ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਿੱਧੂਪੁਰ ਰੋਡ ’ਤੇ ਪੈਂਦੇ ‘ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਖਾਸ’ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਸੰਬੰਧੀ ਸਮਾਗਮ ਕਰਵਾਇਆ| ਇਸ ਵਿਸ਼ੇਸ਼ ਸਮਾਗਮ ’ਚ ਪੁੱਜੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਵਿਸ਼ੇਸ਼ ਮਹਿਮਾਨ ਨਰੇਸ਼ ਕੋਹਲੀ ‘ਸਰਕਾਰੀ ਸਿੱਖਿਅਕ’ ਤੇ ਅਕਾਲ ਅਕੈਡਮੀ ਇੰਟਰਨੈਸ਼ਨਲ, ਸੁਲਤਾਨਪੁਰ ਲੋਧੀ ਤੋਂ ਮੈਡਮ ਗਗਨਦੀਪ ਕੌਰ ਦਾ ਨਿੱਘਾ ਸਵਾਗਤ ਕੀਤਾ| ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਕਿੰਡਰਗਾਰਟਨ ਦੇ ਬੱਚਿਆਂ ਵਲੋਂ ਰਿਬਨ ਕੱਟਣ ਦੀ ਰਸਮ ਕੀਤੀ ਗਈ| ਉਪਰੰਤ ਬੱਚਿਆਂ ਨੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ| ਅਗਲੀ ਪੇਸ਼ਕਾਰੀ ’ਚ ਨੰਨ੍ਹੇ ਮੁੰਨੇ ਬੱਚਿਆਂ ਨੇ ਸ਼ਾਨਦਾਰ ਸਵਾਗਤੀ ਨ੍ਰਿਤ ਪੇਸ਼ ਕਰਕੇ ਮਹਿਮਾਨਾਂ ਦਾ ਮਨ ਮੋਹ ਲਿਆ| ਇਸ ਦੌਰਾਨ ਕੇ.
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਿੱਧੂਪੁਰ ਰੋਡ ’ਤੇ ਪੈਂਦੇ ‘ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਖਾਸ’ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਸੰਬੰਧੀ ਸਮਾਗਮ ਕਰਵਾਇਆ| ਇਸ ਵਿਸ਼ੇਸ਼ ਸਮਾਗਮ ’ਚ ਪੁੱਜੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਵਿਸ਼ੇਸ਼ ਮਹਿਮਾਨ ਨਰੇਸ਼ ਕੋਹਲੀ ‘ਸਰਕਾਰੀ ਸਿੱਖਿਅਕ’ ਤੇ ਅਕਾਲ ਅਕੈਡਮੀ ਇੰਟਰਨੈਸ਼ਨਲ, ਸੁਲਤਾਨਪੁਰ ਲੋਧੀ ਤੋਂ ਮੈਡਮ ਗਗਨਦੀਪ ਕੌਰ ਦਾ ਨਿੱਘਾ ਸਵਾਗਤ ਕੀਤਾ| ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਕਿੰਡਰਗਾਰਟਨ ਦੇ ਬੱਚਿਆਂ ਵਲੋਂ ਰਿਬਨ ਕੱਟਣ ਦੀ ਰਸਮ ਕੀਤੀ ਗਈ| ਉਪਰੰਤ ਬੱਚਿਆਂ ਨੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ| ਅਗਲੀ ਪੇਸ਼ਕਾਰੀ ’ਚ ਨੰਨ੍ਹੇ ਮੁੰਨੇ ਬੱਚਿਆਂ ਨੇ ਸ਼ਾਨਦਾਰ ਸਵਾਗਤੀ ਨ੍ਰਿਤ ਪੇਸ਼ ਕਰਕੇ ਮਹਿਮਾਨਾਂ ਦਾ ਮਨ ਮੋਹ ਲਿਆ| ਇਸ ਦੌਰਾਨ ਕੇ. ਜੀ. ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਦੀਵਾਲੀ ਦੇ ਵਿਸ਼ੇ ’ਤੇ ਆਧਾਰਿਤ ਵੱਖ-ਵੱਖ ਨ੍ਰਿਤ ਪੇਸ਼ਕਾਰੀਆਂ ਅਤੇ ਜੋਸ਼ ਭਰਪੂਰ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ| ਇਸ ਮੌਕੇ ਦੀਵਾਲੀ ਵਿਸ਼ੇਸ਼ ਇੰਟਰ ਹਾਊਸ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਸਕੂਲ ਦੇ ਚਾਰੇ ਹਾਊਸ ਐਮਾਜ਼ਾਨ, ਗੰਗਾ, ਨਾਈਲ ਤੇ ਥੇਮਜ਼ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ| ਵਧੀਆ ਪੇਸ਼ਕਾਰੀਆਂ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਥੇਮਜ਼ ਹਾਊਸ ਨੇ ਪਹਿਲਾ ਅਤੇ ਨਾਈਲ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਗੰਗਾ ਹਾਊਸ ਤੇ ਐਮਾਜ਼ਾਨ ਹਾਊਸ ਨੂੰ ਹੌਸਲਾ-ਅਫ਼ਜਾਈ ਇਨਾਮ ਦਿੱਤੇ ਗਏ| ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ, ਸਹਾਇਕ ਸਟਾਫ਼, ਡਰਾਈਵਰਾਂ ਤੇ ਹੈਲਪਰਾਂ ਨੂੰ ਵੀ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ‘ਦੀਵਾਲੀ ਦੇ ਤੋਹਫ਼ੇ’ ਭੇਟ ਕੀਤੇ ਗਏ| ਅੰਤ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ, ਸਮੂਹ ਮਹਿਮਾਨਾਂ, ਸਕੂਲ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ| ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਪ੍ਰੀਤ ਕੌਰ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਸਮੁੱਚੀ ਗਲੈਕਸੀ ਟੀਮ ਵਲੋਂ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਤੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਤੇ ਵਧਾਈ ਦਿੱਤੀ|