05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡਾ. ਪ੍ਰਬੋਧ ਮਲਹੋਤਰਾ ਦੀ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ ਦਾ ਪੰਜਾਬੀ ਅਨੁਵਾਦ ਲੋਕ ਅਰਪਣ

ਸ਼ਾਹਕੋਟ, 4 ਨਵੰਬਰ (ਸੁਖਦੀਪ ਸਿੰਘ)- ਉੱਘੇ ਲੇਖਕ ਡਾ. ਪ੍ਰਬੋਧ ਮਲਹੋਤਰਾ ਦੀ ਚਰਚਿਤ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ (ਐਮ.

Ad Position 21
No active advertisement
ਅਜੀਤ ਡੈਸਕ 05-11-2026
ਸ਼ਾਹਕੋਟ, 4 ਨਵੰਬਰ (ਸੁਖਦੀਪ ਸਿੰਘ)- ਉੱਘੇ ਲੇਖਕ ਡਾ. ਪ੍ਰਬੋਧ ਮਲਹੋਤਰਾ ਦੀ ਚਰਚਿਤ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ (ਐਮ.ਸੀ.ਜੀ. ਤੋਂ ਐਸ.ਸੀ.ਜੀ. ਤੱਕ) ਦਾ ਪੰਜਾਬੀ ਅਨੁਵਾਦ ਸੇਂਟ ਮਨੂੰਜ਼ ਕਾਨਵੈਂਟ ਸਕੂਲ, ਸ਼ਾਹਕੋਟ ਵਿਖੇ ਮਲਹੋਤਰਾ ਪਰਿਵਾਰ ਵਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਮਾਗਮ ’ਚ ਪ੍ਰਸਿੱਧ ਲੇਖਕ ਤੇ ਕਹਾਣੀਕਾਰ ਬਲਜੀਤ ਬੱਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ, ਜਦਕਿ ਮਨੀਤ ਦੁੱਗਲ ਡਿਪਟੀ ਜ਼ਿਲ੍ਹਾ ਅਟਾਰਨੀ ਜਨਰਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਉੱਘੇ ਸਮਾਜ ਸੇਵਕ ਅਮਨ ਮਲਹੋਤਰਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਡਾ. ਪ੍ਰਬੋਧ ਮਲਹੋਤਰਾ ਦੀ ਇਹ ਕਿਤਾਬ ਸਿਰਫ਼ ਇੱਕ ਪੁਸਤਕ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਦੇ ਤਜ਼ਰਬੇ ਦਾ ਖ਼ਜ਼ਾਨਾ ਹੈ। ਮੁੱਖ ਵਕਤਾ ਬਲਜੀਤ ਬੱਲ ਨੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਡਾ. ਪ੍ਰਬੋਧ ਮਲਹੋਤਰਾ ਦੀ ਕਿਤਾਬ ਦ੍ਰਿੜ ਇਰਾਦੇ, ਲਗਨ ਅਤੇ ਵਾਪਸ ਦੇਣ ਦੀ ਸ਼ਕਤੀ ਦਾ ਪ੍ਰਮਾਣ ਹੈ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਸਾਂਗਰਾ ਨੇ ਡਾ. ਪ੍ਰਬੋਧ ਮਲਹੋਤਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਸਾਹਿਬ ਨੇ ਆਪਣੀ ਕਲਮ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਕੰਮ ਕੀਤਾ ਹੈ। ਅਖੀਰ ’ਚ ਡਾ. ਪ੍ਰਬੋਧ ਮਲਹੋਤਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਮੇਰੀ ਇਕੱਲੇ ਦੀ ਨਹੀਂ, ਸਗੋਂ ਉਨ੍ਹਾਂ ਸਭਨਾਂ ਦੀ ਹੈ, ਜਿਨ੍ਹਾਂ ਨੇ ਮੈਨੂੰ ਹਰ ਮੋੜ ’ਤੇ ਹੌਂਸਲਾ ਦਿੱਤਾ। ਸਮਾਗਮ ਦੌਰਾਨ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਸਟੇਜ ਸਕੱਤਰ ਦੇ ਫ਼ਰਜ਼ ਬਾਖੂਬੀ ਨਿਭਾਏ। ਪ੍ਰਬੰਧਕਾਂ ਵਲੋਂ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ੋਕ ਜੈਨ, ਬੈਜਨਾਥ ਅਗਰਵਾਲ, ਸੁਲਕਸ਼ਨ ਜਿੰਦਲ, ਸਾਬਕਾ ਐਮ.ਸੀ. ਹਰਦੇਵ ਸਿੰਘ ਬਦੇਸ਼ਾ, ਡਾ. ਸ਼ਿਵਰਾਜ, ਅਵਨੀਤ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ, ਉੱਘੇ ਸਮਾਜ ਸੇਵਕ ਅਮਨ ਮਲਹੋਤਰਾ, ਬਿੱਟੂ ਰੂਪੇਵਾਲੀ, ਪ੍ਰਿਤਪਾਲ ਸਿੰਘ, ਹਰਪਾਲ ਮੈਸਨ, ਯੋਗ ਆਸ਼ਰਮ ਕਮੇਟੀ ਦੇ ਪ੍ਰਧਾਨ ਦੀਪਕ ਸ਼ਰਮਾ, ਸੁਖਪਾਲ ਸਿੰਘ ਦੇਵਗੁਣ, ਪ੍ਰਧਾਨ ਸਤੀਸ਼ ਸਾਂਗਰਾ, ਹੈੱਡਟੀਚਰ ਜਤਿੰਦਰ ਅਰੋੜਾ, ਪੰਡਿਤ ਮਾਧਵ ਸ਼ਰਮਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਅਮਿਤ ਮਲਹੋਤਰਾ, ਮਾਸਟਰ ਪਿਆਰਾ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਬਦੁਲ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਵਿਧਾਇਕ ਅਗਲੀ ਖ਼ਬਰ ਲਾਡੀ ਸ਼ੇਰੋਵਾਲੀਆ ਦੀ ਅਗਵਾਈ ’ਚ 150 ਗੱਡੀਆਂ ਤੇ 51 ਬੱਸਾਂ ਦਾ ਵਿਸ਼ਾਲ ਕਾਫ਼ਲਾ ਸੰਗਰੂਰ ਰੈਲੀ ਲਈ ਰਵਾਨਾ
Ad Position 24