21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 21-10-2026


ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਸ੍ਰੀ ਰਾਮਲੀਲ੍ਹਾ ਕਮੇਟੀ ਜਲੰਧਰ ਛਾਉਣੀ ਵਲੋਂ ਸਥਾਨਕ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਇਸ ਮੌਕੇ 80 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਦੇਰ ਸ਼ਾਮ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਡਾ. ਅਸ਼ੋਕ ਮਿੱਤਲ, ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀਪਕ ਬਾਲੀ, ‘ਆਪ’ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਭਾਜਪਾ ਆਗੂ ਸਰਬਜੀਤ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ, ਬੀਬੀ ਰਾਜਵਿੰਦਰ ਕੌਰ ਥਿਆੜਾ, ਪੁਨੀਤ ਸ਼ੁਕਲਾ, ਡਾ. ਅਨੂਪ ਵੱਤਸ, ਜੌਰਜ ਸਾਗਰ,ਹਰਵਿੰਦਰ ਸਿੰਘ ਪੱਪੂ ਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਮਾਗਮ ਵਿਚ ਪੁੱਜਣ ’ਤੇ ਸ੍ਰੀ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਰਜਿੰਦਰ ਬਾਂਸਲ ਤੇ ਖਜ਼ਾਨਚੀ ਬ੍ਰਿਜ ਗੁਪਤਾ ਸਮੇਤ ਹੋਰਨਾਂ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਰਜਿੰਦਰ ਬਾਂਸਲ ਤੇ ਬ੍ਰਿਜ ਗੁਪਤਾ ਨੇ ਜਲੰਧਰ ਛਾਉਣੀ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਸਦੀਆਂ ਤੱਕ ਲੋਕਾਂ ਨੂੰ ਹੱਕ-ਸੱਚ ਦੇ ਮਾਰਗ ’ਤੇ ਚੱਲਣ ਲਈ ਉਨ੍ਹਾਂ ਦਾ ਰਾਹ ਰੁਸ਼ਨਾਉਂਦਾ ਰਹੇਗਾ ।
ਜੈ ਮਹਾਵੀਰ ਕਲੱਬ ਕਲਿਆਣਪੁਰ ਨੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ
