07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡੀ.ਏ.ਵੀ. ਸਕੂਲ ਵਲੋਂ 40 ਸਾਲਾਂ ਦੀ ਸ਼ਾਨਦਾਰ ਵਿੱਦਿਅਕ ਯਾਤਰਾ ਨੂੰ ਸਮਰਪਿਤ ਦੋ ਰੋਜ਼ਾ ਕੌਸ਼ਲ ਮੇਲਾ

ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਡੀ. ਆਰ.

Ad Position 21
No active advertisement
ਅਜੀਤ ਡੈਸਕ 07-11-2026
ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਡੀ.ਆਰ.ਵੀ., ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਲੋਂ ਆਪਣੀ ਸਥਾਪਨਾ ਦੇ 40 ਸ਼ਾਨਦਾਰ ਵਰਿਆਂ ਦੀ ਯਾਦ ’ਚ ਦੋ ਰੋਜ਼ਾ ਕੌਸ਼ਲ ਮੇਲਾ ‘ਐਸਪਾਇਰ ਟੂ ਇੰਸਪਾਇਰ ਏ ਕੈਨਵਸ ਆਫ਼ ਕਰੀਅਰਜ਼’ ਬੜੇ ਉਤਸਾਹ ਤੇ ਸ਼ਾਨੋ-ਸ਼ੌਕਤ ਨਾਲ ਆਯੋਜਤ ਕੀਤਾ ਗਿਆ। ਮੇਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਵਿਵਹਾਰਕ ਗਿਆਨ, ਕਿੱਤਾਮੁਖੀ ਸਿੱਖਿਆ, ਨਵੀਆਂ ਤਕਨੀਕਾਂ ਤੇ ਭਵਿੱਖ ਦੇ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ। ਮੇਲੇ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਜਸਟਿਸ ਐਨ. ਕੇ. ਸੂਦ ਉਪ-ਪ੍ਰਧਾਨ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਤੇ ਸ੍ਰੀਮਤੀ ਜਸਕਿਰਨ ਹਰੀਕਾ, ਸਕੂਲ ਮੈਨੇਜ਼ਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡੀ.ਏ.ਵੀ. ਸੰਸਥਾਵਾਂ ਦੇ ਕਈ ਪ੍ਰਮੁੱਖ ਸਿੱਖਿਆ ਸ਼ਾਸ਼ਤਰੀਆਂ ਅਤੇ ਪਿ੍ੰਸੀਪਲਾਂ ਨੇ ਵੀ ਹਾਜ਼ਰੀ ਭਰੀ। ਇਨ੍ਹਾਂ ਵਿਚ ਬਲਜਿੰਦਰ ਸਿੰਘ ਪਿ੍ੰਸੀਪਲ ਡੀ.ਏ.ਵੀ. ਨਕੋਦਰ, ਵਿਨੋਦ ਕੁਮਾਰ ਪਿ੍ੰਸੀਪਲ ਡੀ.ਐਮ.ਐਸ. ਮਾਡਲ ਟਾਊਨ, ਐਸ. ਕੇ. ਗੌਤਮ ਪਿ੍ੰਸੀਪਲ ਡੀ.ਐਮ.ਐਸ. ਦਯਾਨੰਦ ਨਗਰ ਜਲੰਧਰ, ਸੰਜੀਵ ਗੁਜਰਾਲ ਪਿ੍ੰਸੀਪਲ ਡੀ.ਏ.ਵੀ. ਬਿਲਗਾ, ਸ੍ਰੀਮਤੀ ਸੋਨਾਲੀ ਪਿ੍ੰਸੀਪਲ ਡੀ.ਏ.ਵੀ. ਕਪੂਰਥਲਾ, ਸ੍ਰੀਮਤੀ ਰਜਨੀ ਗੁਪਤਾ ਪਿ੍ੰਸੀਪਲ ਐਲ.ਜੇ.ਐਨ. ਡੀ.ਏ.ਵੀ. ਸਕੂਲ ਜਲੰਧਰ, ਸ਼ਿਵ ਕੁਮਾਰ ਇੰਚਾਰਜ ਡੀ.ਏ.ਵੀ. ਨਵਾਂਸ਼ਹਿਰ ਅਤੇ ਸ੍ਰੀਮਤੀ ਸੁਮਨ ਸ਼ਰਮਾ, ਸਾਬਕਾ ਪਿ੍ੰਸੀਪਲ ਡੀ.ਏ.ਵੀ. ਫਿਲੌਰ ਸ਼ਾਮਲ ਸਨ। ਕੈਂਪ ਵਿਚ ਵੱਖ-ਵੱਖ ਵਿਸ਼ਿਆਂ ‘ਤੇ ਅਧਾਰਤ ਲੂਪਸ ਐਂਡ ਸਟਿਚਿਜ਼, ਫਿਊਚਰ ਵਰਸ, ਵਾਸੂਦੇਵ ਕੁਟੁੰਬਕਮ, ਦ ਆਰਟੀਜਨਜ਼ ਐਲੀ, ਹੈਲਥ ਐਂਡ ਫਿਟਨੈਸ ਜ਼ੋਨ, ਫੈਬਰਿਕ ਟੂ ਫੈਸ਼ਨ, ਲੈਂਸ ਐਂਡ ਲੈਗੇਸੀ, ਦੀ ਹੀਲਿੰਗ ਹੈਂਡਜ਼, ਫਿਊਚਰ ਟੂ ਫਾਰਚਿਊਨ, ਸਕਾਈਜ਼ਨ ਅਤੇ ਦੀ ਸਪਾਟਲਾਈਟ ਸਟੂਡੀਓ ਸ਼ਾਮਲ ਸਨ। ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਅੰਜਨਾ ਗੁਪਤਾ ਪਿ੍ੰਸੀਪਲ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਮਤੀ ਆਰਤੀ ਸੋਬਤੀ ਪਿ੍ੰਸੀਪਲ ਗੁਰਾਇਆ ਤੇ ਰਾਜ ਕੁਮਾਰ ਸਹਿਗਲ ਸਾਬਕਾ ਪਿ੍ੰਸੀਪਲ ਡੀ.ਐਮ.ਐਸ. ਜਲੰਧਰ ਨੇ ਵੀ ਸ਼ਿਰਕਤ ਕੀਤੀ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਫਗਵਾੜਾ ਜ਼ਿਲਿਆਂ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਸਕੂਲ ਮੁਠੱਡਾ ਖੁਰਦ ਦੇ ਵਿਦਿਆਰਥੀਆਂ ਨੇ ਵੀ ਆਪਣੀ ਭਾਗੀਦਾਰੀ ਦਰਜ ਕਰਵਾਈ। ਵਿਦਿਆਰਥੀਆਂ ਨੇ ਸਿਹਤ ਸੇਵਾਵਾਂ, ਫੈਸ਼ਨ, ਯਾਤਰਾ, ਤਕਨਾਲੋਜੀ, ਹਵਾਬਾਜ਼ੀ, ਡਿਜੀਟਲ ਮੀਡੀਆ, ਦਸਤਕਾਰੀ ਅਤੇ ਰਚਨਾਤਮਕ ਕਲਾਵਾਂ ਵਰਗੇ ਖੇਤਰਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅਖ਼ੀਰ ’ਚ ਸਕੂਲ ਦੇ ਪਿ੍ੰਸੀਪਲ ਡਾ. ਯੋਗੇਸ਼ ਗੰਭੀਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਨਸੂਰਪੁਰ ਸਕੂਲ ਦੇ ਹੋਣਹਾਰ ਸਾਬਕਾ ਵਿਦਿਆਰਥੀਆਂ ਨੂੰ ਹਰਨੇਕ ਸਿੰਘ ਸਿੱਧੂ ਵਲੋਂ ਨਕਦ ਰਾਸ਼ੀ ਭੇਟ ਅਗਲੀ ਖ਼ਬਰ ਸੱਤਿਅਮ ਇੰਸਟੀਟਿਊਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ
Ad Position 24