01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭਾਜਪਾ ਜਲੰਧਰ ਸ਼ਹਿਰੀ ਵਲੋਂ ਚਾਰ ਸੈੱਲਾਂ ਦੇ ਜ਼ਿਲ੍ਹਾ ਕਨਵੀਨਰ ਨਿਯੁਕਤ

ਜਲੰਧਰ, 31 ਅਕਤੂਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਚਾਰ ਮਹੱਤਵਪੂਰਨ ਸੈੱਲਾਂ ਦੇ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਸਰੀਨ (ਹਿੱਕੀ) ਦੀ ਅਗਵਾਈ ਹੇਠ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਦੀਪਕ ਤੇਲੂ, ਯੋਗੇਸ਼ ਧੀਰ ਅਤੇ ਸੈੱਲ ਕੋਆਰਡੀਨੇਟਰ ਸੰਜੀਵ ਕੁਮਾਰ ਮਨੀ ਤੇ ਲਲਿਤ ਕੁਮਾਰ ਬੱਬੂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਨਿਯੁਕਤੀਆਂ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਚਾਰ ਮਹੱਤਵਪੂਰਨ ਸੈੱਲਾਂ ਦੇ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਸਰੀਨ (ਹਿੱਕੀ) ਦੀ ਅਗਵਾਈ ਹੇਠ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਦੀਪਕ ਤੇਲੂ, ਯੋਗੇਸ਼ ਧੀਰ ਅਤੇ ਸੈੱਲ ਕੋਆਰਡੀਨੇਟਰ ਸੰਜੀਵ ਕੁਮਾਰ ਮਨੀ ਤੇ ਲਲਿਤ ਕੁਮਾਰ ਬੱਬੂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸੰਜੀਵ ਮਿੰਟੂ ਨੂੰ ਹਿਮਾਚਲ ਸੈੱਲ, ਅਭਿਸ਼ੇਕ ਅਨੇਜਾ ਨੂੰ ਐਨਆਰਆਈ ਸੈੱਲ, ਰਾਜੇਸ਼ ਅਗਨੀਹੋਤਰੀ (ਭੋਲਾ) ਨੂੰ ਮਨੁੱਖੀ ਅਧਿਕਾਰ ਸੈੱਲ ਅਤੇ ਵਿਕਾਸ ਭਾਰਦਵਾਜ ਨੂੰ ਕਾਨੂੰਨੀ ਸੈੱਲ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ (ਹਿੱਕੀ) ਨੇ ਉਮੀਦ ਪ੍ਰਗਟਾਈ ਕਿ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਸਾਰੇ ਆਗੂ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਯੁਗਾਂ-ਯੁਗਾਂ ਤੱਕ ਅਮਰ ਰਹੇਗਾ ਸ੍ਰੀ ਅਨਿਲ ਚੋਪੜਾ ਜੀ ਦਾ ਨਾਂਅ ਅਗਲੀ ਖ਼ਬਰ ਬਿਆਨ ਦਰਜ ਹੋਣ ਦੇ ਬਾਵਜੂਦ ਐੱਫ.ਆਈ.ਆਰ. ਦੀ ਉਡੀਕ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
Ad Position 24