ਰਣਜੀਤ ਸਰਾਂਵਾਲੀ ਪਿ੍ਜ਼ਮ 'ਚੋਂ ਵਿਸ਼ਲੇਸ਼ ਹੋਏ ਰੰਗਾਂ ਦਾ ਗ਼ਜ਼ਲਕਾਰ ਹੈ | ਉਸ ਦੇ ਸ਼ਿਅਰਾਂ ਵਿਚ ਜਿੱਥੇ ਸਰ੍ਹੋਂ ਦੇ ਮਹਿਕਦੇ ਫੁੱਲਾਂ ਜਿਹਾ ਜਲੌਅ ਹੁੰਦਾ ਹੈ, ਉਥੇ ਦੋਧੀਆਂ ਛੱਲੀਆਂ ਦੇ ਸੂਤ ਕੱਤਣ ਜਿਹਾ ਅਹਿਸਾਸ ਵੀ ਹੁੰਦਾ ਹੈ | ਉਸ ਨੂੰ ਮਨੁੱਖੀ ਜੀਵਨ ਦੇ ਖ਼ਤਰਿਆਂ ਖ਼ਾਸ ਤੌਰ 'ਤੇ ਮੁਸ਼ੱਕਤ ਕਰਨ ਵਾਲੇ ਲੋਕਾਂ ਦੀਆਂ ਲੋੜਾਂ-ûੜ੍ਹਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ | ਇਸ ਬਾਰੇ ਉਹ ਆਪਣਾ ਪ੍ਰਤੀਕਰਮ ਸ਼ਬਦਾਂ ਦੀ ਕਲਾਤਮਿਕਤਾ ਨਾਲ ਦਿੰਦਾ ਹੈ | ਗਿਆਰਾਂ ਅਪ੍ਰੈਲ 1987 ਨੂੰ ਸਰਾਂਵਾਲੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੈਦਾ ਹੋਏ ਇਸ ਗ਼ਜ਼ਲਕਾਰ ਦੀ ਰਿਹਾਇਸ਼ ਅੱਜਕਲ੍ਹ ਮੋਗਾ ਵਿਖੇ ਹੈ ਤੇ ਉਹ ਨੈਸਲੇ ਵਿਚ ਸੇਵਾ ਨਿਭਾ ਰਿਹਾ ਹੈ | ਸਰਾਂਵਾਲੀ ਦੇ ਪਹਿਲੇ ਹੀ ਗ਼ਜ਼ਲ ਸੰਗ੍ਰਹਿ 'ਪਾਣੀ ਉੱਤੇ ਮੀਨਾਕਾਰੀ' ਨੂੰ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲ ਚੁੱਕਾ ਹੈ | 'ਸ਼ੀਸ਼ੇ ਦੀ ਅੱਖ' ਉਸ ਦੀ ਗ਼ਜ਼ਲਾਂ ਦੀ ਦੂਸਰੀ ਪੁਸਤਕ ਹੈ ਤੇ ਉਸ ਨੇ 'ਉਦਾਸ ਕੁੜੀ ਦਾ ਹਾਸਾ' (ਬਬੂਸ਼ਾ ਕੋਹਲੀ) ਦਾ ਅਨੁਵਾਦ ਵੀ ਕੀਤਾ ਹੈ
| ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002