ਜੇ. ਸੀ. ਟੀ. ਦੇ ਸਾਬਕਾ ਮੁਲਾਜ਼ਮਾਂ ਦੇ ਖਾਤਿਆਂ ’ਚ ਅਗਲੇ 7 ਦਿਨਾਂ ਦੌਰਾਨ ਆਵੇਗੀ ਰਾਸ਼ੀ-ਪੰਕਜ ਕੁਮਾਰ
ਜਲੰਧਰ, 10 ਨਵੰਬਰ (ਜਤਿੰਦਰ ਪੰਮੀ)-ਈ. ਪੀ.
ਜਲੰਧਰ, 10 ਨਵੰਬਰ (ਜਤਿੰਦਰ ਪੰਮੀ)-ਈ. ਪੀ. ਐੱਫ. ਦਫ਼ਤਰ ਦੇ ਅਣਥੱਕ ਯਤਨਾਂ ਤੋਂ ਬਾਅਦ ਹੁਣ ਤੱਕ ਸਾਬਕਾ ਕਰਮਚਾਰੀਆਂ ਦੇ ਪੀ.ਐੱਫ. ਖਾਤਿਆਂ ਵਿੱਚ ਕੁੱਲ 17.73 ਕਰੋੜ ਰੁਪਏ ਦੀ ਰਕਮ ਸਫਲਤਾਪੂਰਵਕ ਕ੍ਰੈਡਿਟ ਕਰ ਦਿੱਤੀ ਗਈ ਹੈ। ਦਸੰਬਰ 2022 ਤੱਕ ਦਾ ਪੀ.ਐੱਫ. ਅੰਸ਼ਦਾਨ ਤੇ ਸਾਲ 2022-23 ਤੱਕ ਦਾ ਵਿਆਜ ਮਿਲਾ ਕੇ ਕੁੱਲ ਦੇਣਯੋਗ ਰਕਮ 64.38 ਕਰੋੜ ਰੁਪਏ ਹੈ। ਇਸ ’ਚੋਂ 17.73 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ, ਜਦਕਿ ਬਚੀ ਹੋਈ 46.65 ਕਰੋੜ ਰੁਪਏ ਦੀ ਬਾਕੀ ਰਕਮ ਨੂੰ ਅਗਲੇ 7 ਦਿਨਾਂ ਦੇ ਅੰਦਰ-ਅੰਦਰ ਸਾਰੇ ਸਾਬਕਾ ਕਰਮਚਾਰੀਆਂ ਦੇ ਖਾਤਿਆਂ ’ਚ ਕ੍ਰੈਡਿਟ ਕਰ ਦਿੱਤਾ ਜਾਵੇਗਾ, ਜੋ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਦਿਖਣ ਵੀ ਲੱਗੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਕਮਿਸ਼ਨਰ ਪੰਕਜ ਕੁਮਾਰ ਨੇ ਦੱਸਿਆ ਕਿ ਜੇ. ਜੀ. ਟੀ. ਫਗਵਾੜਾ ਤੇ ਹੁਸ਼ਿਆਰਪੁਰ ਯੂਨਿਟ ਦੇ ਸਾਬਕਾ ਮੁਲਾਜ਼ਮਾਂ ਦੀ ਮਨ ’ਚ ਇਹ ਤੌਖਲਾ ਸੀ ਕਿ ਉਨ੍ਹਾਂ ਦੀ ਪੀ. ਐੱਫ. ਦੀ ਰਾਸ਼ੀ ਮਿਲ ਸਕੇਗੀ ਜਾਂ ਨਹੀਂ। ਇਸ ਲਈ ਦੋਵਾਂ ਯੂਨਿਟਾਂ ਦੇ ਸਾਬਕਾ ਮੁਲਾਜ਼ਮਾਂ ਤੇ ਪੀ. ਐੱਫ. ਮੈਂਬਰਾਂ ਨਾਲ ਹੋਈਆਂ ਮੀਟਿੰਗਾਂ ਤੇ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ। ਖੇਤਰੀ ਕਮਿਸ਼ਨਰ ਪੰਕਜ ਕੁਮਾਰ ਨੇ ਇਸ 64.38 ਕਰੋੜ ਰੁਪਏ ਵਿੱਚ ਜਨਵਰੀ 2023 ਤੋਂ ਮਾਰਚ 2025 ਤੱਕ ਦਾ ਪੀ.ਐੱਫ. ਅੰਸ਼ਦਾਨ ਤੇ ਸਾਲ 2023-24, 2024-25 ਤੇ 2025-26 ਦਾ ਵਿਆਜ ਸ਼ਾਮਲ ਨਹੀਂ ਹੈ। ਸੰਸਥਾਨ ਜਾਂ ਆਰ.ਪੀ. ਵਲੋਂ ਜਿਵੇਂ ਹੀ ਵੈਧ ਦਸਤਾਵੇਜ਼ਾਂ ਦੇ ਨਾਲ ਰਕਮ ਜਮ੍ਹਾਂ ਕਰਵਾਈ ਜਾਵੇਗੀ, ਉਸ ਨੂੰ ਵੀ ਮੈਂਬਰਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤਾ ਜਾਵੇਗਾ।