26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸ਼ਿਵ ਨਗਰ ਦੇ ਨਿੱਜੀ ਸਕੂਲ ’ ਚੋਂ ਨਿਕਲਿਆ ਬਾਹਰ 7 ਸਾਲਾ ਬੱਚਾ , ਪੁਲਿਸ ਨੇ ਚਾਰ ਘੰਟਿਆਂ ਬਾਅਦ ਲੱਭਿਆ ਬਾਬੂ ਲਾਭ ਸਿੰਘ ਨਗਰ ’ਚ ਰੋਂਦਾ ਹੋਇਆ ਮਿਲਿਆ ਐੱਲ.ਕੇ.ਜੀ. ਦਾ ਵਿਦਿਆਰਥੀ

ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਬਸਤੀ ਬਾਵਾ ਖੇਲ ਅਧੀਨ ਆਉਂਦੇ ਸ਼ਿਵ ਨਗਰ ਦੀ ਸੱਤ ਨੰਬਰ ਗਲੀ ਸਥਿਤ ਇਕ ਨਿੱਜੀ ਸਕੂਲ ’ਚ ਪੜ੍ਹਦਾ ਐੱਲ. ਕੇ.

Ad Position 21
No active advertisement
ਅਜੀਤ ਡੈਸਕ 26-11-2026
ਜਲੰਧਰ, 25 ਨਵੰਬਰ (ਜਤਿੰਦਰ ਪੰਮੀ)–ਬਸਤੀ ਬਾਵਾ ਖੇਲ ਅਧੀਨ ਆਉਂਦੇ ਸ਼ਿਵ ਨਗਰ ਦੀ ਸੱਤ ਨੰਬਰ ਗਲੀ ਸਥਿਤ ਇਕ ਨਿੱਜੀ ਸਕੂਲ ’ਚ ਪੜ੍ਹਦਾ ਐੱਲ.ਕੇ.ਜੀ. ਜਮਾਤ 7 ਸਾਲਾ ਬੱਚਾ ਸਕੂਲ ਵਿਚੋਂ ਬਾਹਰ ਨਿਕਲ ਗਿਆ ਅਤੇ ਕਰੀਬ ਚਾਰ ਘੰਟਿਆਂ ਬਾਅਦ ਪੁਲਿਸ ਨੂੰ ਬਾਬੂ ਲਾਭ ਸਿੰਘ ਨਗਰ ਵਿਖੇ ਰੋਂਦਾ ਹੋਇਆ ਮਿਲਿਆ। ਬੱਚੇ ਦੇ ਸੁਰੱਖਿਅਤ ਮਿਲਣ ਨਾਲ ਪਰਿਵਾਰ ਨੇ ਸੁੱਖ ਦਾ ਸਾਹ ਲਿਆ, ਜਦਕਿ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਉਠਾਏ ਹਨ। ਮਿਲੀ ਜਾਣਕਾਰੀ ਅਨੁਸਾਰ ਵਿਮਲ ਨਾਮ ਦਾ ਇਹ ਬੱਚਾ ਸਕੂਲ ਵਿਚ ਬਾਥਰੂਮ ਜਾਣ ਲਈ ਗਿਆ ਸੀ ਪਰ ਵਾਪਸ ਕਲਾਸ ਵਿਚ ਨਹੀਂ ਪਰਤਿਆ। ਸਕੂਲ ਵਿਚ ਦੋ ਪਾਸੇ ਗੇਟ ਹੋਣ ਕਾਰਨ ਬੱਚਾ ਇਕ ਗੇਟ ਰਾਹੀਂ ਬਾਹਰ ਨਿਕਲ ਗਿਆ ਪਰ ਸਕੂਲ ਸਟਾਫ ਨੂੰ ਇਸ ਦਾ ਪਤਾ ਨਹੀਂ ਲੱਗ ਸਕਿਆ। ਦੁਪਹਿਰ ਕਰੀਬ 2 ਵਜੇ ਸਕੂਲ ਦੇ ਮਾਲਕ ਤੇ ਪ੍ਰਿੰਸੀਪਲ ਹਿਮਾਂਸ਼ੂ ਕਸ਼ਯਪ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੱਚਾ ਸਵੇਰੇ 10.16 ਵਜੇ ਸੱਤ ਨੰਬਰ ਗਲੀ ਵਾਲੇ ਗੇਟ ਰਾਹੀਂ ਬਾਹਰ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੱਚਾ ਘਰ ਵੀ ਨਹੀਂ ਪਹੁੰਚਿਆ। ਬੱਚੇ ਦੇ ਮਾਪਿਆਂ ਰੀਨਾ ਤੇ ਰਾਮਲਾਲ ਨੇ ਸਕੂਲ ਪ੍ਰਬੰਧਕਾਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਦੀ ਹੁੰਦੀ ਹੈ ਅਤੇ ਅਜਿਹੀ ਲਾਪਰਵਾਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਸਕੂਲ ਮਾਲਕ ਹਿਮਾਂਸ਼ੂ ਕਸ਼ਯਪ ਨੇ ਦੱਸਿਆ ਕਿ ਬੱਚੇ ਦੇ ਦੋ ਵੱਡੇ ਭਰਾ ਅਤੁਲ ਤੇ ਰਾਜਨ ਵੀ ਇਸੇ ਸਕੂਲ ਵਿਚ ਪੜ੍ਹਦੇ ਹਨ। ਵੱਡੀਆਂ ਜਮਾਤਾਂ ਦੇ ਪੇਪਰ ਚੱਲ ਰਹੇ ਹੋਣ ਕਾਰਨ ਬੱਚਿਆਂ ਦੇ ਆਉਣ-ਜਾਣ ਦਾ ਸਮਾਂ ਵੱਖ-ਵੱਖ ਹੈ ਤੇ ਮਾਪਿਆਂ ਦਾ ਵੀ ਸਕੂਲ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਗੇਟ ਖੁੱਲ੍ਹੇ ਰੱਖਣੇ ਪੈਂਦੇ ਹਨ। ਓਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਅਜਮੇਰ ਲਾਲ ਨੇ ਸਬ-ਇੰਸਪੈਕਟਰ ਲਖਬੀਰ ਸਿੰਘ ਤੇ ਹੌਲਦਾਰ ਕੁਲਵਿੰਦਰ ਸਿੰਘ ਨੂੰ ਮੌਕੇ ‘ਤੇ ਭੇਜਿਆ। ਪੁਲਿਸ ਟੀਮ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਦਿਆਂ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਸ਼ਾਮ ਕਰੀਬ 4 ਵਜੇ ਬਾਬੂ ਲਾਭ ਸਿੰਘ ਨਗਰ ਵਿਖੇ ਬੱਚੇ ਨੂੰ ਸੁਰੱਖਿਅਤ ਲੱਭ ਲਿਆ। ਸਬ-ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਬੱਚਾ ਉੱਥੇ ਰੋਂਦਾ ਹੋਇਆ ਮਿਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਏ. ਪੀ. ਜੇ. ਸਕੂਲ ਮਾਡਲ ਟਾਊਨ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਸਨਅਤੀ ਵਿਕਾਸ ਨੂੰ ਦਿੱਤੀ ਜਾਵੇਗੀ ਨਵੀਂ ਰਫ਼ਤਾਰ- ਅਵਿਨਾਸ਼ ਰਾਏ ਖੰਨਾ
Ad Position 24