ਲਾਂਬੜਾ, (ਗੁਰਮੇਲ ਸਿੰਘ)-ਜੈ ਮਹਾਵੀਰ ਕਲੱਬ ਕਲਿਆਣਪੁਰ ਵਲੋਂ ਪਿੰਡ ਕਲਿਆਣਪੁਰ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਦੁਸਹਿਰੇ ਦੇ ਇਸ ਤਿਉਹਾਰ ਨੇ ਲੋਕਾਂ ਨੂੰ ਸੱਚਾਈ, ਨੇਕੀ ਅਤੇ ਬੁਰਾਈ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਬੰਧਕ ਪ੍ਰਧਾਨ ਰਜਿੰਦਰ ਕੁਮਾਰ ,ਖਜ਼ਾਨਚੀ ਸੁਖਵਿੰਦਰ ਸਿੰਘ, ਮੈਂਬਰ ਅਜੇ ਕੁਮਾਰ ਗੌਰੀ ਸਾਬਕਾ ਸਰਪੰਚ, ਸੋਨੂ ਗਾਂਧੀ ,ਟਿੰਕੂ ਗਾਂਧੀ ,ਰਵਿੰਦਰ ਗੁਪਤਾ, ਜਗਦੀਪ ਸਿੰਘ ਰਾਏ ਐਡਵੋਕੇਟ ਤੇ ਸੂਰਜ ਅਰੋੜਾ ਵਲੋਂ ਆਏ ਹੋਏ ਮੁਹਤਬਾਰ ਵਿਅਕਤੀਆਂ ਅਤੇ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਬਸਤੀ ਗੁਜਾਂ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਜਲੰਧਰ, (ਜਸਪਾਲ ਸਿੰਘ)-ਦੁਸਹਿਰੇ ਦੇ ਸ਼ੁਭ ਮੌਕੇ ’ਤੇ ਜੈ ਸ੍ਰੀ ਰਾਮ ਦੁਸਹਿਰਾ ਉਤਸਵ ਕਮੇਟੀ ਵਲੋਂ 120 ਫੁੱਟੀ ਰੋਡ, ਵੀਰ ਬਬਰੀਕ ਚੌਕ ਨੇੜੇ, ਬਸਤੀ ਗੁਜਾਂ ਵਿਖੇ ਦੁਸਹਿਰਾ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁਖਮਿੰਦਰ ਸਿੰਘ ਰਾਜਪਾਲ ਅਤੇ ਦੁਸਹਿਰਾ ਉਤਸਵ ਕਮੇਟੀ ਦੇ ਮੈਂਬਰਾਂ ਵਲੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦਾ ਦਹਨ ਕੀਤਾ ਗਿਆ। ਇਸ ਦੌਰਾਨ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ ਅਤੇ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਨੇ ਰਾਵਣ ਦਾ ਅੰਤ ਕਰਕੇ ਸੱਚਾਈ, ਧਰਮ ਅਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਸੀ।  ਉਨ੍ਹਾਂ ਕਿਹਾ ਕਿ ਸਾਨੂੰ ਇਸ ਪਵਿੱਤਰ ਤਿਉਹਾਰ ਤੋਂ ਸਿੱਖਿਆ ਲੈਂਦਿਆਂ ਆਪਣੇ ਅੰਦਰ ਮੌਜੂਦ ਬੁਰਾਈਆਂ, ਨਫ਼ਰਤ, ਈਰਖਾ ਅਤੇ ਗਲਤ ਸੋਚ ਦਾ ਖਾਤਮਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮੁਕੇਸ਼ ਦੱਤਾ ਮਨੋਹਰ ਲਾਲ ਭਗਤ, ਰਾਕੇਸ਼ ਅਰੋੜਾ ਤੇ ਅਸ਼ੋਕ ਮਲਿਕ ਨੇ ਸੁਖਮਿੰਦਰ ਸਿੰਘ ਰਾਜਪਾਲ ਅਤੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਬਾਜਵਾ ਨੂੰ ਸਨਮਾਨਿਤ ਕੀਤਾ। 
