26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਕੁੱਕੜ ਪਿੰਡ ਦਾਣਾ ਮੰਡੀ ਵਿਖੇ ਰੋਸ ਪ੍ਰਦਰਸ਼ਨ- ਝਾੜੂ ਸਾੜਿਆ

ਜਲੰਧਰ, 25 ਅਕਤੂਬਰ (ਸਟਾਫ ਰਿਪੋਰਟਰ)-ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪਿੰਡ ਕੁੱਕੜ ਪਿੰਡ ਦੀ ਦਾਣਾ ਮੰਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਵਜੋਂ ਝਾੜੂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ।

Ad Position 21
No active advertisement
ਅਜੀਤ ਡੈਸਕ 26-10-2026
ਜਲੰਧਰ, 25 ਅਕਤੂਬਰ (ਸਟਾਫ ਰਿਪੋਰਟਰ)-ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪਿੰਡ ਕੁੱਕੜ ਪਿੰਡ ਦੀ ਦਾਣਾ ਮੰਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਵਜੋਂ ਝਾੜੂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨ ਵਿਚ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਉਠਾਈ। ਰੋਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਕੈਂਟ ਬਲਾਕ ਪ੍ਰਧਾਨ ਸੁਖਬੀਰ ਸਿੰਘ ਕੁੱਕੜ ਪਿੰਡ ਨੇ ਕੀਤੀ। ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਵੀ ਮੌਜੂਦ ਰਹੇ। ਰੋਸ ਪ੍ਰਦਰਸ਼ਨ ਦੌਰਾਨ ਝਾੜੂ ਸਾੜ ਕੇ ਵਿਰੋਧ ਜਤਾਉਣਾ ਇਸ ਗੱਲ ਦਾ ਪ੍ਰਤੀਕ ਸੀ ਕਿ ਕਿਸਾਨ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਮੌਕੇ ਬਲਵੀਰ ਸਿੰਘ ਕੋਟ ਕਲਾਂ, ਭੁਪਿੰਦਰ ਸਿੰਘ ਦੀਪ ਨਗਰ, ਭੁਪਿੰਦਰ ਸਿੰਘ ਭਿੰਦਾ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਬਾਹੀਆ, ਅਮਰਜੀਤ ਸਿੰਘ ਕੋਟ ਕਲਾਂ, ਲੱਭ ਕੋਟ ਕਲਾਂ, ਜੀਤਾ ਸੰਸਾਰਪੁਰ, ਕਾਕਾ ਦੀਨਪੁਰ, ਅੰਮ੍ਰਿਤ ਸਲੇਮਪੁਰ, ਪਾਲਾ ਕੋਟ ਖੁਰਦ, ਗੁਰਪ੍ਰੀਤ ਸਿੰਘ, ਪਲਵੀਰ ਟੁੱਟ ਰਹਿਮਾਨਪੁਰ, ਸਤਪਾਲ ਸਿੰਘ, ਮਨਜਿੰਦਰ ਸਿੰਘ ਤੇ ਸੋਨੂ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਕਈ ਥਾਵਾਂ ’ਤੇ ਬਣ ਰਹੀ ਟ੍ਰੈਫਿਕ ਜਾਮ ਦਾ ਵੱਡਾ ਕਾਰਨ ਅਗਲੀ ਖ਼ਬਰ ਮੌਤ ਦਾ ਸਾਮਾਨ ਬਣ ਕੇ ਸੜਕਾਂ ’ਤੇ ਦੌੜ ਰਹੇ ਓਵਰਲੋਡ ਟਿੱਪਰ, ਪ੍ਰਸ਼ਾਸਨ ਕਿੱਥੇ ਸੁੱਤਾ ਪਿਆ?
Ad Position 24