ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗ਼ਜ਼ਲ

Ad Position 21
No active advertisement
ਅਜੀਤ ਡੈਸਕ 10-05-2026

ਖ਼ੈਰ ਹੋਵੇ ਪੰਛੀਆਂ ਦੀ, ਮੱਛੀਆਂ ਖ਼ਤਰੇ 'ਚ ਨੇ |
ਸਾਰ ਲਈਏ ਪਿੰਡ ਦੀ ਚੱਲ ਪੈਲੀਆਂ ਖ਼ਤਰੇ 'ਚ ਨੇ |

ਝਾਂਜਰਾਂ ਖ਼ਤਰੇ 'ਚ ਨੇ ਹੁਣ ਚੂੜੀਆਂ ਖ਼ਤਰੇ 'ਚ ਨੇ,
ਸ਼ਮਲਿਆਂ ਦੀ ਸ਼ਾਨ ਹੈ, ਪਰ ਚੁੰਨੀਆਂ ਖ਼ਤਰੇ 'ਚ ਨੇ |

ਉਹ ਨਹੀਂ ਝੁਕਦੇ ਤੇ ਸਾਨੂੰ ਅਕੜਨਾ ਆਉਂਦਾ ਨਹੀਂ,
ਤਾਂ ਹੀ ਸਾਡੇ ਵਿਚਲੀਆਂ ਸਭ ਸੰਧੀਆਂ ਖ਼ਤਰੇ 'ਚ ਨੇ |

ਘਿਰਗੀਆਂ ਤੂਫ਼ਾਨ ਵਿਚ ਜੋ ਕਿਸ਼ਤੀਆਂ ਦੇ ਨਾਲ-ਨਾਲ,
ਘਰ 'ਚ ਮੱਲਾਹਾਂ ਦੀਆਂ ਬਹੂ-ਬੇਟੀਆਂ ਖ਼ਤਰੇ 'ਚ ਨੇ |

ਹੋਇਗਾ ਕਿੰਨਾ ਕੁ ਰੌਸ਼ਨ ਆਉਣ ਵਾਲਾ ਕੱਲ੍ਹ ਓਥੇ,
ਸ਼ਬਦ ਅਜ ਖ਼ਤਰੇ 'ਚ ਜਿੱਥੇ ਪੋਥੀਆਂ ਖ਼ਤਰੇ 'ਚ ਨੇ |
Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਦੁਆਵਾਂ ਚੁਗਣ ਵਾਲੀ
Ad Position 24
No active advertisement