06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਾਰਕਿੰਗ ਵਿਵਾਦ ਦੀ ਕਹਾਣੀ ਘੜ ਕੇ ਪੁਲਿਸ ਨੂੰ ਭੰਬਲਭੂਸੇ ’ਚ ਪਾਉਣ ਵਾਲਾ ਸਾਹਿਲ ਹੀ ਨਿਕਲਿਆ ਗੋਲੀਬਾਰੀ ਮਾਮਲੇ ਦਾ ਮੁਲਜ਼ਮ

ਮਕਸੂਦਾਂ, 6 ਨਵੰਬਰ (ਸੌਰਵ ਮਹਿਤਾ)- ਥਾਣਾ ਡਿਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਗੁਰੂ ਨਾਨਕ ਨਗਰ ਵਿਖੇ ਹੋਈ ਗੋਲੀਬਾਰੀ ਦੀ ਵਾਰਦਾਤ ਨੂੰ ਪਾਰਕਿੰਗ ਵਿਵਾਦ ਦਾ ਨਤੀਜਾ ਦੱਸ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸ਼ਿਕਾਇਤਕਰਤਾ ਸਾਹਿਲ ਹੀ ਆਖ਼ਰਕਾਰ ਇਸ ਮਾਮਲੇ ‘ਚ ਗ੍ਰਿਫ਼ਤਾਰ ਹੋ ਗਿਆ। ਪੁਲਿਸ ਦੀ ਜਾਂਚ ਨੇ ਗੋਲੀਬਾਰੀ ਪਿੱਛੇ ਲੁਕੇ ਨਸ਼ਾ ਕਾਰੋਬਾਰ ਤੇ ਪੈਸਿਆਂ ਦੇ ਲੈਣ-ਦੇਣ ਦੀ ਪਰਤ ਖੋਲ੍ਹ ਦਿੱਤੀ, ਜਿਸ ਨੂੰ ਛੁਪਾਉਣ ਲਈ ਪਾਰਕਿੰਗ ਵਿਵਾਦ ਦੀ ਕਹਾਣੀ ਸਾਹਮਣੇ ਲਿਆਂਦੀ ਗਈ ਸੀ।

Ad Position 21
No active advertisement
ਗੋਲੀਬਾਰੀ ਦੌਰਾਨ ਘਰ ਦੇ ਬਾਹਰ ਖੜ੍ਹੀ ਗੱਡੀ, ਜਿਸ ‘ਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। 07-11-2026
ਮਕਸੂਦਾਂ, 6 ਨਵੰਬਰ (ਸੌਰਵ ਮਹਿਤਾ)- ਥਾਣਾ ਡਿਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਗੁਰੂ ਨਾਨਕ ਨਗਰ ਵਿਖੇ ਹੋਈ ਗੋਲੀਬਾਰੀ ਦੀ ਵਾਰਦਾਤ ਨੂੰ ਪਾਰਕਿੰਗ ਵਿਵਾਦ ਦਾ ਨਤੀਜਾ ਦੱਸ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸ਼ਿਕਾਇਤਕਰਤਾ ਸਾਹਿਲ ਹੀ ਆਖ਼ਰਕਾਰ ਇਸ ਮਾਮਲੇ ‘ਚ ਗ੍ਰਿਫ਼ਤਾਰ ਹੋ ਗਿਆ। ਪੁਲਿਸ ਦੀ ਜਾਂਚ ਨੇ ਗੋਲੀਬਾਰੀ ਪਿੱਛੇ ਲੁਕੇ ਨਸ਼ਾ ਕਾਰੋਬਾਰ ਤੇ ਪੈਸਿਆਂ ਦੇ ਲੈਣ-ਦੇਣ ਦੀ ਪਰਤ ਖੋਲ੍ਹ ਦਿੱਤੀ, ਜਿਸ ਨੂੰ ਛੁਪਾਉਣ ਲਈ ਪਾਰਕਿੰਗ ਵਿਵਾਦ ਦੀ ਕਹਾਣੀ ਸਾਹਮਣੇ ਲਿਆਂਦੀ ਗਈ ਸੀ। ਪੁਲਿਸ ਮੁਤਾਬਕ ਨਸ਼ੇ ਦੇ ਪੈਸਿਆਂ ਨੂੰ ਲੈ ਕੇ ਆਪਣੇ ਸਾਥੀ ਨਾਲ ਹੋਏ ਵਿਵਾਦ ਨੇ ਅਜਿਹਾ ਰੂਪ ਧਾਰਿਆ ਕਿ ਦੋ ਸ਼ੂਟਰਾਂ ਨੇ ਸਾਹਿਲ ਦੀ ਗੱਡੀ ਅਤੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਉੱਤਰੀ ਕਰਨੈਲ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਸਾਹਿਲ ਦੇ ਬਿਆਨਾਂ ਵਿੱਚ ਕਈ ਅਜਿਹੇ ਸਵਾਲ ਸਨ, ਜਿਨ੍ਹਾਂ ਦੇ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਿਹਾ ਸੀ। ਉਹ ਵਾਰ-ਵਾਰ ਪਾਰਕਿੰਗ ਵਿਵਾਦ ਨੂੰ ਗੋਲੀਬਾਰੀ ਦਾ ਕਾਰਨ ਦੱਸਦਾ ਰਿਹਾ ਪਰ ਜਿਸ ਵਿਅਕਤੀ ਨਾਲ ਕਥਿਤ ਵਿਵਾਦ ਹੋਣ ਦੀ ਗੱਲ ਕਰਦਾ ਸੀ, ਉਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਿਆ। ਇਸ ਦੌਰਾਨ ਸੀ.ਆਈ.ਏ. ਸਟਾਫ਼ ਤੇ ਥਾਣਾ ਨੰਬਰ ਇਕ ਦੀਆਂ ਟੀਮਾਂ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਨੂੰ ਅੱਗੇ ਵਧਾਇਆ ਤਾਂ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ । ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਸਾਹਿਲ ਖ਼ੁਦ ਵੀ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਤੇ ਉਸ ਦਾ ਆਪਣੇ ਸਾਥੀ ਨਾਲ ਨਸ਼ੇ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਦੌਰਾਨ ਦੋਵਾਂ ਧਿਰਾਂ ਵਲੋਂ ਇਕ-ਦੂਜੇ ਦੇ ਘਰ ਦੀਆਂ ਔਰਤਾਂ ਨੂੰ ਫ਼ੋਨ ਕਰਕੇ ਗਾਲੀ-ਗਲੋਚ ਵੀ ਕੀਤੀ ਗਈ ਸੀ। ਪੁਲਿਸ ਮੁਤਾਬਕ ਇਸੇ ਰੰਜਿਸ਼ ਤਹਿਤ ਸਾਹਿਲ ਦੇ ਸਾਥੀ ਨੇ ਦੋ ਸ਼ੂਟਰ ਭੇਜ ਕੇ ਉਸ ਦੀ ਗੱਡੀ ਅਤੇ ਘਰ ‘ਤੇ ਫਾਇਰਿੰਗ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਜਾਂਚ ਦੌਰਾਨ ਸਾਹਿਲ ਸਾਹਮਣੇ ਤੱਥ ਰੱਖੇ ਗਏ ਤਾਂ ਉਸ ਨੇ ਆਪਣੀ ਅਸਲੀਅਤ ਕਬੂਲ ਕਰ ਲਈ। ਡੀ.ਐੱਸ.ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਤੇ ਉਨ੍ਹਾਂ ਨੂੰ ਭੇਜਣ ਵਾਲੇ ਸਾਹਿਲ ਦੇ ਸਾਥੀ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਟੀਮਾਂ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਧਰ, ਥਾਣਾ ਨੰਬਰ ਇਕ ਦੇ ਮੁਖੀ ਅਜਮੇਰ ਲਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਹਿਲ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੇਅਰ ਤੇ ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਨੂੰ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰ ਦੀਆਂ ਸੜਕਾਂ ’ਤੇ ਲੱਗੇ ਜਾਮ, ਲੋਕ ਹੋਏ ਖੱਜਲ-ਖੁਆਰ
Ad Position 24