ਏ.ਡੀ.ਸੀ.ਪੀ. ਹੈੱਡਕੁਆਰਟਰ ਸਣੇ ਸੇਵਾ-ਮੁਕਤ ਹੋਏ 9 ਪੁਲਿਸ ਅਫਸਰਾਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ’ਚੋਂ ਅੱਜ ਸੇਵਾਮੁਕਤ ਹੋਏ ਏ. ਡੀ.
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ’ਚੋਂ ਅੱਜ ਸੇਵਾਮੁਕਤ ਹੋਏ ਏ.ਡੀ.ਸੀ.ਪੀ. ਹੈੱਡਕੁਆਰਟਰ ਕੁਲਦੀਪ ਸਿੰਘ ਸਮੇਤ 9 ਪੁਲਿਸ ਅਫਸਰਾਂ ਨੂੰ ਕਾਨਫਰੰਸ ਹਾਲ ਵਿਚ ਵਿਦਾਇਗੀ ਸਮਾਰੋਹ ਕਰਵਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਸੇਵਾਮੁਕਤ ਹੋਣ ਵਾਲਿਆਂ ’ਚ ਏ.ਡੀ.ਸੀ.ਪੀ. ਤੋਂ ਇਲਾਵਾ 8 ਐੱਨ. ਜੀ. ਓ. ਰੈਂਕ ਦੇ ਅਫਸਰ ਸ਼ਾਮਿਲ ਹਨ। ਸੇਵਾਮੁਕਤ ਹੋਣ ਵਾਲੇ ਅਫਸਰਾਂ ਨੂੰ ਸੰਬੋਧਨ ਕਰਦਿਆਂ ਡੀ. ਸੀ. ਪੀ. ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਨੇ ਉਨ੍ਹਾਂ ਦੀਆਂ ਪੁਲਿਸ ਵਿਭਾਗ ’ਚ ਤਾਇਨਾਤੀ ਦੌਰਾਨ ਇਮਾਨਦਾਰੀ, ਅਨੁਸ਼ਾਸਨ ਤੇ ਸਮਰਪਣ ਨਾਲ ਦਿੱਤੀਆਂ ਗਈਆਂ ਸੇਵਾਵਾਂ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸੇਵਾਮੁਕਤ ਹੋਣ ਵਾਲੇ ਸਾਰੇ ਪੁਲਿਸ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੇ ਨਵੇਂ ਜੀਵਨ ਪੜਾਅ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਚੰਗੀ ਸਿਹਤ, ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।