18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਤਪਦੇ ਸੂਰਜ੍ਰ

ਤਪਦੇ ਸੂਰਜ੍ਰ

Ad Position 21
No active advertisement
ਅਜੀਤ ਡੈਸਕ 18-10-2026

ਗਰਮੀ ਪਿੰਡੇ ਦੰਦੀਆਂ ਵੱਢਣ ਲੱਗੀ ਸੀ | ਤਾਪਮਾਨ ਚਾਲੀ ਤੋਂ ਉੱਪਰ ਚੜ੍ਹਨ ਲੱਗਿਆ ਸੀ....! ਗਰਮੀ ਦੇ ਮੱਦੇਨਜ਼ਰ ਸਕੂਲ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤੇ ਗਏ....!

ਸਵੇਰੇ ਬਾਦਾ ