30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਚਾਇਤ ਵਲੋਂ ਅਦਾਲਤ ’ਚੋਂ ਕੇਸ ਵਾਪਸ ਲੈਣ ਮਗਰੋਂ ਵਿਵਾਦ ਖ਼ਤਮ, ਵਪਾਰੀਆਂ ਨਾਲ ਸਹਿਮਤੀ ਤੋਂ ਬਾਅਦ ਲਿਆ ਫ਼ੈਸਲਾ

ਮਕਸੂਦਾਂ, 29 ਅਕਤੂਬਰ (ਸੌਰਵ ਮਹਿਤਾ)-ਦੀਵਾਲੀ ਤੋਂ ਪਹਿਲਾਂ ਜਲੰਧਰ ਵਾਸੀਆਂ ਦੇ ਮਨਾਂ ਵਿੱਚ ਬਣਿਆ ਇਹ ਸਸਪੈਂਸ ਕਿ ਇਸ ਵਾਰ ਪਟਾਕਾ ਮਾਰਕੀਟ ਲੱਗੇਗੀ ਜਾਂ ਨਹੀਂ, ਆਖ਼ਰਕਾਰ ਖ਼ਤਮ ਹੋ ਗਿਆ ਹੈ। ਪਿੰਡ ਰਾਓਵਾਲੀ ਵਿਖੇ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਪੰਚਾਇਤ ਅਤੇ ਪਟਾਕਾ ਮਾਰਕੀਟ ਐਸੋਸੀਏਸ਼ਨ ਵਿਚਾਲੇ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-10-2026
ਮਕਸੂਦਾਂ, 29 ਅਕਤੂਬਰ (ਸੌਰਵ ਮਹਿਤਾ)-ਦੀਵਾਲੀ ਤੋਂ ਪਹਿਲਾਂ ਜਲੰਧਰ ਵਾਸੀਆਂ ਦੇ ਮਨਾਂ ਵਿੱਚ ਬਣਿਆ ਇਹ ਸਸਪੈਂਸ ਕਿ ਇਸ ਵਾਰ ਪਟਾਕਾ ਮਾਰਕੀਟ ਲੱਗੇਗੀ ਜਾਂ ਨਹੀਂ, ਆਖ਼ਰਕਾਰ ਖ਼ਤਮ ਹੋ ਗਿਆ ਹੈ। ਪਿੰਡ ਰਾਓਵਾਲੀ ਵਿਖੇ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਪੰਚਾਇਤ ਅਤੇ ਪਟਾਕਾ ਮਾਰਕੀਟ ਐਸੋਸੀਏਸ਼ਨ ਵਿਚਾਲੇ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ। ਪੰਚਾਇਤ ਵਲੋਂ ਅਦਾਲਤ ’ਚ ਦਾਇਰ ਕੇਸ ਵਾਪਸ ਲੈਣ ਤੋਂ ਬਾਅਦ ਹੁਣ ਪਟਾਕਾ ਮਾਰਕੀਟ ਪਹਿਲਾਂ ਤੈਅ ਕੀਤੀ ਗਈ ਜਗ੍ਹਾ ’ਤੇ ਹੀ ਲੱਗੇਗੀ। ਪਟਾਕਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਾਰਕੀਟ ਦੇ ਵਿਰੋਧ ਵਿੱਚ ਅਦਾਲਤ ਦਾ ਰੁਖ਼ ਕੀਤਾ ਗਿਆ ਸੀ, ਜਿਸ ਕਾਰਨ ਮਾਰਕੀਟ ਲੱਗਣ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਸੀ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਐਸੋਸੀਏਸ਼ਨ ਦੇ ਵਕੀਲ ਵਲੋਂ ਮਾਰਕੀਟ ਸਬੰਧੀ ਲੋੜੀਂਦੇ ਦਸਤਾਵੇਜ਼ ਅਤੇ ਮਨਜ਼ੂਰੀਆਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਾਰਕੀਟ ਲਈ 11 ਮਹਿਕਮਿਆਂ ਵਲੋਂ ਐੱਨ.ਓ.ਸੀ. ਜਾਰੀ ਕੀਤੀਆਂ ਗਈਆਂ ਸਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਲੋਂ ਵੀ ਸਬੰਧਤ ਜਗ੍ਹਾ ਨੂੰ ਮਨਜ਼ੂਰੀ ਦਿੱਤੀ ਗਈ ਸੀ। ਵਿਕਾਸ ਭੰਡਾਰੀ ਮੁਤਾਬਕ, ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਮਾਰਕੀਟ ਦੀਆਂ ਮਨਜ਼ੂਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਕੁਝ ਖ਼ਦਸ਼ੇ ਸਨ। ਗੱਲਬਾਤ ਦੌਰਾਨ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਲਈ ਸਹਿਮਤੀ ਬਣੀ ਅਤੇ ਵਪਾਰੀਆਂ ਨੇ ਪੰਚਾਇਤ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਇਸ ਤੋਂ ਬਾਅਦ ਪੰਚਾਇਤ ਨੇ ਅਦਾਲਤ ਵਿੱਚ ਲਿਖਤੀ ਸਮਝੌਤਾ ਪੇਸ਼ ਕਰਦਿਆਂ ਆਪਣਾ ਕੇਸ ਵਾਪਸ ਲੈ ਲਿਆ, ਜਿਸ ਨਾਲ ਮਾਮਲਾ ਖ਼ਤਮ ਹੋ ਗਿਆ। ਸਰਪੰਚ ਜਸਬੀਰ ਸਿੰਘ ਰਾਣਾ ਨੇ ਵੀ ਕੇਸ ਵਾਪਸ ਲੈਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਪੰਚਾਇਤ ਦੀਆਂ ਮੰਗਾਂ ਮੰਨਣ ਅਤੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੱਖਣ ਸਿੰਘ ਜਲੰਧਰ ਸ਼ਹਿਰੀ ਭਾਜਪਾ ਦੇ ਬੁਲਾਰੇ ਨਿਯੁਕਤ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਪਾਣੀ ਦੀ ਤੋੜੀ ਪਾਈਪ ਨੂੰ ਕਰਵਾਇਆ ਠੀਕ, ਕਈ ਇਲਾਕਿਆਂ ’ਚ ਪਾਣੀ ਸਪਲਾਈ ਰਹੀ ਬੰਦ
Ad Position 24