ਪਿੰਡ ਭੋਡੇ ਸਪਰਾਏ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਜਮਸ਼ੇਰ ਖ਼ਾਸ, (ਹਰਵਿੰਦਰ ਕੁਮਾਰ)-ਪਿੰਡ ਭੋਡੇ ਸਪਰਾਏ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ’ਚ ਦੁਸਹਿਰੇ ਦੇ ਤਿਉਹਾਰ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਹੋਰ ਪ੍ਰਸਿੱਧ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ। ਹਾਜ਼ਰ ਵੱਖ ਵੱਖ ਰਾਜਨੀਤਿਕ ਬੁਲਾਰਿਆਂ ਨੇ ਦੁਸਹਿਰੇ ਦੀ ਹਾਜ਼ਰੀਨ ਨੂੰ ਮੁਬਾਰਕਬਾਦ ਦਿੱਤੀ। ਦੁਸਹਿਰਾ ਪ੍ਰਬੰਧਕ ਕਮੇਟੀ ਵਲੋਂ ਪੁੱਜੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਝਲਕੀਆਂ ਵੀ ਸਜਾਈਆਂ ਗਈਆਂ। ਇਸ ਮੌਕੇ ਸ਼ਿਵ ਲਾਲ ,ਜਗਦੀਸ਼ ਹੈਪੀ , ਲੱਕੀ ਕਾਹਲੋਂ, ਹਰਮੇਸ਼ ਕਾਲਾ, ਰੋਸ਼ਨ ਲਾਲ, ਤੀਰਥ ਸਿੰਘ ਸਪਰਾ ਆਦਿ ਤੋਂ ਇਲਾਵਾ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਭਰ ਦੇ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ’ਤੇ ਅਧਾਰਿਤ ਰਾਮਲੀਲ੍ਹਾ ਦੇ ਪ੍ਰਸੰਗ ਪੇਸ਼ ਕੀਤੇ ਗਏ । ਸ਼ਾਮ ਦੇ ਸਮੇਂ ਜਿਉਂ ਹੀ ਅਗਨਬਾਣ ਚਲਾ ਕੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ, ਤਾਂ ਪੂਰਾ ਗਰਾਊਂਡ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਸੇਵਾ ਸੰਮਤੀ ਦੁਸਹਿਰਾ ਕਮੇਟੀ ਨੇਤਾ ਜੀ ਪਾਰਕ ਅਤੇ ਮਾਸਟਰ ਤਾਰਾ ਸਿੰਘ ਨਗਰ ਨੇ ਦੁਸਹਿਰਾ ਮਨਾਇਆ
ਜਲੰਧਰ, (ਐੱਮ. ਐੱਸ. ਲੋਹੀਆ)-ਸੇਵਾ ਸਮਿਤੀ ਦੁਸਹਿਰਾ ਕਮੇਟੀ, ਨੇਤਾ ਜੀ ਪਾਰਕ, ਮਾਸਟਰ ਤਾਰਾ ਸਿੰਘ ਨਗਰ ਵਲੋਂ 39ਵਾਂ ਦੁਸਹਿਰਾ ਸ਼ਰਧਾ ਅਤੇ ਉਤਸ਼ਾਹ ਨਾਲ ਪਰਿਵਾਰਕ ਮਾਹੌਲ ’ਚ ਮਨਾਇਆ ਗਿਆ। ਚੇਅਰਮੈਨ ਪ੍ਰਦੀਪ ਵਾਸੂਦੇਵ ਅਤੇ ਪ੍ਰਧਾਨ ਸੁਨੀਲ ਕੁੰਦਰਾ ਦੀ ਅਗਵਾਈ ਹੇਠ ਮਨਾਏ ਗਏ ਦੁਸਹਿਰੇ ਮੌਕੇ ਰੇਣੂ ਮਿੱਤਲ ਨੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ, ਜਿਸ ’ਚ ਵਰਸ਼ਾ ਭਨੋਟ ਦੁਆਰਾ ਤਿਆਰ ਕੀਤੇ ਗਏ ਸ੍ਰੀ ਰਾਮ, ਸ੍ਰੀ ਲਕਸ਼ਮਣ, ਮਾਤਾ ਸੀਤਾ, ਸ੍ਰੀ ਹਨੂੰਮਾਨ ਦੀਆਂ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੌਕੇ ਰਾਵਣ ਦਹਿਨ ਲਈ ਸੀਨੀਅਰ ਭਾਜਪਾ ਨੇਤਾ ਰਾਕੇਸ਼ ਰਾਠੌਰ ਅਤੇ ਏ.ਡੀ.ਸੀ. ਰਾਜੀਵ ਵਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਤਿਉਹਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੰਡਿਤ ਸੁਨੀਲ ਸ਼ਾਸਤਰੀ ਨੇ ਪੂਜਾ ਦੀ ਰਸਮ ਅਦਾ ਕੀਤੀ। ਵਿਸ਼ੇਸ਼ ਮਹਿਮਾਨਾਂ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੌਂਸਲਰ ਡਾ. ਜਸਲੀਨ ਕੌਰ ਸੇਠੀ, ਰਾਜੀਵ ਬਾਂਸਲ, ਸੀਨੀਅਰ ਭਾਜਪਾ ਨੇਤਾ ਅਮਰਜੀਤ ਸਿੰਘ ਅਮਰੀ, ਸੀਨੀਅਰ ਅਕਾਲੀ ਨੇਤਾ ਇਕਬਾਲ ਸਿੰਘ ਢੀਂਡਸਾ, ਅਸ਼ੋਕ ਭੰਡਾਰੀ, ਰਿਸ਼ੀ ਅਰੋੜਾ ਅਤੇ ਦਿਨੇਸ਼ ਅਗਰਵਾਲ ਸ਼ਾਮਲ ਹੋਏ। ਇਸ ਮੌਕੇ ਕਮੇਟੀ ਦੇ ਮੁੱਖ ਸਰਪ੍ਰਸਤ ਰਾਮ ਆਸਰਾ ਵਾਸੂਦੇਵ, ਯਸ਼ਪਾਲ ਗੰਗੋਤਰਾ, ਸ਼ਸ਼ੀ ਚੋਪੜਾ, ਪੀ.ਕੇ. ਗਰਗ, ਅਜੇ ਚੋਪੜਾ, ਡਾ. ਮੀਨਲ ਬੁੱਧੀਰਾਜਾ, ਸਤੀਸ਼ ਅਰੋੜਾ, ਸਤੀਸ਼ ਚੋਪੜਾ, ਕਮਲਜੀਤ ਸਿੰਘ ਕਪੂਰ, ਸੋਨੂੰ ਅਗਰਵਾਲ, ਰਾਕੇਸ਼ ਗੁਪਤਾ, ਅਨਿਲ ਖੰਨਾ, ਵਿਨੋਦ ਸ਼ਰਮਾ, ਬਿਹੂ, ਵੰਸ਼ ਵਾਸੂਦੇਵ, ਹਾਰਦਿਕ ਕੁੰਦਰਾ, ਅਮਿਤ ਗਰਗ, ਵਿਵੇਕ ਕੁੰਦਰਾ, ਸੌਰਭ ਸ਼ਰਮਾ, ਅਮਿਤ ਗੰਗੋਤਰਾ, ਸ਼ਸ਼ੀ ਚੋਪੜਾ, ਰਮਨ ਤ੍ਰੇਹਨ, ਕੁਲਬੀਰ ਸਿੰਘ, ਨਵਦੀਪ ਸਰੀਨ, ਸ਼੍ਰੇਆ ਵਾਸੂਦੇਵ, ਗੌਰੀ ਰਾਣਾ ਅਤੇ ਹੋਰ ਹਾਜ਼ਰ ਸਨ।
ਸੂਰੀਆ ਐਨਕਲੇਵ ਵਿਖੇ ਦੁਸਹਿਰਾ ਉਤਸਵ ਸੰਬੰਧੀ ਸਮਾਗਮ
ਚੁਗਿੱਟੀ/ ਜੰਡੂਸਿੰਘਾ, (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ - ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਇਲਾਕਾ ਵਸਨੀਕਾਂ ਦੇ ਸਹਿਯੋਗ ਨਾਲ ਦੁਸਹਿਰਾ ਉਤਸਵ ਸੰਬੰਧੀ 14ਵਾਂ ਸਮਾਗਮ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਕਰਵਾਇਆ ਗਿਆ। ਇਸ ਮੌਕੇ ਸਜਾਈਆਂ ਗਈਆਂ ਪ੍ਰਭਾਵਸ਼ਾਲੀ ਝਾਕੀਆਂ ਉਕਤ ਖੇਤਰਾਂ ’ਚ ਪ੍ਰਕਰਮਾ ਕਰਨ ਉਪਰੰਤ ਦੁਸਹਿਰਾ ਵਾਲੇ ਮੈਦਾਨ ਵਿੱਚ ਪਹੁੰਚੀਆਂ। ਸ੍ਰੀ ਅਯੱਪਾ ਮੰਦਰ ਤੋਂ ਆਰੰਭ ਹੋਈਆਂ ਇਨ੍ਹਾਂ ਝਾਕੀਆਂ ਦੌਰਾਨ ਵੱਡੀ ਗਿਣਤੀ ’ਚ ਸਥਾਨਕ ਲੋਕ ਇਕੱਠੇ ਹੋਏ। ਇਸ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਤੇ ਰਾਵਣ ਆਪੋ ਆਪਣੀ ਸੈਨਾ ਨਾਲ ਦੁਸਹਿਰਾ ਮੈਦਾਨ ਵਿੱਚ ਪਹੁੰਚੇ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 65 ਫੁੱਟ ਉਚੇ ਪੁਤਲੇ ਲਗਾਏ ਗਏ। ਇਸੇ ਤਰ੍ਹਾਂ ਬਟਾਲੇ ਅਤੇ ਕਾਦੀਆਂ ਦੇ ਕਲਾਕਾਰਾਂ ਵਲੋਂ ਪਹੁੰਚ ਕੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਸ਼ਰਧਾਲੂਆਂ ਨੂੰ ਦੁਸਹਿਰਾ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਵੱਖ -ਵੱਖ ਆਗੂਆਂ ਨੇ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਹੈ। ਜਿਸ ਦੇ ਰਾਹੀਂ ਸਾਨੂੰ ਹਮੇਸ਼ਾ ਚੰਗੇ ਵਿਚਾਰ ਅਪਣਾਉਣ ਦੀ ਸਿੱਖਿਆ ਮਿਲਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ,ਕੇ.ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਤੋਂ ਇਲਾਵਾ ਅਸ਼ੋਕ ਸਰੀਨ, ਰਾਜਪਾਲ ਸੰਧੂ,ਵਿਪਨ ਚੱਢਾ,ਰਾਜੀਵ ਗੁਪਤਾ, ਪਰਮਜੀਤ ਸਿੰਘ, ਉਕਤ ਸੰਸਥਾ ਦੇ ਚੇਅਰਮੈਨ ਸਰਵਨ ਕੁਮਾਰ ਸ਼ਰਮਾ, ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ, ਖ਼ਜ਼ਾਨਚੀ ਰਾਜੇਸ਼ ਗੁਲਾਟੀ, ਪ੍ਰੈਸ ਸਕੱਤਰ ਮਨੀਸ਼ ਅਗਰਵਾਲ, ਰਾਜਪਾਲ ਗੌੜ, ਰਾਜੇਸ਼ ਖੰਨਾ, ਮਹੇਸ਼ ਗੁਪਤਾ,ਅਜੈ ਜਿੰਦਲ, ਸ਼ਸ਼ੀ ਭੂਸ਼ਣ, ਵਿਨੋਦ ਅਗਰਵਾਲ, ਯੋਗੇਸ਼ ਕੁਮਾਰ, ਇੰਦਰਮੋਹਨ, ਵਰਿੰਦਰ ਕੁਮਾਰ ਭਾਸ਼ਕਰ, ਰਾਜਪਾਲ ਕੁਮਾਰ,ਸੁਵੀਤ ਪਾਸੀਂ,ਰਿਸ਼ਭ ਮਿੱਤਲ,ਸਾਹਿਲ ਭੰਡਾਰੀ, ਅਸ਼ੀਸ਼ ਅਗਰਵਾਲ, ਪੰਕਜ ਖੰਨਾ,ਹਨੀ ਹੈਂਗਰ, ਅਸ਼ਵਨੀ ਭੰਡਾਰੀ, ਅਸ਼ਵਨੀ ਵਰਮਾ, ਵਰਿੰਦਰ ਗਰਗ, ਸੰਜੀਵ ਬਜਾਜ, ਜਗਦੀਸ਼ ਚੰਦਰ, ਰਵੀ ਅਰੋੜਾ, ਸੰਦੀਪ ਛਿੱਬਰ, ਤੇ ਇੱਕਬਾਲ ਸ਼ਰਮਾ ਆਦਿ ਹਾਜ਼ਰ ਸਨ।
ਪੰਜਾਬ ’ਚੋਂ ਚਿੱਟੇ ਦੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੰਕਲਪ -ਐਡਵੋਕੇਟ ਅਰਜੁਨ ਤ੍ਰੇਹਨ
