ਚੇਅਰਮੈਨ ਬਾਸੀ ਵਲੋਂ ਕੇਜਰੀਵਾਲ, ਸਿਸੋਦੀਆ, ਸੰਜੇ ਸਿੰਘ ਨਾਲ ਮੁਲਾਕਾਤ
ਜੰਡਿਆਲਾ ਮੰਜਕੀ, 7 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਨਾਲ ਸੰਬੰਧਿਤ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਜਲੰਧਰ ਦੇ ਲੋਕ ਸਭਾ ਹਲਕਾ ਇੰਚਾਰਜ ਰਹੇ ਮੰਗਲ ਸਿੰਘ ਬਾਸੀ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਰਹੇ ਮਨੀਸ਼ ਸਿਸੋਦੀਆ ਤੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਗਈ। ਮੰਗਲ ਸਿੰਘ ਬਾਸੀ ਹੁਰਾਂ ਨੇ ਦੱਸਿਆ ਕਿ ਜਿਥੇ ਉਪਰੋਕਤ ਆਗੂਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਉਥੇ ਪੰਜਾਬ ਦੇ ਸਿਆਸੀ ਮਾਹੌਲ ਸੰਬੰਧੀ ਵੀ ਚਰਚਾਵਾਂ ਹੋਈਆਂ।
ਅਰਵਿੰਦ ਕੇਜਰੀਵਾਲ ਨੂੰ ਗੁਲਦਸਤਾ ਭੇਟ ਕਰਦੇ ਹੋਏ ਚੇਅਰਮੈਨ ਮੰਗਲ ਸਿੰਘ ਬਾਸੀ।
08-11-2026