25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਿੰਡ ਪਚਰੰਗਾ ’ ਚ ਮਾਂ ਭਗਵਤੀ ਜਾਗਰਣ ਕਰਵਾਇਆ

ਕਿਸ਼ਨਗੜ੍ਹ, 24 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਪਚਰੰਗਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਚਿੱਤਰ ਸਿੰਘ ਢੇਸੀ ਦੀ ਅਗਵਾਈ ਵਿੱਚ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਪਰਮਜੀਤ ਸਿੰਘ ਪੰਮਾ ਬ੍ਰਦਰ, ਬਿੰਦਰ ਪਚਰੰਗਾ ਅਤੇ ਭਜਨ ਮੰਡਲੀ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 25-10-2026
ਕਿਸ਼ਨਗੜ੍ਹ, 24 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਪਚਰੰਗਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਚਿੱਤਰ ਸਿੰਘ ਢੇਸੀ ਦੀ ਅਗਵਾਈ ਵਿੱਚ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਪਰਮਜੀਤ ਸਿੰਘ ਪੰਮਾ ਬ੍ਰਦਰ, ਬਿੰਦਰ ਪਚਰੰਗਾ ਅਤੇ ਭਜਨ ਮੰਡਲੀ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੇਵਾਦਾਰ ਬਚਿੱਤਰ ਸਿੰਘ ਢੇਸੀ ਨੇ ਸਮੁੱਚੀਆਂ ਸੰਗਤਾਂ ਨੂੰ ਜਾਗਰਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਨਾਲ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜਬੂਤ ਹੁੰਦੀਆਂ ਹਨ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ, ਦਾਨੀ ਸੱਜਣਾਂ, ਸੇਵਾਦਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਾਬਾ ਬਚਿੱਤਰ ਸਿੰਘ ਢੇਸੀ, ਸਰਪੰਚ ਸੂਰਜ ਕੁਮਾਰ ਚੱਡਾ, ਅਵਤਾਰ ਸਿੰਘ ਢੇਸੀ, ਸੁਖਵਿੰਦਰ ਸਿੰਘ ਢੇਸੀ, ਸੁਖਦੇਵ ਸਿੰਘ ਢੇਸੀ, ਰਕੇਸ਼ ਕੁਮਾਰ, ਬਲਕਾਰ ਸਿੰਘ, ਜੱਸੀ, ਸੰਦੀਪ ਜੂਏਈ, ਸੁਖਦੇਵ ਰਾਜ, ਬਾਲ ਕਿਸ਼ਨ, ਖੁਸ਼ ਕਰਨ, ਪ੍ਰਦੀਪ ਕੁਮਾਰ, ਕਰਨਦੀਪ, ਹਰਪ੍ਰੀਤ ਧੰਨਾ, ਸ਼ਿਵ ਕੁਮਾਰ, ਰਣਜੀਤ, ਭਾਵੇਸ਼ ਕੁਮਾਰ, ਰਾਜ ਕੁਮਾਰ ਰਾਜੂ, ਸਰਬਜੀਤ ਸ਼ੰਭੂ, ਸਾਬਕਾ ਪੰਚ ਪ੍ਰਕਾਸ਼ ਚੰਦ, ਰਜਿੰਦਰ ਕੁਮਾਰ ਜੰਗੀ, ਦੀਪੂ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਮ . ਡੀ . ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਸਾਲਾਨਾ ਸਮਾਗਮ ‘ ਭਾਵਯਾਤਰਾ ’ ਕਰਵਾਇਆ ਅਗਲੀ ਖ਼ਬਰ ਆਦਮਪੁਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ
Ad Position 24