ਜਲੰਧਰ, (ਸ਼ਿਵ)-ਪੰਜਾਬ ਨੂੰ ਨਸ਼ੀਲੇ ਪਦਾਰਥਾਂ ਦੇ ਸਰਾਪ ਤੋਂ ਮੁਕਤ ਕਰਨ ਲਈ ਨਿਰਣਾਇਕ ਸਮਾਜਿਕ ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਦੀ ਲੋੜ ਹੈ। ਯੁਵਾ ਭਾਜਪਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਨੇ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਨੇ ਰਾਵਣ ਦਾ ਅੰਤ ਕਰਕੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਸਥਾਪਿਤ ਕੀਤੀ ਸੀ, ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣ ਲਈ ਸਮਾਜ ਇਕਜੁੱਟ ਹੋ ਕੇ ਅੱਗੇ ਆਵੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਸੂਬਾ ਸਕੱਤਰ  ਅਮਰਜੀਤ ਸਿੰਘ ਅਮਰੀ  ਅਤੇ ਰਮਨ ਜੈਨ ਦਾ ਜ਼ਿਕਰ ਕਰਦਿਆਂ ਐਡਵੋਕੇਟ ਅਰਜੁਨ ਤ੍ਰੇਹਨ ਨੇ ਕਿਹਾ ਕਿ ਸਮਾਜ ਦੇ ਜਾਗਰੂਕ ਲੋਕਾਂ, ਰਾਜਨੀਤਿਕ ਆਗੂਆਂ ਅਤੇ ਨੌਜਵਾਨਾਂ ਨੂੰ ਮਿਲ ਕੇ ਨਸ਼ਾ-ਮੁਕਤ ਪੰਜਾਬ ਦੇ ਟੀਚੇ ਨੂੰ ਇੱਕ ਲੋਕ ਲਹਿਰ ਦਾ ਰੂਪ ਦੇਣਾ ਚਾਹੀਦਾ ਹੈ।
ਮੱਕੜ ਨੇ ਭੂਰ ਮੰਡੀ ਤੇ ਗੜ੍ਹਾ ਦੁਸਹਿਰਾ ਸਮਾਗਮਾਂ ’ਚ ਲਵਾਈ ਹਾਜ਼ਰੀ
ਜਲੰਧਰ, (ਜਸਪਾਲ ਸਿੰਘ)-ਭੂਰ ਮੰਡੀ ਵਿਖੇ ਦੁਸਹਿਰੇ ਦੇ ਪਾਵਨ ਤਿਉਹਾਰ ਮੌਕੇ ਕਰਵਾਏ ਗਏ ਸਮਾਗਮ ’ਚ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਹਿਲ ਭਾਟੀਆ, ਵਿਕਰਾਂਤ ਮਦਾਨ, ਪੰਕਜ ਕੋਹਲੀ ਅਤੇ ਹੋਰ ਸਾਥੀ ਵੀ ਮੌਜੂਦ ਰਹੇ। ਇਸ ਮੌਕੇ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਸਭ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਗੜ੍ਹਾ ਵਿਖੇ ਵੀ ਦੁਸਹਿਰੇ ਦੇ ਪਾਵਨ ਤਿਉਹਾਰ ਮੌਕੇ ਕਰਵਾਏ ਗਏ ਸਮਾਗਮ ’ਚ ਸਰਬਜੀਤ ਸਿੰਘ ਮੱਕੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। 

Ad Position 22
No active advertisement
ਅਗਲੀ ਖ਼ਬਰ ਆਦਰਸ਼ ਨਗਰ, ਢੰਨ ਮੁਹੱਲਾ ਤੇ ਕਿਸ਼ਨਪੁਰਾ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ
Ad Position 24