ਜਿੱਥੇ ਕਦੇ ਸੁਪਨੇ ਬੁਣੇ , ਹੁਣ ਉੱਥੇ ਹੀ ਤਿਰੰਗੇ ਦੀ ਸ਼ਾਨ ਲਈ ਉਤਰਨਗੇ ਮੈਦਾਨ ’ ਚ ਪੰਜਾਬ ਦੇ ਹਾਕੀ ਸਿਤਾਰੇ ਮਾਪਿਆਂ ਦੀਆਂ ਅੱਖਾਂ ’ਚ ਮਾਣ, ਪੁੱਤਾਂ ਦੇ ਦਿਲਾਂ ’ਚ ਆਪਣੇ ਘਰ ਖੇਡਣ ਦਾ ਚਾਅ
ਜਲੰਧਰ, 24 ਅਕਤੂਬਰ (ਡਾ ਜਤਿੰਦਰ ਸਾਬੀ)-ਕਦੇ ਇਸੇ ਮੈਦਾਨ ਦੀ ਮਿੱਟੀ ’ਤੇ ਪਸੀਨਾ ਵਹਾਇਆ, ਕਦੇ ਹਾਰ ਤੋਂ ਬਾਅਦ ਮੁੜ ਉੱਠਣ ਦਾ ਹੌਸਲਾ ਕੀਤਾ ਅਤੇ ਕਦੇ ਅੱਖਾਂ ’ਚ ਭਾਰਤੀ ਜਰਸੀ ਪਹਿਨਣ ਦਾ ਸੁਪਨਾ ਸਜਾ ਕੇ ਅਭਿਆਸ ਲਈ ਪਹੁੰਚੇ। ਅੱਜ ਉਹੀ ਸੁਪਨੇ ਹਕੀਕਤ ਬਣ ਕੇ ਸਾਹਮਣੇ ਖੜ੍ਹੇ ਹਨ।
ਉ
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਬਾਹਰ ਲਗਾਇਆ ਜਾ ਰਿਹਾ ਹਾਕੀ ਦੇ ਮਹਾਨ ਖਿਡਾਰੀ ਉਲੰਪੀਅਨ ਸੁਰਜੀਤ ਸਿੰਘ ਦਾ ਬੁੱਤ।
25-10-2026
ਜਲੰਧਰ, 24 ਅਕਤੂਬਰ (ਡਾ ਜਤਿੰਦਰ ਸਾਬੀ)-ਕਦੇ ਇਸੇ ਮੈਦਾਨ ਦੀ ਮਿੱਟੀ ’ਤੇ ਪਸੀਨਾ ਵਹਾਇਆ, ਕਦੇ ਹਾਰ ਤੋਂ ਬਾਅਦ ਮੁੜ ਉੱਠਣ ਦਾ ਹੌਸਲਾ ਕੀਤਾ ਅਤੇ ਕਦੇ ਅੱਖਾਂ ’ਚ ਭਾਰਤੀ ਜਰਸੀ ਪਹਿਨਣ ਦਾ ਸੁਪਨਾ ਸਜਾ ਕੇ ਅਭਿਆਸ ਲਈ ਪਹੁੰਚੇ। ਅੱਜ ਉਹੀ ਸੁਪਨੇ ਹਕੀਕਤ ਬਣ ਕੇ ਸਾਹਮਣੇ ਖੜ੍ਹੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਕਦੇ ਜਿਹੜੇ ਖਿਡਾਰੀ ਇਸ ਮੈਦਾਨ ’ਚ ਆਪਣੇ ਭਵਿੱਖ ਦੀ ਤਲਾਸ਼ ਕਰਦੇ ਸਨ, ਹੁਣ ਉਹੀ ਖਿਡਾਰੀ ਭਾਰਤ ਦਾ ਤਿਰੰਗਾ ਦਿਲ ’ਚ ਵਸਾ ਕੇ ਕੌਮਾਂਤਰੀ ਮੁਕਾਬਲੇ ’ਚ ਉਤਰਨਗੇ। ਇਹ ਕਹਾਣੀ ਹੈ ਪੰਜਾਬ ਦੀ ਹਾਕੀ ਪ੍ਰਤਿਭਾ, ਮਿਹਨਤ, ਸੰਘਰਸ਼ ਅਤੇ ਮਾਪਿਆਂ ਦੀਆਂ ਉਮੀਦਾਂ ਦੀ। ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੌਰਾਨ ਜਲੰਧਰ ਦੇ ਮੈਦਾਨ ’ਚ ਭਾਰਤੀ ਜਰਸੀ ਪਹਿਨ ਕੇ ਖੇਡਣ ਵਾਲੇ ਮਨਪ੍ਰੀਤ ਸਿੰਘ, ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਕ੍ਰਿਸ਼ਨ ਪਾਠਕ ਲਈ ਇਹ ਸਿਰਫ਼ ਇੱਕ ਟੂਰਨਾਮੈਂਟ ਨਹੀਂ, ਸਗੋਂ ਆਪਣੇ ਹਾਕੀ ਸਫ਼ਰ ਦੇ ਮੁੱਢਲੇ ਦਿਨਾਂ ਨਾਲ ਮੁੜ ਜੁੜਨ ਦਾ ਭਾਵੁਕ ਪਲ ਹੈ। ਸੁਪਨਿਆਂ ਦੀ ਧਰਤੀ ’ਤੇ ਮੁੜ ਪਰਤਣਗੇ ਪੰਜਾਬ ਦੇ ਪੁੱਤ- ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਨੇ ਇਨ੍ਹਾਂ ਖਿਡਾਰੀਆਂ ਦੇ ਜੀਵਨ ’ਚ ਅਹਿਮ ਭੂਮਿਕਾ ਨਿਭਾਈ। ਇੱਥੇ ਉਨ੍ਹਾਂ ਨੇ ਹਾਕੀ ਦੇ ਗੁਰ ਸਿੱਖੇ, ਸਖ਼ਤ ਮਿਹਨਤ ਕੀਤੀ ਅਤੇ ਵੱਡੇ ਸੁਪਨੇ ਦੇਖਣੇ ਸਿੱਖੇ। ਅੱਜ ਜਦੋਂ ਉਹੀ ਖਿਡਾਰੀ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ ਤਾਂ ਆਪਣੇ ਹੀ ਸਿਖਲਾਈ ਵਾਲੇ ਮੈਦਾਨ ’ਚ ਭਾਰਤ ਵਲੋਂ ਖੇਡਣ ਦਾ ਮੌਕਾ ਉਨ੍ਹਾਂ ਲਈ ਬੇਹੱਦ ਖ਼ਾਸ ਬਣ ਗਿਆ ਹੈ। ਭਾਰਤੀ ਹਾਕੀ ਦੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਲਈ ਇਹ ਪਲ ਸਾਲਾਂ ਦੀ ਉਡੀਕ ਦਾ ਅੰਤ ਹੈ। ਸਾਲ 2011 ’ਚ ਭਾਰਤੀ ਟੀਮ ’ਚ ਸ਼ੁਰੂਆਤ ਕਰਨ ਤੋਂ ਬਾਅਦ ਉਹ 430 ਕੌਮਾਂਤਰੀ ਮੈਚ ਖੇਡ ਚੁੱਕੇ ਹਨ ਅਤੇ ਦੋ ਉਲੰਪਿਕ ਤਗ਼ਮਿਆਂ ਸਮੇਤ ਕਈ ਵੱਡੀਆਂ ਪ੍ਰਾਪਤੀਆਂ ਆਪਣੇ ਨਾਂ ਕਰ ਚੁੱਕੇ ਹਨ। ਪਰ ਆਪਣੇ ਸੂਬੇ ਪੰਜਾਬ ’ਚ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਦੀ ਰੀਝ ਹੁਣ ਪੂਰੀ ਹੋਣ ਜਾ ਰਹੀ ਹੈ। ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਇਸ ਮੌਕੇ ਨੂੰ ਆਪਣੇ ਪਰਿਵਾਰ ਲਈ ਖ਼ਾਸ ਦੱਸਿਆ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਸਟੇਡੀਅਮ ’ਚ ਮੌਜੂਦ ਰਹਿਣ ਦੀ ਉਮੀਦ ਹੈ। ਉਨ੍ਹਾਂ ਦੇ ਪਿਤਾ ਨੇ ਅਜੇ ਤੱਕ ਸਟੇਡੀਅਮ ’ਚ ਬੈਠ ਕੇ ਆਪਣੇ ਪੁੱਤ ਨੂੰ ਭਾਰਤ ਵਲੋਂ ਕੌਮਾਂਤਰੀ ਮੈਚ ਖੇਡਦਿਆਂ ਨਹੀਂ ਦੇਖਿਆ। ਇਸ ਵਾਰ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਵਾਲੀ ਧਰਤੀ ’ਤੇ ਖੇਡਣਾ ਮਾਣ ਵਾਲੀ ਗੱਲ-ਦਿਲਪ੍ਰੀਤ ਭਾਰਤੀ ਟੀਮ ਦੇ ਫਾਰਵਰਡ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਇਸੇ ਧਰਤੀ ਤੋਂ ਹੋਈ ਸੀ। ਉਨ੍ਹਾਂ ਨੇ ਇੱਥੋਂ ਆਪਣੀ ਪਹਿਲੀ ਕੌਮੀ ਚੈਂਪੀਅਨਸ਼ਿਪ ਖੇਡੀ ਅਤੇ ਫਿਰ ਭਾਰਤੀ ਟੀਮ ਤੱਕ ਪਹੁੰਚਣ ਦਾ ਸਫ਼ਰ ਤੈਅ ਕੀਤਾ। ਹੁਣ ਜਦੋਂ ਉਹ ਮੁੜ ਇਸੇ ਮੈਦਾਨ ’ਚ ਭਾਰਤ ਵਲੋਂ ਖੇਡਣਗੇ ਤਾਂ ਇਹ ਉਨ੍ਹਾਂ ਲਈ ਬੇਹੱਦ ਭਾਵੁਕ ਪਲ ਹੋਵੇਗਾ। ਦਿਲਪ੍ਰੀਤ ਦੇ ਪਰਿਵਾਰ ’ਚ ਵੀ ਟੂਰਨਾਮੈਂਟ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਦੇ ਦਾਦਾ ਜੀ ਲੰਬੀ ਛਾਲ ਦੇ ਖਿਡਾਰੀ ਰਹੇ ਹਨ, ਜਦਕਿ ਪਿਤਾ ਵੀ ਹਾਕੀ ਖੇਡਦੇ ਰਹੇ ਹਨ। ਕ੍ਰਿਸ਼ਨ ਪਾਠਕ ਅਤੇ ਜਰਮਨਪ੍ਰੀਤ ਦੀ ਪ੍ਰੇਰਣਾਦਾਇਕ ਕਹਾਣੀ ਗੋਲਕੀਪਰ ਕ੍ਰਿਸ਼ਨ ਪਾਠਕ ਲਈ ਇਹ ਟੂਰਨਾਮੈਂਟ ਭਾਰਤੀ ਟੀਮ ’ਚ ਵਾਪਸੀ ਦੇ ਨਾਲ-ਨਾਲ ਆਪਣੇ ਹਾਕੀ ਸਫ਼ਰ ਦੀਆਂ ਯਾਦਾਂ ਨੂੰ ਮੁੜ ਜੀਵੰਤ ਕਰਨ ਦਾ ਮੌਕਾ ਵੀ ਹੈ। ਨੌਂ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਭਾਰਤੀ ਟੀਮ ’ਚ ਵਾਪਸੀ ਕਰ ਰਹੇ ਪਾਠਕ ਨੇ ਪੰਜਾਬ ਸਰਕਾਰ ਅਤੇ ਹਾਕੀ ਇੰਡੀਆ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਮੈਦਾਨ ’ਚ ਉਨ੍ਹਾਂ ਨੇ ਸੱਤ ਸਾਲ ਹਾਕੀ ਦੀ ਸਿਖਲਾਈ ਲਈ, ਹੁਣ ਉੱਥੇ ਹੀ ਉਹ ਕੌਮਾਂਤਰੀ ਮੁਕਾਬਲੇ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਜਰਮਨਪ੍ਰੀਤ ਸਿੰਘ ਦੀ ਕਹਾਣੀ ਵੀ ਨੌਜਵਾਨ ਖਿਡਾਰੀਆਂ ਲਈ ਸਿੱਖਿਆ ਹੈ। ਭਾਰਤੀ ਟੀਮ ਤੋਂ ਦੋ ਸਾਲ ਦੂਰ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਉਹ ਸੁਰਜੀਤ ਹਾਕੀ ਅਕੈਡਮੀ ’ਚ ਅਭਿਆਸ ਕਰਦੇ ਰਹੇ ਅਤੇ ਵਾਪਸੀ ਲਈ ਮਿਹਨਤ ਕਰਦੇ ਰਹੇ। ਆਖ਼ਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਉਹ ਮੁੜ ਭਾਰਤੀ ਟੀਮ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋਏ।