ਏਕਮ ਪਬਲਿਕ ਸਕੂਲ ਮਹਿਤਪੁਰ ’ਚ ਮਨਾਇਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ
ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ’ਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਹੋਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਸਕੂਲ ’ਚ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਹੀ ਜੋਸ਼ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦੱਸਿਆ ਗਿਆ ਕਿ ਇਸ ਮੌਕੇ ਨਰਸਰੀ ਕਲਾਸ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ ।
ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ’ਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਹੋਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਸਕੂਲ ’ਚ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਹੀ ਜੋਸ਼ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦੱਸਿਆ ਗਿਆ ਕਿ ਇਸ ਮੌਕੇ ਨਰਸਰੀ ਕਲਾਸ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ ।ਜਿਨ੍ਹਾਂ ’ਚ ਕੈਂਡਲ ਡੈਕੋਰੇਸ਼ਨ, ਦੀਆ ਡੈਕੋਰੇਸ਼ਨ, ਦੀਵਾਲੀ ਕਾਰਡ ਮੇਕਿੰਗ, ਤੋਰਨ ਮੇਕਿੰਗ, ਥਾਲੀ ਡੈਕੋਰੇਸ਼ਨ , ਸਕੈਚਿੰਗ ਦੀਵਾਲੀ ਵਿਊ , ਹੋਮ ਡੈਕੋਰੇਸ਼ਨ ਆਈਟਮ ਅ ਰੰਗੋਲੀ ਕੰਪਟੀਸ਼ਨ ਪ੍ਰਮੁੱਖ ਰਹੇ। ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਨੇ ਦੱਸਿਆ ਕਿ ਇਸ ਮੌਕੇ ਮੈਨੇਜਮੈਂਟ ਮੈਂਬਰ ਮੈਡਮ ਏਕਤਾ ਕੰਬੋਜ (ਕੈਨੇਡਾ) ਵਿਸ਼ੇਸ਼ ਤੌਰ ’ਤੇ ਸਕੂਲ ਪਹੁੰਚੇ। ਬੱਚਿਆਂ ’ਚ ਕਾਫ਼ੀ ਉਤਸਾਹ ਦੇਖਣ ਨੂੰ ਮਿਲਿਆ। ਸਕੂਲ ਵਲੋਂ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਐਕਟੀਵਿਟੀਜ਼ ਦੌਰਾਨ ਜਜਮੈਂਟ ਦੀ ਭੂਮਿਕਾ ਸਰਦਾਰ ਪਰਮਿੰਦਰ ਸਿੰਘ, ਐਡਮਿਨ ਹੈੱਡ ਸਮੀਰ, ਕਾਮਨੀ ਜੈਨ, ਅਮਨਦੀਪ ਕੌਰ ਤੇ ਪ੍ਰੀਤੀ ਕੌਰ ਨੇ ਬਖੂਬੀ ਨਿਭਾਈ।ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਦਲਜੀਤ ਕੌਰ (ਗੋਲਡਨ ਬਲਾਕ) , ਵਾਈਸ ਪ੍ਰਿੰਸੀਪਲ ਸਵਪਨਦੀਪ ਕੌਰ (ਡਾਇਮੰਡ ਬਲਾਕ), ਬਲਾਕ ਹੈੱਡ ਦਵਿੰਦਰ ਨਾਹਰ, ਚੇਤਨਾ ਰਾਜਦੇਵ, ਰਾਜਵਿੰਦਰ ਕੌਰ ਅਤੇ ਨੇਹਾ ਭੱਲਾ, ਐਕਟੀਵੀਟੀ ਇੰਚਾਰਜ ਦਲਬੀਰ ਕੌਰ ਅਤੇ ਦੀਪਤੀ ਕਵਾਤਰਾ ਅਤੇ ਬਾਕੀ ਸਭ ਅਧਿਆਪਕ ਹਾਜ਼ਰ ਸਨ।