20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਫਿਲੌਰ ਵਿਖੇ ਰਾਜਨੀਤਕ ਪਾਰਟੀਆਂ ਦੇ ਆਗਅੂਾਂ ਨੇ ਇੱਕੋ ਸਟੇਜ ਤੋਂ ਕੀਤਾ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇਪੁਤਲਿਆਂ ਨੂੰ ਅਗਨ ਭੇਟ

ਫਿਲੌਰ, (ਵਿਪਨ ਗੈਰੀ)-ਨਵਜੁੱਗ ਦੁਸਹਿਰਾ ਕਮੇਟੀ ਫਿਲੌਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੜਕਿਆਂ ਦੇ ਸਰਕਾਰੀ ਸਕੂਲ ਫਿਲੌਰ ਵਿਖੇ ਦੁਸਹਿਰਾ ਉਤਸਵ ਮਨਾਇਆ ਗਿਆ। ਦੁਸਹਿਰੇ ਦੇ ਇਸ ਤਿਉਹਾਰ ਮੌਕੇ ਸਬ-ਡਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਉਤਸਵ ਦਾ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 21-10-2026
ਫਿਲੌਰ, (ਵਿਪਨ ਗੈਰੀ)-ਨਵਜੁੱਗ ਦੁਸਹਿਰਾ ਕਮੇਟੀ ਫਿਲੌਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੜਕਿਆਂ ਦੇ ਸਰਕਾਰੀ ਸਕੂਲ ਫਿਲੌਰ ਵਿਖੇ ਦੁਸਹਿਰਾ ਉਤਸਵ ਮਨਾਇਆ ਗਿਆ। ਦੁਸਹਿਰੇ ਦੇ ਇਸ ਤਿਉਹਾਰ ਮੌਕੇ ਸਬ-ਡਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਉਤਸਵ ਦਾ ਆਨੰਦ ਮਾਣਿਆ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਵਲੋਂ ਸਾਂਝੇ ਤੌਰ ’ਤੇ ਅਗਨ ਭੇਟ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਦੁਸਹਿਰੇ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਉਤਸ਼ਾਹਪੂਰਨ ਮਾਹੌਲ ਵਿੱਚ ਸੰਪੰਨ ਹੋਇਆ। ਦੁਸਹਿਰਾ ਕਮੇਟੀ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਮੇਟੀ ਵਲੋਂ ਸਮੂਹ ਧਾਰਮਿਕ ਪ੍ਰਬੰਧਕ ਕਮੇਟੀਆਂ ਅਤੇ ਪ੍ਰਮੁੱਖ ਸਖਸ਼ੀਅਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਵਿਧਾਇਕ ਸਰਵਣ ਸਿੰਘ ਫਿਲੌਰ, ਬਸਪਾ ਸੂਬਾ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ, ਸੂਬਾ ਪ੍ਰਧਾਨ ਮੁਲਾਜ਼ਮ ਵਿੰਗ ਪ੍ਰਿਸੀਪਲ ਪ੍ਰੇਮ ਕੁਮਾਰ, ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਆਪ ਦੇ ਹਲਕਾ ਇੰਚਾਰਜ ਹਰਜੋਤ ਲੋਹਟੀਆ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ, ਤੋਂ ਇਲਾਵਾ ਮੁੱਖ ਪ੍ਰਬੰਧਕ ਡਾ.ਵੈਭਵ ਸ਼ਰਮਾ, ਸੀਨ.ਪੱਤਰਕਾਰ ਨਰੇਸ਼ ਸ਼ਰਮਾ ਸਣੇ ਡਾ.ਕੁਲਦੀਪ ਰਾਏ, ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਮਨਜੀਤ ਸਿੰਘ ਬਿੱਲਾ, ਹਰਕਮਲ ਬੇਗਮਪੁਰ, ਸੁਖਦੇਵ ਸਿੰਘ ਔਲਖ, ਹੰਸ ਰਾਜ ਰਾਣਾ, ਸਰੂਪ ਸਿੰਘ ਬੱਛੋਵਾਲ, ਜਸ਼ਪਾਲ ਗਿੰਢਾ, ਅਮਿਤ ਪੰਮਾ, ਸ਼ੰਕਰ ਸੰਧੂ, ਪਰਮਜੀਤ ਭਾਰਤੀ, ਸੁਰਿੰਦਰ ਡਾਵਰ, ਡਾ.ਮਲਕੀਤ, ਸਨੀ ਤ੍ਰਿਖਾ, ਵਿਨੋਦ ਰਹੇਜਾ, ਵਿਪਨ ਚੌਧਰੀ ਅਤੇ ਹੋਰ ਸਖਸ਼ੀਅਤਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ਚ 2 ਥਾਵਾਂ ’ਤੇ ਮਨਾਇਆ ਦੁਸਹਿਰੇ ਦਾ ਤਿਉਹਾਰ ਅਗਲੀ ਖ਼ਬਰ ਪ੍ਰਾਚੀਨ ਕਾਲੀ ਮਾਤਾ ਮੰਦਰ ’ਚ ਕੰਜਕ ਪੂਜਨ ਨਾਲ ਨਰਾਤਿਆਂ ਦੀ ਚੌਂਕੀ ਦੀ ਸੰਪੂਰਨਤਾ
Ad Position 24