07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜਲੰਧਰ ਸਹੋਦਿਆ ਇੰਟਰ ਸਕੂਲ ਫਲੇਮਲੈੱਸ ਕੁਕਿੰਗ ਮੁਕਾਬਲੇ ਕਰਵਾਏ

ਫਿਲੌਰ, 7 ਨਵੰਬਰ (ਸਤਿੰਦਰ ਸ਼ਰਮਾ)-ਦੇਸਰਾਜ ਵਡੇਰਾ ਡੀ. ਏ.

Ad Position 21
No active advertisement
ਅਜੀਤ ਡੈਸਕ 08-11-2026
ਫਿਲੌਰ, 7 ਨਵੰਬਰ (ਸਤਿੰਦਰ ਸ਼ਰਮਾ)-ਦੇਸਰਾਜ ਵਡੇਰਾ ਡੀ.ਏ.ਵੀ. ਸੈਂਨੇਟਰੀ ਪਬਲਿਕ ਸਕੂਲ ਫਿਲੌਰ ਵੱਲੋਂ ਜਲੰਧਰ ਸਹੋਦਿਆ ਇੰਟਰ ਸਕੂਲ ਫਲੇਮਲੈਸ ਕੁਕਿੰਗ ਮੁਕਬਾਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਿਨਾਂ ਅੱਗ ਦੇ ਸਿਹਤਮੰਦ ਅਤੇ ਸੁਆਦ ਪਕਵਾਨ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੀ ਜੱਜਮੈਂਟ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਡਿਪਾਰਟਮੈਂਟ ਆਫ਼ ਹੋਟਲ ਮੈਨੇਜ਼ਮੈਂਟ ਤੋਂ ਪਹੁੰਚੇ ਮਾਹਿਰ ਜੱਜਾਂ ਸੰਦੀਪ ਰੈਣਾ, ਅਰੁਣ ਵਸਿਸਟ ਅਤੇ ਵਿਸ਼ਾਲੀ ਨੇ ਕੀਤੀ। ਜੱਜਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸੁਆਦ, ਪੌਸ਼ਟਿਕਤਾ, ਸਫਾਈ, ਪੇਸ਼ਕਾਰੀ ਅਤੇ ਨਵੀਂ ਸੋਚ ਵਰਗੇ ਮਾਪਦੰਡਾਂ ਦੇ ਅਧਾਰ ’ਤੇ ਪਰਖਿਆ। ਇਨ੍ਹਾਂ ਮੁਕਾਲਿਆਂ ਵਿਚ ਲਾ ਬਲਾਸਮਜ਼ ਸਕੂਲ ਸਾਊਥ ਸਿਟੀ ਜਲੰਧਰ ਨੇ ਪਹਿਲਾ, ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੂਸਰਾ ਅਤੇ ਵੁੱਡਲੈਂਡ ਓਵਰਸੀਜ਼ ਸਕੂਲ ਹੁਸਿਆਰਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਦਯਾਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਯਾਨੰਦ ਨਗਰ ਜਲੰਧਰ ਨੂੰ ਪ੍ਰਸ਼ੰਸ਼ਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਡਾ.ਯੋਗੇਸ਼ ਗੰਭੀਰ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਹਨ ।
Ad Position 22
No active advertisement
ਪਿਛਲੀ ਖ਼ਬਰ 2027 ‘ ਚ ਪੰਥਕ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ, ਸਮੁੱਚੇ ਪੰਥ ਦਾ ਏਕਾ ਹੋਣਾ ਅਤਿ ਜ਼ਰੂਰੀ-ਭਾਈ ਦਵਿੰਦਰ ਸਿੰਘ ਖ਼ਾਲਸਾ ਅਗਲੀ ਖ਼ਬਰ ਟੈਗੋਰ ਐਜੂਕੇਸ਼ਨਲ ਟਰੱਸਟ ਨੇ ਆਪਣੇ ਸਾਰੇ ਸਕੂਲ ਵਿੰਗਾਂ ਵਿਚ ਦੀਵਾਲੀ ਮਨਾਈ
Ad Position 24