ਐਚ . ਐਮ . ਵੀ . ਕਾਲਜ ਦੀ ਵਿਦਿਆਰਥਣ ਨੇ ਯੂ . ਜੀ . ਸੀ . ਨੈੱਟ ਪ੍ਰੀਖਿਆ ਕੀਤੀ ਪਾਸ
ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਰਾਜਨੀਤੀ ਸ਼ਾਸਤਰ ਵਿੱਚ ਨੈੱਟ-ਯੂਜੀਸੀ ਪ੍ਰੀਖਿਆ ਪਾਸ ਕਰਕੇ ਇੱਕ ਹੋਰ ਪ੍ਰਾਪਤੀ ਸੰਸਥਾ ਦੇ ਨਾਂ ਕੀਤੀ ਹੈ। ਉਸ ਨੇ 2022 ਵਿੱਚ ਗ੍ਰੈਜੂਏਸ਼ਨ ਅਤੇ 2024 ਵਿੱਚ ਐਚ.
ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਰਾਜਨੀਤੀ ਸ਼ਾਸਤਰ ਵਿੱਚ ਨੈੱਟ-ਯੂਜੀਸੀ ਪ੍ਰੀਖਿਆ ਪਾਸ ਕਰਕੇ ਇੱਕ ਹੋਰ ਪ੍ਰਾਪਤੀ ਸੰਸਥਾ ਦੇ ਨਾਂ ਕੀਤੀ ਹੈ। ਉਸ ਨੇ 2022 ਵਿੱਚ ਗ੍ਰੈਜੂਏਸ਼ਨ ਅਤੇ 2024 ਵਿੱਚ ਐਚ.ਐਮ.ਵੀ. ਤੋਂ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। ਉਸ ਨੇ ਐਮ.ਏ. ਰਾਜਨੀਤੀ ਸ਼ਾਸਤਰ ਵਿੱਚ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮਨਪ੍ਰੀਤ ਕੌਰ ਨੂੰ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਸ ਦੇ ਮਾਪਿਆਂ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਸ਼੍ਰੀਮਤੀ ਅਲਕਾ ਅਤੇ ਫੈਕਲਟੀ ਮੈਂਬਰ ਡਾ. ਜੀਵਨ ਦੇਵੀ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਡਾ. ਮਮਤਾ ਫੈਕਲਟੀ ਇੰਚਾਰਜ ਅਤੇ ਮੁਖੀ ਅੰਗਰੇਜ਼ੀ ਵਿਭਾਗ ਵੀ ਹਾਜ਼ਰ ਸਨ।