05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੀਚੇਵਾਲ ’ਚ ਪ੍ਰਭਾਤ ਫੇਰੀਆਂ ਦੌਰਾਨ ਫ਼ਲਸਤੀਨ ’ਚ ਮਾਰੇ ਗਏ ਬੱਚਿਆਂ ਨੂੰ ਕੀਤਾ ਯਾਦ

ਮਲਸੀਆਂ, 4 ਨਵੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼-ਪੁਰਬ ਦੇ ਸੰਬੰਧ ’ਚ ਪਿੰਡ ਸੀਚੇਵਾਲ ਤੋਂ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਫਲਸਤੀਨ ’ਚ ਮਾਰੇ ਗਏ ਬੱਚਿਆਂ ਨੂੰ ਯਾਦ ਕੀਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪ੍ਰਭਾਤ ਫੇਰੀਆਂ ਵਿੱਚ ਜਿੱਥੇ ਪੌਣ-ਪਾਣੀ, ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦੇ ਰਹੇ ਹਨ, ਉਥੇ ਹੀ ਉਹ ਇਜ਼ਰਾਇਲ ਵੱਲੋਂ ਫ਼ਲਸਤੀਨ ਵਿੱਚ ਮਚਾਈ ਗਈ ਤਬਾਹੀ ਦੌਰਾਨ ਮਾਰੇ ਗਏ ਬੱਚਿਆਂ ਨੂੰ ਯਾਦ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 05-11-2026
ਮਲਸੀਆਂ, 4 ਨਵੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼-ਪੁਰਬ ਦੇ ਸੰਬੰਧ ’ਚ ਪਿੰਡ ਸੀਚੇਵਾਲ ਤੋਂ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਫਲਸਤੀਨ ’ਚ ਮਾਰੇ ਗਏ ਬੱਚਿਆਂ ਨੂੰ ਯਾਦ ਕੀਤਾ ਗਿਆ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪ੍ਰਭਾਤ ਫੇਰੀਆਂ ਵਿੱਚ ਜਿੱਥੇ ਪੌਣ-ਪਾਣੀ, ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦੇ ਰਹੇ ਹਨ, ਉਥੇ ਹੀ ਉਹ ਇਜ਼ਰਾਇਲ ਵੱਲੋਂ ਫ਼ਲਸਤੀਨ ਵਿੱਚ ਮਚਾਈ ਗਈ ਤਬਾਹੀ ਦੌਰਾਨ ਮਾਰੇ ਗਏ ਬੱਚਿਆਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਫ਼ਲਸਤੀਨ ਦੇ ਹਸਪਤਾਲਾਂ ਤੇ ਖਾਣੇ ਲਈ ਲਾਈਨ ’ਚ ਲੱਗੇ ਬੱਚਿਆਂ ’ਤੇ ਇਜ਼ਰਾਇਲ ਵਲੋਂ ਕੀਤੀ ਗਈ ਬੰਬਾਰੀ ਦੀ ਸਖ਼ਤ ਅਲੋਚਨਾ ਕੀਤੀ। ਸੰਤ ਸੀਚੇਵਾਲ ਨੇ ਆਪਣੇ ਸ਼ਬਦ ਗਾਇਨ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗੁਣਗਾਣ ਕੀਤਾ, ਉਥੇ ਦੁਨੀਆਂ ਭਰ ਦੇ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫੇ ’ਤੇ ਚੱਲਣ, ਤਦ ਹੀ ਵਿਸ਼ਵ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਆਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਨੇ ਤਬਾਹੀ ਦਾ ਸਮਾਨ ਤਾਂ ਬਹੁਤ ਬਣਾਇਆ ਹੋਇਆ ਹੈ, ਪਰ ਉਨ੍ਹਾਂ ਸਾਮਰਾਜੀ ਮੁਲਕਾਂ ਨੂੰ ਦੱਖਣੀ ਅਫ਼ਰੀਕਾ ਵਿੱਚ ਭੁੱਖ ਤੇ ਪਿਆਸ ਨਾਲ ਮਰਦੇ ਬੱਚੇ ਦਿਖਾਈ ਕਿਉਂ ਨਹੀਂ ਦਿੰਦੇ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਕੋਲ ਗੁਰਬਾਣੀ ਦਾ ਵੱਡਾ ਖ਼ਜ਼ਾਨਾ ਹੈ। ਇਸ ਤੋਂ ਸੇਧ ਲੈ ਕੇ ਉਹ ਨਦੀਆਂ-ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸਾਫ਼ ਰੱਖਣ ਦੇ ਮਾਮਲੇ ਵਿੱਚ ਅਗਵਾਈ ਕਰਨ।
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਪਟਾਕੇ ਰਹਿਤ ‘ਹਰੀ ਦਿਵਾਲੀ’ ਮਨਾਈ ਜਾਵੇ- ਹਰਪਾਲ ਸਿੰਘ ਮੈਸਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਵਿਖੇ ਵੋਕੇਸ਼ਨਲ ਐਜੂਕੇਸ਼ਨ ਕਲਾਸਰੂਮ-ਕਮ-ਵਰਕਸ਼ਾਪ ਦਾ ਉਦਘਾਟਨ
Ad Position 24