07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਵਿਖੇ ਧੂਮ-ਧਾਮ ਨਾਲ ਮਨਾਈ ਦੀਵਾਲੀ

ਸ਼ਾਹਕੋਟ, 7 ਨਵੰਬਰ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ (ਸੈਂਟਰ ਬੱਗਾ ਬਲਾਕ ਸ਼ਾਹਕੋਟ-2) ਵਿਖੇ ਹੈੱਡ ਟੀਚਰ ਰਮਨ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੈੱਡ ਟੀਚਰ ਰਮਨ ਗੁਪਤਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।

Ad Position 21
No active advertisement
ਅਜੀਤ ਡੈਸਕ 08-11-2026
ਸ਼ਾਹਕੋਟ, 7 ਨਵੰਬਰ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ (ਸੈਂਟਰ ਬੱਗਾ ਬਲਾਕ ਸ਼ਾਹਕੋਟ-2) ਵਿਖੇ ਹੈੱਡ ਟੀਚਰ ਰਮਨ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੈੱਡ ਟੀਚਰ ਰਮਨ ਗੁਪਤਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਨੇ ਆਪਣੀਆਂ ਜਮਾਤਾਂ ਨੂੰ ਸੁੰਦਰ ਢੰਗ ਨਾਲ ਸਜਾਇਆ, ਜਿਸ ਦਾ ਹੈੱਡ ਟੀਚਰ ਰਮਨ ਗੁਪਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਨਿਰੀਖਣ ਕੀਤਾ ਗਿਆ। ਬੱਚਿਆਂ ਵੱਲੋਂ ਬਣਾਈ ਸੁੰਦਰ ਰੰਗੋਲੀ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ। ਹੈੱਡ ਟੀਚਰ ਰਮਨ ਗੁਪਤਾ ਵੱਲੋਂ ਸਕੂਲ ਦੇ ਸਮੂਹ ਸਟਾਫ਼ ਨੂੰ ਤੋਹਫੇ ਭੇਟ ਕੀਤੇ ਗਏ। ਅਖੀਰ ’ਚ ਸਮਾਜ ਸੇਵਕ ਸਰਬਜੀਤ ਸਿੰਘ ਸਾਬੀ ਰਾਮਪੁਰ ਵੱਲੋਂ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ । ਇਸ ਮੌਕੇ ਮਾਸਟਰ ਮਨਪ੍ਰੀਤ ਸਿੰਘ, ਮਾਸਟਰ ਦੀਪਕ ਅਰੋੜਾ, ਮੈਡਮ ਮਨਦੀਪ ਕੌਰ, ਮੈਡਮ ਸੁਮਨਦੀਪ ਕੌਰ, ਮੈਡਮ ਸੰਦੀਪ ਕੌਰ, ਮੈਡਮ ਰਾਜਰਾਣੀ, ਮੈਡਮ ਪਿੰਕੀ, ਸੀਮਾ ਰਾਣੀ, ਸਰਬਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ਚ ‘ਦੀਵਾਲੀ’ ਮੌਕੇ ਸਜ ਗਏ ਨੇ ‘ਸਾਰੇ ਬਾਜ਼ਾਰ’ ਅਗਲੀ ਖ਼ਬਰ ਹਰਜੋਤ ਕੌਰ ਲੋਹਟੀਆ ਨੇ ਹਲਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ
Ad Position 24