲੀ ਖ਼ਬਰ ਆਦਮਪੁਰ ਵਿਖੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ
Ad Position 24