ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਬੰਦੀ ਛੋੜ ਦਿਵਸ ਮੌਕੇ ਸਮਾਗਮ
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜੇ. ਪੀ.
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜੇ.ਪੀ.ਐੱਸ. ਵਜੋਂ ਜਾਣੇ ਜਾਂਦੇ ‘ਜਲੰਧਰ ਪਬਲਿਕ ਸਕੂਲ, ਲੋਹੀਆ ਖ਼ਾਸ’ ਵਿਖੇ ਵਿਦਿਆਰਥੀਆਂ ਵੱਲੋ ‘ਦੀਵਾਲੀ ਅਤੇ ਬੰਦੀ ਛੋੜ ਦਿਵਸ’ ਮੌਕੇ ਸਮਾਗਮ ਕਰਵਾਇਆ ਗਿਆ| ਪ੍ਰਿੰਸੀਪਲ ਤਿਲਕ ਰਾਜ ਅਰੋੜਾ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਦੀ ਅਗਵਾਈ ਹੇਠ ਹੋਈ ਬੱਚਿਆਂ ਦੀ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਇਸ ਦਿਨ ਦੇ ਇਤਿਹਾਸਿਕ ਮਹੱਤਵ ਬਾਰੇ ਦੱਸਿਆ ਗਿਆ| ਸਕੂਲ ਦੇ ਵਿਦਿਆਰਥੀਆਂ ਦੁਆਰਾ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਪੇੜ-ਪੌਦੇ ਲਗਾਏ ਗਏ | ਸਕੂਲ ਦੇ ਵਿਹੜੇ ਵਿੱਚ ਜੈਵਿਕ ਰੰਗਾਂ ਨਾਲ ਖ਼ੂਬਸੂਰਤ ਰੰਗੋਲੀਆਂ ਬਣਾਈਆ ਗਈਆ ਜੋ ਬਹੁਤ ਹੀ ਆਕਰਸ਼ਕ ਲੱਗ ਰਹੀਆਂ ਸਨ| ਸਕੂਲ ਦੇ ਐੱਮ ਡੀ ਰਣਜੀਤ ਸਿੰਘ ਮਰੋਕ, ਮੈਡਮ ਕੁਲਵਿੰਦਰ ਕੌਰ ਮਰੋਕ ਦੁਆਰਾ ਬੱਚਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਦੱਸਿਆ| ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਤਜਿੰਦਰਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ ਢਿੱਲੋ, ਗੁਰਮੀਤ ਕੌਰ, ਰਣਜੀਤ ਕੌਰ, ਅਮਨਦੀਪ ਕੌਰ ਜੱਜ, ਨੀਤੂ ਕੱਕੜ, ਮੀਨਾ ਸ਼ਰਮਾ, ਹਰਜੀਤ ਕੌਰ, ਪ੍ਰੀਤੀ, ਕੁਲਵਿੰਦਰ ਕੌਰ, ਕੁਲਦੀਪ ਕੌਰ, ਸਵੀਤਾ ਸ਼ਰਮਾ, ਅਰਚਨਾ, ਐਸ਼ਲੀਨ ਕੌਰ, ਜੋਤੀ, ਰੀਟਾ, ਸੋਨੀਆ ਸ਼ਰਮਾ, ਪੂਜਾ, ਮਨਜੋਤ ਕੌਰ, ਕਿਰਨਦੀਪ ਕੌਰ, ਜਸਵਿੰਦਰ ਕੌਰ, ਹਰਜਿੰਦਰ ਸਿੰਘ, ਸਤਵਿੰਦਰਜੀਤ, ਸਾਜਨ, ਜਸਪਾਲ, ਸਰਬਜੀਤ ਸਿੰਘ, ਅਜੈ ਕੁਮਾਰ ਸਮੇਤ ਸਮੂਹ ਸਟਾਫ ਮੈਬਰ ਅਤੇ ਵਿਦਿਆਰਥੀ ਹਾਜ਼ਰ ਸਨ|