05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਿਨੇਸ਼ ਅਗਰਵਾਲ ਤਾਊ ਬਣੇ ਭਾਜਪਾ ਮੰਡਲ ਕਰਤਾਰਪੁਰ ਦੇ ਨਵੇਂ ਪ੍ਰਧਾਨ

ਕਰਤਾਰਪੁਰ, 4 ਨਵੰਬਰ (ਭਜਨ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਬਕਾ ਕੌਂਸਲਰ ਤੇ ਕੌਂਸਲਰ ਪਤੀ ਦਿਨੇਸ਼ ਅਗਰਵਾਲ (ਤਾਊ) ਨੂੰ ਭਾਜਪਾ ਮੰਡਲ ਕਰਤਾਰਪੁਰ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਭਾਜਪਾ ਵਰਕਰਾਂ ਤੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ।

Ad Position 21
No active advertisement
ਅਜੀਤ ਡੈਸਕ 05-11-2026
ਕਰਤਾਰਪੁਰ, 4 ਨਵੰਬਰ (ਭਜਨ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਬਕਾ ਕੌਂਸਲਰ ਤੇ ਕੌਂਸਲਰ ਪਤੀ ਦਿਨੇਸ਼ ਅਗਰਵਾਲ (ਤਾਊ) ਨੂੰ ਭਾਜਪਾ ਮੰਡਲ ਕਰਤਾਰਪੁਰ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਭਾਜਪਾ ਵਰਕਰਾਂ ਤੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਜਨਰਲ ਸਕੱਤਰ ਮਨਦੀਪ ਬਖ਼ਸ਼ੀ, ਸੀਨੀਅਰ ਆਗੂ ਸ਼ਿਵ ਦਰਸ਼ਨ ਕੁਮਾਰ, ਅਰੁਣ ਸ਼ਰਮਾ ਤੇ ਹੋਰ ਕਈ ਭਾਜਪਾ ਆਗੂ ਕਰਤਾਰਪੁਰ ਪਹੁੰਚੇ। ਉਨ੍ਹਾਂ ਵਲੋਂ ਸਾਬਕਾ ਕੌਂਸਲਰ ਦਿਨੇਸ਼ ਅਗਰਵਾਲ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ ਤੇ ਪਾਰਟੀ ਦਾ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਬਖ਼ਸ਼ੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਆਗੂ ਸ਼ਿਵ ਦਰਸ਼ਨ ਕੁਮਾਰ, ਅਰੁਣ ਸ਼ਰਮਾ ਅਤੇ ਸੁਖਵਿੰਦਰ ਸਿੰਘ ਸੁੱਖਾ ਖੁਸਰੋਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਵ-ਨਿਯੁਕਤ ਮੰਡਲ ਪ੍ਰਧਾਨ ਦਿਨੇਸ਼ ਅਗਰਵਾਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਰਾਜਕੁਮਾਰ ਯੋਗੀ ਜਨਰਲ ਸਕੱਤਰ ਜ਼ਿਲ੍ਹਾ ਦਿਹਾਤੀ,ਸਾਬਕਾ ਕੌਂਸਲਰ ਪ੍ਰਦੀਪ ਅਗਰਵਾਲ, ਕੌਂਸਲਰ ਮੰਗਲ ਪਦਮ, ਨਰਿੰਦਰ ਆਨੰਦ ਸਾਬਕਾ ਪ੍ਰਧਾਨ, ਮਨਮੋਹਨ ਭਾਗੀ, ਅੰਮ੍ਰਿਤ ਮਲਹਨ, ਪ੍ਰਵੀਨ ਭੱਲਾ, ਦੀਪਕ ਦੀਪਾ, ਗੁਰਚਰਨ ਸਿੰਘ ਲਾਲੀ, ਮਧੂਸੂਦਨ, ਨਰਿੰਦਰ ਸਿੱਲੀ, ਵਿਕਾਸ ਬਜਾਜ, ਵਿਸ਼ਾਲ ਆਨੰਦ, ਨੌਜਵਾਨ ਆਗੂ ਮਨੂ, ਵਿੱਕੀ, ਕ੍ਰਿਸ਼ਨਾ ਸ਼ਰਮਾ, ਕੇਵਲ ਸਭਰਵਾਲ, ਅਨੀਸ਼ ਅਗਰਵਾਲ, ਸੰਜੇ ਅਗਰਵਾਲ, ਮੋਹਿਤ ਅਗਰਵਾਲ, ਰਾਹੁਲ ਸ਼ਰਮਾ, ਈਸ਼ਵਰ ਫੁੱਲ, ਗੌਰਵ ਸ਼ਰਮਾ, ਯੋਗੇਸ਼ ਸ਼ਰਮਾ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਓਮ ਪ੍ਰਕਾਸ਼, ਸ਼ਿਵ ਸ਼ਰਮਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਵਿਖੇ ਵੋਕੇਸ਼ਨਲ ਐਜੂਕੇਸ਼ਨ ਕਲਾਸਰੂਮ-ਕਮ-ਵਰਕਸ਼ਾਪ ਦਾ ਉਦਘਾਟਨ ਅਗਲੀ ਖ਼ਬਰ ਕਰਤਾਰਪੁਰ ’ਚ ‘ਆਪ’ ਨੂੰ ਲੱਗਾ ਝਟਕਾ ਕਈ ਆਗੂ ਕਾਂਗਰਸ ’ਚ ਸ਼ਾਮਿਲ
Ad Position 24