15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਤਿਆਗਮੂਰਤੀ ਹਸਪਤਾਲ ਵਿਖੇ ਅੱਖਾਂ, ਦੰਦਾਂ ਤੇ ਮੈਡੀਕਲ ਜਾਂਚ ਦਾ ਕੈਂਪ 23 ਨੂੰ

ਜਲੰਧਰ, 14 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਐੱਮ. ਐੱਸ. ਲੋਹੀਆ)-ਤਿਆਗਮੂਰਤੀ ਹਸਪਤਾਲ, ਮਖ਼ਦੂਮਪੁਰਾ, ਜਲੰਧਰ ਵਿਖੇ ‘ਦੈਨਿਕ ਸਵੇਰਾ’ ਦੇ ਸਹਿਯੋਗ ਨਾਲ ਸ੍ਰੀ ਵਿਸ਼ਵਨਾਥ ਆਚਾਰੀਆ (ਸੰਸਥਾਪਕ) ਦੇ ਜਨਮ ਦਿਵਸ ਮੌਕੇ ਹਸਪਤਾਲ ਪ੍ਰਬੰਧਕ ਕਮੇਟੀ ਵਲੋਂ ਅੱਖਾਂ, ਦੰਦਾਂ ਤੇ ਮੈਡੀਕਲ ਜਾਂਚ ਦਾ ਮੁਫ਼ਤ ਕੈਂਪ 23 ਨਵੰਬਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਨਰਲ ਸਕੱਤਰ ਪੂਰਨ ਚੰਦ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਸ਼ੂਗਰ, ਪੇਟ, ਗਲਾ, ਛਾਤੀ, ਸਾਹ, ਚਮੜੀ ਦੇ ਰੋਗ, ਅੱਖਾਂ ਦੇ ਰੋਗ, ਦੰਦਾਂ ਦੇ ਰੋਗ, ਹੱਡੀਆਂ ਦੀ ਟੁੱਟ-ਭੱਜ ਤੇ ਫਿਜ਼ੀਓਥੈਰੇਪੀ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਡਾ. ਪ੍ਰਦੀਪ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ, ਡਾ. ਨਿਤਿਨ ਪੁਰੀ, ਡਾ. ਰਾਜੇਸ਼ ਚੰਦਨਾ, ਡਾ. ਵਨੀਤਾ ਚੰਦਨਾ, ਡਾ. ਨਿਤਿਨ ਅਵਸਥੀ, ਡਾ. ਸ੍ਰਿਸ਼ਟੀ ਸਰੀਨ, ਡਾ. ਨੇਹਾ ਮੇਨਰਾਏ, ਡਾ. ਅੰਜੂ ਤੂਫਾਨ, ਡਾ. ਸਮ੍ਰਿਤੀ ਭਾਟੀਆ ਅਤੇ ਡਾ. ਦਮਨਜੀਤ ਕੌਰ ਮਰੀਜ਼ਾਂ ਦੀ ਜਾਂਚ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਮੁਫ਼ਤ ਬਲੱਡ ਸ਼ੂਗਰ ਟੈੱਸਟ, ਲੈਬਾਰਟਰੀ ਟੈੱਸਟ ਦੇ ਨਾਲ-ਨਾਲ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਦੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਤੇ ਦੰਦਾਂ ਦੇ ਇਮਪਲਾਂਟ ਬਹੁਤ ਘੱਟ ਰੇਟਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ ਅੱਖਾਂ ਦੇ ਆਪ੍ਰੇਸ਼ਨ ਬਿਨਾਂ ਟਾਂਕਿਆਂ ਦੇ ਮੁਫ਼ਤ ਕੀਤੇ ਜਾਣਗੇ ਤੇ ਲੈਂਸ ਮੁਫ਼ਤ ਪਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਮਨਾਇਆ ਬਾਲ ਦਿਵਸ ਅਗਲੀ ਖ਼ਬਰ ਆਰ. ਐਮ. ਪੀ. ਆਈ. ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ
Ad Position 24