ਸਤਿਗੁਰੂ ਗਿਆਨ ਗਿਰੀ ਮਹਾਰਾਜ ਦੇ ਨਾਂਅ ’ਤੇ 10 ਬਿਸਤਰਿਆਂ ਦਾ ਹਸਪਤਾਲ ਬਣਾਉਣ ਦੀ ਮੰਗ
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)-ਬਰਾਰ ਮੰਡਲ ਜਲੰਧਰ ਵਲੋਂ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਨਾਮ ’ਤੇ ਬਸਤੀ ਸ਼ੇਖ ਰੋਡ ਬਰਾਰ ਭਵਨ ਦੇ ਨਾਲ 10 ਬੈਡ ਦਾ ਹਸਪਤਾਲ ਤੇ ਲੈਬਾਰਟਰੀ ਬਣਾਉਣ ਦੀ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ। ਇਸ ਸੰਬੰਧੀ ਬਰਾਰ ਮੰਡਲ ਜਲੰਧਰ ਦੇ ਵਫਦ ਨੇ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਤੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨਾਲ ਮੁਲਾਕਾਤ ਕੀਤੀ ਤੇ ਇਸ ਸੰਬੰਧੀ ਮੁੱਖ ਮੰਤਰੀ ਦੇ ਨਾਮ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ।
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)-ਬਰਾਰ ਮੰਡਲ ਜਲੰਧਰ ਵਲੋਂ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਨਾਮ ’ਤੇ ਬਸਤੀ ਸ਼ੇਖ ਰੋਡ ਬਰਾਰ ਭਵਨ ਦੇ ਨਾਲ 10 ਬੈਡ ਦਾ ਹਸਪਤਾਲ ਤੇ ਲੈਬਾਰਟਰੀ ਬਣਾਉਣ ਦੀ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ। ਇਸ ਸੰਬੰਧੀ ਬਰਾਰ ਮੰਡਲ ਜਲੰਧਰ ਦੇ ਵਫਦ ਨੇ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਤੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨਾਲ ਮੁਲਾਕਾਤ ਕੀਤੀ ਤੇ ਇਸ ਸੰਬੰਧੀ ਮੁੱਖ ਮੰਤਰੀ ਦੇ ਨਾਮ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਭੇਜੇ ਗਏ ਮੰਗ-ਪੱਤਰ ਵਿੱਚ ਮੰਗ ਕੀਤੀ ਹੈ ਕਿ ਬਸਤੀ ਸ਼ੇਖ ਰੋਡ ’ਤੇ ਬਰਾਰ ਭਵਨ ਦੇ ਨਾਲ 10 ਬੈਡ ਦਾ ਹਸਪਤਾਲ ਤੇ ਲੈਬਾਰਟਰੀ ਬਣਾਈ ਜਾਵੇ। ਜੇਕਰ ਇਸ ਜਗ੍ਹਾ ’ਤੇ ਹਸਪਤਾਲ ਤੇ ਲੈਬਾਰਟਰੀ ਬਣੀ ਹੋਵੇਗੀ ਤਾਂ ਬਸਤੀਆਂ ਸਮੇਤ ਭਾਰਗੋ ਕੈਂਪ ਦੇ ਕਰੀਬ 50 ਹਜ਼ਾਰ ਵਸਨੀਕਾਂ ਨੂੰ ਇਸ ਦਾ ਲਾਭ ਮਿਲੇਗਾ । ਇਸ ਮੌਕੇ ਸਿਕੰਦਰ ਟਾਂਗਰੀ ਜਨਰਲ ਸਕੱਤਰ, ਸਰਵਨ ਟਾਂਗਰੀ ਪ੍ਰਧਾਨ ਸਤਿਗੁਰੂ ਗਿਆਨਗਿਰੀ ਮਹਾਰਾਜ ਮੁੱਖ ਮੰਦਰ, ਰਾਜੇਸ਼ ਰਾਧੇ, ਮਣੀ ਬਰਾਰ, ਰਵੀ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਸਨ।