07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸ੍ਰੀ ਹਨੂੰਮਾਨ ਮੰਦਰ ਵਿਖੇ ‘ਮਹਾਂ ਜਨਮਉਤਸਵ’ ਦੇ ਸੰਬੰਧ ’ਚ ਝੰਡੇ ਦੀ ਰਸਮ 21 ਪਰਿਵਾਰਾਂ ਵਲੋਂ ਚੜ੍ਹਾਏ ਗਏ ਝੰਡੇ

ਸ਼ਾਹਕੋਟ, 7 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰ ਦਲ ਹਨੂੰਮਾਨ ਮੰਦਰ ਕਮੇਟੀ, ਸ਼ਾਹਕੋਟ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਡੱਬ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮਉਤਸਵ ਦੇ ਸੰਬੰਧ ’ਚ ਅੱਜ ਝੰਡੇ ਦੀ ਰਸਮ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ।

Ad Position 21
No active advertisement
ਸ੍ਰੀ ਮਹਾਂਵੀਰ ਦਲ ਹਨੂੰਮਾਨ ਮੰਦਰ, ਸ਼ਾਹਕੋਟ ਵਿਖੇ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮਉਤਸਵ ਸੰਬੰਧੀ ਝੰਡੇ ਦੀ ਰਸਮ ਅਦਾ ਕਰਨ ਮੌਕੇ ਪੂਜਾ ਕਰਦੇ ਪੰਡਿਤ ਰਾਮ ਕਲਾ, ਨਾਲ ਪ੍ਰਬੰਧਕ ਕਮੇਟੀ ਤੇ ਸੰਗਤਾਂ। ਤਸਵੀਰ- ਸੁਖਦੀਪ ਸਿੰਘ 08-11-2026
ਸ਼ਾਹਕੋਟ, 7 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰ ਦਲ ਹਨੂੰਮਾਨ ਮੰਦਰ ਕਮੇਟੀ, ਸ਼ਾਹਕੋਟ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਡੱਬ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮਉਤਸਵ ਦੇ ਸੰਬੰਧ ’ਚ ਅੱਜ ਝੰਡੇ ਦੀ ਰਸਮ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸਮਾਗਮ ਦੀ ਸ਼ੁਰੂਆਤ ਮੌਕੇ ਪੰਡਿਤ ਰਾਮ ਕਲਾ ਨੇ ਵਿਧੀਪੂਰਵਕ ਪੂਜਾ-ਅਰਚਨਾ ਕੀਤੀ, ਜਿਸ ਦੌਰਾਨ ਤਰਸੇਮ ਅਗਰਵਾਲ ਸੀ.ਏ., ਐਡਵੋਕੇਟ ਸ਼ਿਵ ਕਰਨ ਮਲਹੋਤਰਾ, ਐਡਵੋਕੇਟ ਅਸ਼ੋਕ ਮਿੱਤਲ ਅਤੇ ਵਿਪਨ ਪੁਰੀ ਵੱਲੋਂ ਪੂਜਾ ਕਰਵਾਈ ਗਈ, ਉਪਰੰਤ 21 ਪਰਿਵਾਰਾਂ ਵੱਲੋਂ ਝੰਡੇ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਸੰਗਤਾਂ ਨੇ ਮਿਲ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਸਮਾਪਤੀ ਮੌਕੇ ਆਰਤੀ ਕੀਤੀ ਗਈ ਅਤੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਧਾਨ ਪ੍ਰਦੀਪ ਕੁਮਾਰ ਡੱਬ ਅਤੇ ਪ੍ਰਬੰਧਕ ਸੁਨੀਲ ਉੱਪਲ ਨੇ ਸੰਗਤਾਂ ਨੂੰ ਮਹਾਂ ਜਨਮਉਤਸਵ ਦੀ ਵਧਾਈ ਦਿੰਦਿਆਂ ਦੱਸਿਆ ਕਿ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮਉਤਸਵ ਸਬੰਧੀ 22 ਨਵੰਬਰ ਨੂੰ ਰਾਤ ਸਮੇਂ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਕਲਾਕਾਰ ਸ੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਐਮ.ਸੀ. ਪਰਮਜੀਤ ਕੌਰ ਬਜਾਜ, ਐਮ.ਸੀ. ਗਗਨਦੀਪ ਸਿੰਘ ਜੌੜਾ, ਪੰਡਿਤ ਸਤੀਸ਼ ਭਾਰਦਵਾਜ, ਸਮਾਜ ਸੇਵਕ ਕੁਲਦੀਪ ਕੁਮਾਰ ਸਚਦੇਵਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸੀ.ਐਚ.ਟੀ. ਰਾਕੇਸ਼ ਖਹਿਰਾ, ਅੰਮ੍ਰਿਤ ਲਾਲ ਕਾਕਾ, ਰਾਹੁਲ ਪੰਡਿਤ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਤਰਸੇਮ ਵਡੈਹਰਾ, ਪ੍ਰੋਫੈਸਰ ਪ੍ਰਬੋਧ ਮਲਹੋਤਰਾ, ਭਿੰਦਾ ਮੈਸਨ, ਯਸ਼ਪਾਲ ਗੁਪਤਾ, ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਸੁਨੀਲ ਉੱਪਲ, ਸ਼ਿਵ ਸ਼ੰਭੂ ਗੁਪਤਾ, ਅਮਿਤ ਅਰੋੜਾ, ਸੁਰਿੰਦਰ ਬੱਬੂ, ਸਤਬੀਰ ਗੁਪਤਾ, ਗੌਤਮ ਧਵਨ, ਰੱਜਤ ਉੱਪਲ, ਵਿਸ਼ਾਲ ਗੋਇਲ, ਸੰਜੀਵ ਸੋਬਤੀ, ਅਸ਼ਵਨੀ ਮਿੱਤਲ, ਬੈਜਨਾਥ ਅਗਰਵਾਲ, ਡਾ. ਅਜਮੇਰ ਸਿੰਘ ਰੂਪਰਾ, ਅਮਿਤ ਮਲਹੋਤਰਾ, ਸਤੀਸ਼ ਕੁਮਾਰ ਪੱਪਾ, ਗੋਪੀ ਸ਼ਾਹਕੋਟ, ਨਿਤਿਨ ਸ਼ਰਮਾ, ਹਰਦੇਵ ਅਗਰਵਾਲ, ਪ੍ਰਸ਼ੋਤਮ ਕਾਲੀਆ, ਡਾ. ਪਵਨ ਬਹਿਲ, ਯੋਗੇਸ਼ ਅਗਰਵਾਲ, ਡਾ. ਦੀਪਕ ਸ਼ਰਮਾ, ਨਰੇਸ਼ ਮਿੱਤਲ, ਕਪਿਲ ਚੋਪੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਐਜੂਕੇਸ਼ਨਲ ਟਰੱਸਟ ਨੇ ਆਪਣੇ ਸਾਰੇ ਸਕੂਲ ਵਿੰਗਾਂ ਵਿਚ ਦੀਵਾਲੀ ਮਨਾਈ ਅਗਲੀ ਖ਼ਬਰ ਗੁਲਜ਼ਾਰ ਸਿੰਘ ਥਿੰਦ ਵਲੋਂ ਨਗਰ ਪੰਚਾਇਤ ਦੇ ਸਮੂਹ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫ਼ੇ ਵੰਡੇ
Ad Position 24