ਨੌਲੀ ਵਿਖੇ ਲਗਾਇਆ ਅੱਖਾਂ ਸੰਬੰਧੀ ਮੁਫ਼ਤ ਜਾਂਚ ਕੈਂਪ
ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)-ਰੰਧਾਵਾ ਫਾਊਂਡੇਸ਼ਨ ਯੂ. ਐਸ.
ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)-ਰੰਧਾਵਾ ਫਾਊਂਡੇਸ਼ਨ ਯੂ.ਐਸ. ਏ ਤੇ ਮਾਨਵ ਸਹਿਯੋਗ ਸੋਸਾਇਟੀ ਵਲੋਂ ਪਿੰਡ ਨੌਲੀ ਵਿਖੇ ਅੱਖਾਂ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ’ਚ ਰੰਧਾਵਾ ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਅਮਰੀਕ ਸਿੰਘ ਰੰਧਾਵਾ ਤੇ ਬੀਬੀ ਜਸਵਿੰਦਰ ਕੌਰ ਤੇ ਮਾਨਵ ਸਹਿਯੋਗ ਸੁਸਾਇਟੀ ਦੇ ਡਾਕਟਰ ਐਸ ਕੇ ਸ਼ਰਮਾ ਤੇ ਜਨਰਲ ਸੈਕਟਰੀ ਵਿਨੇਸ਼ ਜੈਨ, ਉਨ੍ਹਾਂ ਦੀ ਸਾਰੀ ਟੀਮ ਨੇ ਉਪਰਾਲਾ ਕੀਤਾ ਤੇ ਸਰਦਾਰ ਅਵਤਾਰ ਸਿੰਘ ਬਾਬਾ ਨੇ ਖਾਸ ਸਹਿਯੋਗ ਦਿੱਤਾ। ਇਸ ਮੌਕੇ ਸਟੇਜ ਦੀ ਕਾਰਵਾਈ ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਨੌਲੀ ਨੇ ਬਾਖੁਬੀ ਨਿਭਾਈ। ਇਸ ਮੌਕੇ ਲਗਭਗ 350 ਮਰੀਜ਼ਾਂ ਦੀ ਚੈਕਿੰਗ ਹੋਈ, ਜਿਨ੍ਹਾਂ ’ਚੋਂ 80 ਮਰੀਜ਼ਾਂ ਦੇ ਆਪਰੇਸ਼ਨ ਕਰਨੇ ਪਾਏ ਗਏ ਤੇ ਜਨਰਲ ਮੈਡੀਕਲ ਦੇ ਵੀ ਕੇਸ ਸੀ। ਉਨ੍ਹਾਂ ਨੂੰ ਵੀ ਦਵਾਈ ਦਿੱਤੀ ਗਈ ਤੇ ਗੋਇਲ ਓਪਟੀਕਲ ਵਲੋਂ ਲੌੜੀਂਦੇ ਮਰੀਜ਼ਾਂ ਨੂੰ ਐਨਕਾਂ ਮੁਫ਼ਤ ਵਿੱਚ ਦਾਨ ਕੀਤੀਆਂ ਗਈਆਂ। ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਇਸ ਸੰਸਥਾ ਵਲੋਂ ਚਲਾਈ ਜਾ ਰਹੀ ਡਿਸਪੈਂਸਰੀ ਵਿੱਚ ਬਹੁਤ ਕਾਬਿਲ ਡਾਕਟਰ ਸੇਵਾਵਾਂ ਨਿਭਾ ਰਹੇ ਹਨ, ਲੈਬ ਵਿੱਚ ਬਹੁਤ ਹੀ ਘੱਟ ਖਰਚ ਵਿਚ ਟੈਸਟ ਕੀਤੇ ਜਾਂਦੇ ਹਨ, ਵੱਧ ਤੋਂ ਵੱਧ ਇਲਾਕਾ ਨਿਵਾਸੀਆਂ ਨੂੰ ਇਸ ਦਾ ਲਾਹਾ ਲੈਣ ਦੀ ਪ੍ਰੇਰਨਾ ਕੀਤੀ ਇਸ ਮੌਕੇ ਪਿੰਡ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ।