30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੀਨੀਅਰ ਡਿਪਟੀ ਮੇਅਰ ਨੇ ਪਾਣੀ ਦੀ ਤੋੜੀ ਪਾਈਪ ਨੂੰ ਕਰਵਾਇਆ ਠੀਕ, ਕਈ ਇਲਾਕਿਆਂ ’ਚ ਪਾਣੀ ਸਪਲਾਈ ਰਹੀ ਬੰਦ

ਜਲੰਧਰ, 29 ਅਕਤੂਬਰ (ਸ਼ਿਵ)-ਹਲਕਾ ਜਲੰਧਰ ਸੈਂਟਰਲ ਵਿਚ ਇਕ ਗੈਸ ਕੰਪਨੀ ਵਲੋਂ ਗੈਸ ਪਾਈਪਾਂ ਵਿਛਾਉਣ ਦੇ ਕੰਮ ਦੌਰਾਨ ਰਾਮਾ ਮੰਡੀ ਦੇ ਇਲਾਕੇ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਰਿਪੋਰਟ ਤਿਆਰ ਕਰਕੇ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਬਣਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਸ਼ਿਵ)-ਹਲਕਾ ਜਲੰਧਰ ਸੈਂਟਰਲ ਵਿਚ ਇਕ ਗੈਸ ਕੰਪਨੀ ਵਲੋਂ ਗੈਸ ਪਾਈਪਾਂ ਵਿਛਾਉਣ ਦੇ ਕੰਮ ਦੌਰਾਨ ਰਾਮਾ ਮੰਡੀ ਦੇ ਇਲਾਕੇ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਰਿਪੋਰਟ ਤਿਆਰ ਕਰਕੇ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਬਣਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗੈਸ ਪਾਈਪ ਪਾਉਣ ਦਾ ਕੰਮ ਬੰਦ ਕਰਵਾ ਦਿੱਤਾ ਹੈ। ਸ. ਬਿੱਟੂ ਨੇ ਦੱਸਿਆ ਕਿ ਗੈਸ ਕੰਪਨੀ ਬਿਨਾਂ ਟੀਮਾਂ ਤੋਂ ਹੀ ਗੈਸ ਪਾਈਪਾਂ ਪਾਉਣ ਲਈ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਤੋੜ ਚੁੱਕੀ ਹੈ। ਖਹਿਰਾ ਇਨਕਲੇਵ ਤੇ ਦਾਤਾਰਾ ਨਗਰ ਵਿਚ ਪਾਣੀ ਸਪਲਾਈ ਵਾਲੀ ਪਾਈਪ ਨੂੰ ਨੁਕਸਾਨ ਹੋਣ ਨਾਲ ਇਕ ਹਫਤੇ ਤੋਂ ਪਾਣੀ ਬੰਦ ਹੋਣ ਨਾਲ ਤਿਉਹਾਰੀ ਸੀਜਨ ਵਿਚ ਦੁਕਾਨਦਾਰ ਤੇ ਲੋਕ ਪ੍ਰੇਸ਼ਾਨ ਹਨ। ਉਨਾਂ ਦੱਸਿਆ ਕਿ ਗੈਸ ਪਾਈਪਾਂ ਪਾਉਣ ਵਾਲੀ ਕੰਪਨੀ ਕੋਲ ਪਾਈਪਾਂ ਦੀ ਮੁਰੰਮਤ ਕਰਨ ਵਾਲੀ ਕੋਈ ਟੀਮ ਨਹੀਂ ਹੈ। ਜਦਕਿ ਰਾਮਾ ਮੰਡੀ ਦੇ ਇਲਾਕੇ ਵਿਚ ਕੰਪਨੀ ਨੇ ਪਾਈਪਾਂ ਤੋੜੀਆਂ ਹਨ। ਉਸ ਦੀ ਮੁਰੰਮਤ ਉਨ੍ਹਾਂ ਨੇ ਆਪ ਨਿਗਮ ਟੀਮ ਕੋਲੋਂ ਕਰਵਾਈ ਹੈ। ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ (ਸੈਂਟਰਲ) ਅਤੇ ਸਹਾਇਕ ਇੰਜੀਨੀਅਰ ਵਲੋਂ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਕੰਪਨੀ ਖ਼ਿਲਾਫ਼ ਬਣਦੀ ਕਾਰਵਾਈ ਅਤੇ ਪੈਨਲਟੀ ਲਗਾਉਣ ਦੀ ਤਜਵੀਜ਼ ਕੀਤੀ ਗਈ ਹੈ। ਇਸ ਮਾਮਲੇ ’ਚ ਅਗਲੀ ਕਾਰਵਾਈ ਸੰਬੰਧੀ ਫ਼ੈਸਲਾ ਲਿਆ ਜਾਣਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਲੋਂ ਅਦਾਲਤ ’ਚੋਂ ਕੇਸ ਵਾਪਸ ਲੈਣ ਮਗਰੋਂ ਵਿਵਾਦ ਖ਼ਤਮ, ਵਪਾਰੀਆਂ ਨਾਲ ਸਹਿਮਤੀ ਤੋਂ ਬਾਅਦ ਲਿਆ ਫ਼ੈਸਲਾ ਅਗਲੀ ਖ਼ਬਰ ਸੁਹਾਗਣਾਂ ਨੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ
Ad Position 24