26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਉਦਘਾਟਨ ਤੋਂ ਬਾਅਦ 6 ਮਹੀਨਿਆਂ ਤੋਂ ਅਧੂਰਾ ਪਿਆ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਵਾਲਾ ਪੁਲ, ਟੁੱਟਿਆ ਹਿੱਸਾ ਨਹਿਰ ਵਿਚ ਡਿੱਗਿਆ

ਜਲੰਧਰ, 25 ਨਵੰਬਰ (ਸ਼ਿਵ)- ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਸਥਿਤ ਪੁਲ ਦੀ ਹਾਲਤ ਦਿਨੋ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਨਗਰ ਨਿਗਮ ਵਲੋਂ ਪੁਲ ਨੂੰ ਚੌੜਾ ਕਰਨ ਲਈ ਨੀਂਹ ਪੱਥਰ ਰੱਖ ਕੇ ਉਦਘਾਟਨ ਤਾਂ ਕਰ ਦਿੱਤਾ ਗਿਆ, ਪਰ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ।

Ad Position 21
No active advertisement
ਪੁਲ ਦਾ ਟੁੱਟਾ ਹੋਇਆ ਇਕ ਹਿੱਸਾ। ਤਸਵੀਰ. ਮੁਨੀਸ਼ 26-11-2026
ਜਲੰਧਰ, 25 ਨਵੰਬਰ (ਸ਼ਿਵ)- ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਸਥਿਤ ਪੁਲ ਦੀ ਹਾਲਤ ਦਿਨੋ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਨਗਰ ਨਿਗਮ ਵਲੋਂ ਪੁਲ ਨੂੰ ਚੌੜਾ ਕਰਨ ਲਈ ਨੀਂਹ ਪੱਥਰ ਰੱਖ ਕੇ ਉਦਘਾਟਨ ਤਾਂ ਕਰ ਦਿੱਤਾ ਗਿਆ, ਪਰ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਹਨ ਕਿ ਪੁਲ ਦੇ ਖੱਬੇ ਪਾਸੇ, ਵਰਕਸ਼ਾਪ ਚੌਕ ਵੱਲ ਜਾਂਦੇ ਹੋਏ ਕਿਸੇ ਵਾਹਨ ਦੀ ਟੱਕਰ ਕਾਰਨ ਪੁਲ ਦਾ ਕੁਝ ਹਿੱਸਾ ਟੁੱਟ ਗਿਆ ਹੈ ਅਤੇ ਟੁੱਟਿਆ ਹੋਇਆ ਮਲਬਾ ਨਹਿਰ ਵਿਚ ਜਾ ਡਿੱਗਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਪੁਲ ਨੂੰ ਚੌੜਾ ਕਰਨ ਲਈ ਕੰਮ ਸ਼ੁਰੂ ਕਰਵਾਉਣ ਵਾਸਤੇ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਉਦਘਾਟਨ ਵੀ ਕੀਤਾ ਗਿਆ ਸੀ। ਇਸ ਮੌਕੇ ਕਾਂਗਰਸੀ ਕੌਂਸਲਰਾਂ ਨੂੰ ਨਾ ਬੁਲਾਉਣ ਕਾਰਨ ਸਿਆਸੀ ਵਿਵਾਦ ਵੀ ਪੈਦਾ ਹੋਇਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਦਘਾਟਨ ਤੋਂ ਬਾਅਦ ਨਗਰ ਨਿਗਮ ਇਸ ਪੁਲ ਦੇ ਨਿਰਮਾਣ ਨੂੰ ਹੀ ਭੁੱਲ ਗਿਆ ਹੈ। ਇਹ ਪੁਲ ਵਰਕਸ਼ਾਪ ਚੌਕ ਤੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ, ਨਾਗਰਾ, ਸ਼ਿਵ ਨਗਰ ਅਤੇ ਹੋਰ ਕਈ ਇਲਾਕਿਆਂ ਨੂੰ ਜੋੜਦਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਇਸ ਪੁਲ ਤੋਂ ਵੱਡੀ ਗਿਣਤੀ ਵਿਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿਚ ਪੁਲ ਦੀ ਖ਼ਸਤਾ ਹਾਲਤ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਪੁਲ ਦਾ ਹਿੱਸਾ ਕਿਸੇ ਵਾਹਨ ਦੀ ਟੱਕਰ ਕਾਰਨ ਟੁੱਟਿਆ ਹੈ ਜਾਂ ਕਿਸੇ ਨੇ ਜਾਣਬੁੱਝ ਕੇ ਭੰਨਤੋੜ ਕੀਤੀ ਹੈ। ਇਸ ਤੋਂ ਇਲਾਵਾ ਇੱਟਾਂ ਚੋਰੀ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਕਾਰਨ ਸਾਹਮਣੇ ਆ ਸਕੇ। ਲੋਕਾਂ ਦਾ ਕਹਿਣਾ ਸੀ ਕਿ ਜਿਸ ਠੇਕੇਦਾਰ ਨੇ ਇਸ ਪੁਲ ਦਾ ਠੇਕਾ ਲਿਆ ਹੈ, ਉਹ ਕਿੱਥੇ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ ਇਸ ਪਾਸੇ ਧਿਆਨ ਕਿਉਂ ਨਹੀਂ ਦੇ ਰਹੇ? ਪੁਲ ਦੇ ਉਦਘਾਟਨ ਦਾ ਲੋਕਾਂ ਨੂੰ ਕੀ ਫਾਇਦਾ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ. ਟੀ. ਗਰੁੱਪ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ‘ ਰਾਸ਼ਟਰੀ ਏਕਤਾ ਦਿਵਸ ’ ਮਨਾਇਆ
Ad Position 24