ਨਕਲੀ ਤੇ ਮਿਲਾਵਟੀ ਪਨੀਰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਬਲਵੀਰ ਸਿੰਘ ਚੀਮਾ ਰੰਘਰੇਟਾ ਦਲ
ਨੂਰਮਹਿਲ, 25 ਅਕਤੂਬਰ (ਤਜਿੰਦਰ ਕੁਮਾਰ)-ਰੰਘਰੇਟਾ ਦਲ ਭਾਰਤ ਦੇ ਚੇਅਰਮੈਨ ਵਲੋਂ ਨਕਲੀ ਅਤੇ ਮਿਲਾਵਟੀ ਪਨੀਰ ਤਿਆਰ ਕਰਨ ਤੇ ਵੇਚਣ ਵਾਲੇ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ ਹੈ। ਗੱਲਬਾਤ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨੂਰਮਹਿਲ, 25 ਅਕਤੂਬਰ (ਤਜਿੰਦਰ ਕੁਮਾਰ)-ਰੰਘਰੇਟਾ ਦਲ ਭਾਰਤ ਦੇ ਚੇਅਰਮੈਨ ਵਲੋਂ ਨਕਲੀ ਅਤੇ ਮਿਲਾਵਟੀ ਪਨੀਰ ਤਿਆਰ ਕਰਨ ਤੇ ਵੇਚਣ ਵਾਲੇ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ ਹੈ। ਗੱਲਬਾਤ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਤੇ ਆਮ ਦਿਨਾਂ ਵਿਚ ਜ਼ਹਿਰੀਲੇ ਕੈਮੀਕਲਾਂ ਨਾਲ ਤਿਆਰ ਕੀਤਾ ਨਕਲੀ ਪਨੀਰ ਵੇਚ ਕੇ ਕੁਝ ਮੁਨਾਫ਼ਾਖੋਰ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ। ਅਜਿਹੇ ਗੈਰ-ਕਾਨੂੰਨੀ ਧੰਦੇ ਵਿਚ ਲੱਗੇ ਦੁਕਾਨਦਾਰ ਅਤੇ ਵਪਾਰੀ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ਼ ਆਉਣ, ਨਹੀਂ ਤਾਂ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹਿਆ ਜਾਵੇਗਾ। ਰੰਘਰੇਟਾ ਦਲ ਦੇ ਆਗੂ ਨੇ ਖੁਰਾਕ ‘ਤੇ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਕਲੀ ਪਨੀਰ ਤੇ ਮਿਲਾਵਟੀ ਦੁੱਧ ਬਣਾਉਣ ਵਾਲੀਆਂ ਡੇਅਰੀਆਂ ਅਤੇ ਦੁਕਾਨਾਂ ‘ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।