07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਲੋਹੀਆਂ ’ਚ ‘ਦੀਵਾਲੀ’ ਮੌਕੇ ਸਜ ਗਏ ਨੇ ‘ਸਾਰੇ ਬਾਜ਼ਾਰ’

ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੱਛਲੇ ਸਾਲਾਂ ’ਚ ਆਉਂਦੇ ਰਹੇ ਹੜ੍ਹਾਂ ਕਾਰਨ ਫਿੱਕੀ ਰਹੀ ਦੀਵਾਲੀ ਤੋਂ ਬਾਅਦ ਐਤਕਾਂ ‘ਗ੍ਰਾਹਕ ਦਾ ਮੂਡ ਦੇਖਦੇ ਹੋਏ’ ਲੋਹੀਆਂ ’ਚ ਦੀਵਾਲੀ ਦੇ ਮੌਕੇ ਵੱਖ ਵੱਖ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਖੂਬ ਸਜਾਇਆ ਗਿਆ ਹੈ| ਉਂਝ ਤਾਂ ਐਤਕਾਂ ਸ਼ਹਿਰ ਦੇ ਸਾਰੇ ਹੀ ਬਜ਼ਾਰ ਸਜਾਏ ਹੋਣ ਕਾਰਨ ‘ਭੀੜੇ ਭੀੜੇ’ ਤੇ ਰੌਣਕ ਮਈ ਨਜ਼ਰ ਆਉਂਦੇ ਹਨ, ਪਰ ਟੀ-ਪੁਆਇੰਟ ਤੋਂ ਸਿੱਧੂਪੁਰ ਰੋਡ ਤੱਕ ਚੌੜਾ ਬਜ਼ਾਰ ਕਰਕੇ ਜਾਣੀ ਜਾਂਦੀ ਮੇਨ ਰੋਡ ’ਤੇ ਤਾਂ ਐਤਕਾਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ| ਸਾਰੇ ਬਾਜ਼ਾਰ ’ਚ ਲੜੀਆਂ, ਪਟਾਕੇ, ਮਠਿਆਈਆਂ, ਬੇਕਰੀ , ਦੀਵੇ, ਕਰਿਆਨਾ ਸਮੇਤ ਹਰ ਤਰ੍ਹਾਂ ਦੀਆਂ ਸੇਲਾਂ ਲਗਾ ਕੇ ਬੈਠੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਵੱਖਰੇ ਗੇਟ ਆਦਿ ਬਣਾ ਕੇ ਸਜਾਇਆ ਵੀ ਗਿਆ ਹੈ, ਜਿਸ ਨਾਲ ਜਿਥੇ ਬਾਜ਼ਾਰ ’ਚ ਰੌਣਕਾਂ ਵਧੀਆਂ ਹਨ ਉਥੇ ਉਹੀ ਚੌੜਾ ਬਾਜ਼ਾਰ ‘ਭੀੜਾ-ਭੀੜਾ’ ਨਜ਼ਰ ਆ ਰਿਹਾ ਹੈ| ਇਸ ਮੌਕੇ ਵੱਖ ਵੱਖ ਵਾਤਾਵਰਣ ਮਿੱਤਰਤਾ ਸੁਸਾਇਟੀ, ਅਨਮੋਲ ਯੋਗ ਸੰਸਥਾ ਲੋਹੀਆਂ ਅਤੇ ਗੁਰੂੁ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਦੇ ਸੇਵਦਾਰਾਂ ਸਮੇਤ ਹੋਰ ਵਾਤਾਵਰਣ ਪ੍ਰੇਮੀਆਂ ਵੱਲੋਂ ‘ਗਰੀਨ ਦੀਵਾਲੀ’ ਮਨਾਉਣ ਦੇ ਸੁਨੇਹੇ ਦਿੰਦੇ ਹੋਏ ਬੂਟੇ ਲਗਾਉਣ ਤੇ ਵੰਡਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ|

Ad Position 21
No active advertisement
ਅਜੀਤ ਡੈਸਕ 08-11-2026

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਬੰਦੀ ਛੋੜ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਵਿਖੇ ਧੂਮ-ਧਾਮ ਨਾਲ ਮਨਾਈ ਦੀਵਾਲੀ
Ad Position 24