26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਜਿਮਖਾਨਾ ਕਲੱਬ ਵਿਖੇ ਪ੍ਰੀ-ਦੀਵਾਲੀ ਬੰਪਰ ਤੰਬੋਲਾ ਦੀ ਧੂਮ-ਵੱਡੀ ਗਿਣਤੀ ਮੈਂਬਰਾਂ ਨੇ ਲਿਆ ਹਿੱਸਾ

ਜਲੰਧਰ, 25 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਪ੍ਰੀ-ਦੀਵਾਲੀ ਬੰਪਰ ਤੰਬੋਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਬੰਪਰ ਤੰਬੋਲਾ ’ਚ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 26-10-2026
ਜਲੰਧਰ, 25 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਪ੍ਰੀ-ਦੀਵਾਲੀ ਬੰਪਰ ਤੰਬੋਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਬੰਪਰ ਤੰਬੋਲਾ ’ਚ ਹਿੱਸਾ ਲਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ ਤੇ ਜੇਤੂਆਂ ਨੂੰ ਬਹੁਤ ਹੀ ਦਿਲਖਿਚੱਵੇਂ ਤੇ ਕੀਮਤੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਇੰਟਰਟੈਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਨੇ ਦੱਸਿਆ ਕਿ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੀ ਦੀਵਾਲੀ ਬੰਪਰ ਤੰਬੋਲਾ ’ਚ ਵੱਡੀ ਗਿਣਤੀ ’ਚ ਕਲੱਬ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜੇ ਕਲੱਬ ਵਿੱਚ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਤੰਬੋਲੇ ਦਾ ਆਨੰਦ ਮਾਣਿਆ।ਇਹ ਸਮਾਗਮ ਕਲੱਬ ਦੇ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ ਅਤੇ ਮਨੋਰੰਜਨ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਨੇ ਨਿਭਾਈ। ਇਸ ਮੌਕੇ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਧੀਰਜ ਸੇਠ, ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਗੋਲਡੀ ਅਤੇ ਖ਼ਜ਼ਾਨਚੀ ਸੌਰਭ ਖੁੱਲਰ ਨੇ ਵੀ ਅਹਿਮ ਭੂਮਿਕਾ ਨਿਭਾਈ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਐਗਜ਼ੀਕਿਊਟਿਵ ਮੈਂਬਰ ਸ਼ਾਲੀਨ ਜੋਸ਼ੀ, ਰਾਜੀਵ ਬਾਂਸਲ, ਨਿਤਿਨ ਬਹਿਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ, ਐੱਮ.ਬੀ. ਬਾਲੀ ਅਤੇ ਜ਼ੁਬਿਨ ਸ਼ੰਗਾਰੀ ਨੇ ਵੀ ਪੂਰਾ ਸਹਿਯੋਗ ਦਿੱਤਾ। ਪ੍ਰੋਗਰਾਮ ਦੌਰਾਨ ਤੰਬੋਲੇ ਦੇ ਚਾਰ ਰਾਊਂਡ ਕਰਵਾਏ ਗਏ, ਜਦਕਿ 10 ਲੱਕੀ ਡਰਾਅ ਵੀ ਕੱਢੇ ਗਏ। ਜੇਤੂਆਂ ਨੂੰ ਡਬਲ ਡੋਰ ਫਰਿੱਜ, ਮਾਈਕ੍ਰੋਵੇਵ ਓਵਨ, ਓਟੀਜੀ, ਏਅਰ ਫ੍ਰਾਇਰ ਸਮੇਤ ਕਈ ਆਕਰਸ਼ਕ ਤੋਹਫ਼ੇ ਦਿੱਤੇ ਗਏ। ਇਨਾਮ ਜਿੱਤਣ ਵਾਲੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਦੀਵਾਲੀ ਦੇ ਮੱਦੇਨਜ਼ਰ ਕਲੱਬ ਨੂੰ ਵਿਸ਼ੇਸ਼ ਤੌਰ ’ਤੇ ਤਿਉਹਾਰੀ ਥੀਮ ਅਨੁਸਾਰ ਸਜਾਇਆ ਗਿਆ ਸੀ। ਰੰਗ-ਬਿਰੰਗੀਆਂ ਸਜਾਵਟਾਂ ਅਤੇ ਖੁਸ਼ਨੁਮਾ ਮਾਹੌਲ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਦੌਰਾਨ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਖਾਣ-ਪੀਣ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਮੌਤ ਦਾ ਸਾਮਾਨ ਬਣ ਕੇ ਸੜਕਾਂ ’ਤੇ ਦੌੜ ਰਹੇ ਓਵਰਲੋਡ ਟਿੱਪਰ, ਪ੍ਰਸ਼ਾਸਨ ਕਿੱਥੇ ਸੁੱਤਾ ਪਿਆ? ਅਗਲੀ ਖ਼ਬਰ ਟਾਂਡਾ ’ਚ ਇਕੋਤਰੀ ਸਮਾਗਮ ਸੰਬੰਧੀ ਸਜਾਇਆ ਅਲੌਕਿਕ ਨਗਰ ਕੀਰਤਨ ਦੇਸ਼-ਵਿਦੇਸ਼ ਤੋਂ ਪੁੱਜੀ ਵੱਡੀ ਗਿਣਤੀ ’ਚ ਸੰਗਤ
Ad Position 24