01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕਰਾੜੀ ’ਚ 20ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਸ਼ਰਧਾ ਪੂਰਵਕ ਕਰਵਾਇਆ

ਕਿਸ਼ਨਗੜ੍ਹ, 31 ਅਕਤੂਬਰ (ਹੁਸਨ ਲਾਲ) ਨਜ਼ਦੀਕੀ ਪਿੰਡ ਕਰਾੜੀ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਵਿਸ਼ੇਸ਼ ਕਰਕੇ ਸਮੁੱਚੀ ਜਾਗਰਣ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਮਹਾਮਾਈ ਦੇ ਪਰਮ ਸੇਵਕਾਂ ਵੱਲੋਂ 20ਵਾਂ ਸਾਲਾਨਾ ਜਗਰਾਤਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਮੁੱਚੀ ਜਾਗਰਨ ਪ੍ਰਬੰਧਕ ਕਮੇਟੀ ਵੱਲੋਂ ਮਹਾਮਾਈ ਦੇ ਬਣਾਏ ਸੁੰਦਰ ਭਵਨਾਂ ਵਿੱਚ ਮਹਾਮਾਈ ਦੀ ਪਾਵਨ ਜੋਤ ਪ੍ਰਚੰਡ ਉਪਰੰਤ ਜਾਗਰਨ ਦੀ ਸ਼ੁਰੂਆਤ ਕਰਵਾਈ ਗਈ !

Ad Position 21
No active advertisement
ਅਜੀਤ ਡੈਸਕ 01-11-2026
ਕਿਸ਼ਨਗੜ੍ਹ, 31 ਅਕਤੂਬਰ (ਹੁਸਨ ਲਾਲ) ਨਜ਼ਦੀਕੀ ਪਿੰਡ ਕਰਾੜੀ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਵਿਸ਼ੇਸ਼ ਕਰਕੇ ਸਮੁੱਚੀ ਜਾਗਰਣ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਮਹਾਮਾਈ ਦੇ ਪਰਮ ਸੇਵਕਾਂ ਵੱਲੋਂ 20ਵਾਂ ਸਾਲਾਨਾ ਜਗਰਾਤਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਮੁੱਚੀ ਜਾਗਰਨ ਪ੍ਰਬੰਧਕ ਕਮੇਟੀ ਵੱਲੋਂ ਮਹਾਮਾਈ ਦੇ ਬਣਾਏ ਸੁੰਦਰ ਭਵਨਾਂ ਵਿੱਚ ਮਹਾਮਾਈ ਦੀ ਪਾਵਨ ਜੋਤ ਪ੍ਰਚੰਡ ਉਪਰੰਤ ਜਾਗਰਨ ਦੀ ਸ਼ੁਰੂਆਤ ਕਰਵਾਈ ਗਈ ! ਇਸ ਮੌਕੇ ‘ਤੇ ਮਹੰਤ ਕਿਸ਼ੋਰ ਸ਼ਰਮਾ ਵੱਲੋਂ ਗਣੇਸ਼ ਬੰਦਨਾ ਨਾਲ ਜਗਰਾਤੇ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਗਾਇਕਾ ਸੰਜਨਾ ਭੱਲਾ ਵੱਲੋਂ ਮਹਾਮਾਈ ਦੀ ਉਸਤਤ ਵਿੱਚ ਅਨੇਕਾਂ ਚਰਚਿਤ ਭਜਨਾ ਨਾਲ ਮਹਾਮਾਈ ਦੇ ਭਗਤ ਜਣਾ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪ੍ਰਧਾਨ ਸੋਢੀ ਰਾਮ, ਉਪ ਪ੍ਰਧਾਨ ਕਰਨ ਕੁਮਾਰ ਗੋਰਾ ਤੇ ਅਤੁਲ਼ ਰੀਪੂ ਪੰਡਿਤ ਆਦਿ ਸਭ ਨੇ ਸਾਂਝੇ ਤੌਰ ਤੇ ਆਖਿਆ ਕਿ ਸਾਰੇ ਧਾਰਮਿਕ ਸਮਾਗਮ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਰਲ ਮਿਲ ਕੇ ਪ੍ਰੇਮ ਪਿਆਰ ਦੀ ਸਦਭਾਵਨਾ ਨਾਲ ਮਨਾਉਣੇ ਚਾਹੀਦੇ ਹਨ! ਜਿਸ ਨਾਲ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਵਧੇਰੇ ਮੌਜੂਦ ਹੁੰਦੀਆਂ ਹਨ। ਮਹੰਤ ਕਿਸ਼ੋਰ ਸ਼ਰਮਾ ਵੱਲੋਂ ਵੱਡੇ ਤੜਕੇ ਮਹਾਂਮਾਈ ਦੀ ਭਗਤਣੀ ਤਾਰਾ ਰਾਣੀ ਦੀ ਕਥਾ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦਿਆਂ ਸਮੁੱਚੇ ਪੰਡਾਲ ਨੂੰ ਮੰਤਰ ਮੁਗਧ ਕਰਕੇ ਰੱਖ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ, ਗਾਇਕ ਕਲਾਕਾਰਾਂ ਤੇ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ਤੇ ਪਹੁੰਚੀ ਦੀਪਕਾ ਮਹੰਤ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰਧਾਨ ਸੋਢੀ ਰਾਮ, ਉੱਪਪ੍ਰਧਾਨ ਕਰਨ ਕੁਮਾਰ ਗੋਰਾ, ਖਜਾਨਚੀ ਵਿਸ਼ਾਲ ਕੁਮਾਰ, ਰੀਪੂ ਪੰਡਿਤ, ਸਰਪੰਚ ਸਰੋਜ ਬਾਲਾ, ਬਲਾਕ ਸੰਮਤੀ ਬਲਜਿੰਦਰ ਕੌਰ ਕਰਾੜੀ, ਸੁਨੀਲ ਸ਼ਿੰਟੂ, ਸ਼ਿਵਮ ਕੁਮਾਰ, ਕਰਨ ਕੁਮਾਰ ਮਨੀ, ਸਾਬਕਾ ਸਰਪੰਚ ਸੁਰਿੰਦਰ ਬੰਗੜ ਕਰਾੜੀ, ਲੰਬੜਦਾਰ ਹਰਭਜਨ ਦਾਸ ਕਰਾੜੀ, ਸੇਵਾ ਮੁਕਤ ਥਾਣੇਦਾਰ ਮੰਗਾ ਰਾਮ, ਗੁਰਪ੍ਰੀਤ ਗੋਪਾ ਮੈਂਬਰ ਪੰਚਾਇਤ, ਨੰਬਰਦਾਰ ਬੂਟਾ ਸਿੰਘ ਆਦਿ ਸਭ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮੁੱਚੇ ਜਾਗਰਨ ਦੌਰਾਨ ਮਹਾਮਾਈ ਦੇ ਲੰਗਰ ਦੇ ਅਟੁੱਟ ਭੰਡਾਰੇ ਨਿਰੰਤਰ ਚਲਦੇ ਰਹੇ!
Ad Position 22
No active advertisement
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਕਰਵਾਈ ਕੰਪਿਊਟਰ ਪ੍ਰੋਜੈਕਟ ਗਤੀਵਿਧੀ ਅਗਲੀ ਖ਼ਬਰ ਆਰੀਆ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਦੌਰਾ
Ad Position 24