07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ

ਜਲੰਧਰ, 6 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)-ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਜੂਨੀਅਰ ਤੇ ਸੀਨੀਅਰ ਵਿੰਗ ਵਿਖੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਖ਼ਾਸ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ, ਕਵਿਤਾਵਾਂ ਤੇ ਭਾਸ਼ਨ ਪੇਸ਼ ਕੀਤੇ। ਇਸ ਤੋਂ ਬਿਨਾਂ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ’ਚ ਅੰਤਰ ਸਦਨ ਰੰਗੋਲੀ, ਦੀਵਾ, ਮੋਮਬੱਤੀ ਅਤੇ ਤੋਹਫ਼ਾ ਸਜਾਵਟ ਮੁਕਾਬਲੇ ਕਰਵਾਏ ਗਏ। ਨਤੀਜੇ ਵਜੋਂ ਸੀਨੀਅਰ ਵਿਦਿਆਰਥੀਆਂ ’ਚ ਬਾਬਾ ਮੋਹਨ ਸਦਨ ਨੇ ਪਹਿਲਾ, ਬੀਬੀ ਦਾਨੀ ਸਦਨ ਨੇ ਦੂਜਾ ਤੇ ਬਾਬਾ ਮੋਹਰੀ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਵਿੰਗ ਦੇ ਵਿਦਿਆਰਥੀਆਂ ’ਚ ਬਾਬਾ ਮੋਹਰੀ ਸਦਨ ਨੇ ਪਹਿਲਾ ਤੇ ਬਾਬਾ ਮੋਹਨ ਸਦਨ ਤੇ ਬੀਬੀ ਭਾਨੀ ਸਦਨ ਦੂਜੇ ਸਥਾਨ ’ਤੇ ਰਹੇ। ਪ੍ਰਧਾਨ ਮਹਿੰਦਰਜੀਤ ਸਿੰਘ, ਡਾ. ਐੱਚ. ਐੱਮ. ਹੂਰੀਆ, ਪ੍ਰਿੰਸੀਪਲ ਡਾ. ਅਪਰਨਾ ਮਹਿਤਾ ਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਰੇਡੀਓਐਕਟਿਵ ਪਟਾਕਿਆਂ ਦੇ ਸ਼ੋਰ ਤੇ ਪ੍ਰਦੂਸ਼ਣ ਨੂੰ ਅਲਵਿਦਾ ਕਹਿੰਦੇ ਹੋਏ ਰੰਗ-ਬਿਰੰਗੇ ਦੀਵਿਆਂ, ਖੂਬਸੂਰਤ ਰੰਗੋਲੀਆਂ ਤੇ ਭਾਈਚਾਰਕ ਸਾਂਝ ਨਾਲ ਗਰੀਨ ਦੀਵਾਲੀ ਮਨਾਉਣ ਦੀ ਪ੍ਰੇਰਣਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਗ ਢੇਸੀਆਂ ਵਿਖੇ ਨੌਜਵਾਨ ਦੀ ਹਾਦਸੇ ’ਚ ਮੌਤ ਅਗਲੀ ਖ਼ਬਰ ਪਿੰਡ ਕਡਿਆਣਾ ਵਿਖੇ ਖੂਨਦਾਨ ਕੈਂਪ
Ad Position 24