ਸਰਕਲ ਸਟਾਈਲ ਕਬੱਡੀ ਦੇ ਨਿਯਮਾਂ ਵਿਚ ਸੋਧ ਲਈ ਛੇ ਮੈਂਬਰੀ ਬੋਰਡ ਦਾ ਗਠਨ
ਜਲੰਧਰ, 25 ਅਕਤੂਬਰ (ਡਾ. ਜਤਿੰਦਰ ਸਾਬੀ)-ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ (ਫਿਕਫਾ ਵਰਲਡ ਬਾਡੀ) ਵਲੋਂ ਸਰਕਲ ਸਟਾਈਲ ਕਬੱਡੀ ਦੀ ਰੂਲ ਬੁੱਕ ਤਿਆਰ ਕਰਨ ਤੇ ਮੌਜੂਦਾ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਛੇ ਮੈਂਬਰੀ ਬੋਰਡ ਦਾ ਗਠਨ ਕੀਤਾ ਗਿਆ ਹੈ।
ਜਲੰਧਰ, 25 ਅਕਤੂਬਰ (ਡਾ. ਜਤਿੰਦਰ ਸਾਬੀ)-ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ (ਫਿਕਫਾ ਵਰਲਡ ਬਾਡੀ) ਵਲੋਂ ਸਰਕਲ ਸਟਾਈਲ ਕਬੱਡੀ ਦੀ ਰੂਲ ਬੁੱਕ ਤਿਆਰ ਕਰਨ ਤੇ ਮੌਜੂਦਾ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਛੇ ਮੈਂਬਰੀ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਸੰਸਥਾ ਦੇ ਮੁਖੀ ਸ਼ੀਰਾ ਅਟਵਾਲ ਹਨ। ਇਸ ਸੰਬੰਧੀ ਜਸਵੰਤ ਵਿਰਲੀ ਨੇ ਦੱਸਿਆ ਕਿ ਬੋਰਡ ਦੀ ਪਹਿਲੀ ਅਹਿਮ ਮੀਟਿੰਗ 26 ਅਕਤੂਬਰ ਨੂੰ ਸਵੇਰੇ 11 ਵਜੇ ਮਕਸੂਦਾਂ, ਜਲੰਧਰ ਵਿਖੇ ਹੋਵੇਗੀ। ੳਨ੍ਹਾਂ ਦੱਸਿਆ ਕਿ ਇਸ 6 ਮੈਂਬਰੀ ਬੋਰਡ ਵਿਚ ਕਬੱਡੀ ਕੋਚ ਸਰਦੂਲ ਸਿੰਘ ਰੰਧਾਵਾ, ਡੀ. ਪੀ. ਮੱਖਣ ਸਿੰਘ ਚੜਿੱਕ, ਪਰਮਜੀਤ ਸਿੰਘ ਪੰਮੀ, ਮਦਨ ਲਾਲ, ਹਰਵਿੰਦਰ ਸਿੰਘ ਰੱਬੋਂ ਤੇ ਹਾਕਮ ਸਿੰਘ ਬਰਾੜ ਟੋਨਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜਸਵੰਤ ਵਿਰਲੀ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਸਰਕਲ ਸਟਾਈਲ ਕਬੱਡੀ ਦੇ ਨਿਯਮਾਂ ਨੂੰ ਹੋਰ ਸੁਚੱਜਾ ਅਤੇ ਸਮੇਂ ਦੇ ਹਾਣ ਦਾ ਬਣਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦਾ ਉਦੇਸ਼ ਕਬੱਡੀ ਦੀ ਖੇਡ ਨੂੰ ਹੋਰ ਬਿਹਤਰ ਬਣਾਉਣ ਅਤੇ ਖੇਡ ਦੇ ਨਿਯਮਾਂ ਵਿਚ ਇਕਸਾਰਤਾ ਲਿਆਉਣ ਲਈ ਸਾਰਥਕ ਉਪਰਾਲੇ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੀ ਮੀਟਿੰਗ ਤੋਂ ਬਾਅਦ ਕਬੱਡੀ ਦੇ ਵੱਖ-ਵੱਖ ਪ੍ਰਮੋਟਰਾਂ, ਕੋਚ, ਮੌਜੂਦਾ ਤੇ ਸਾਬਕਾ ਖਿਡਾਰੀਆਂ, ਰੈਫਰੀਆਂ, ਡਾਕਟਰਾਂ ਅਤੇ ਕਬੱਡੀ ਤੇ ਖੇਡ ਜਗਤ ਨਾਲ ਜੁੜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਇਕ ਵਿਸ਼ਾਲ ਮੀਟਿੰਗ ਵੀ ਕੀਤੀ ਜਾਵੇਗੀ।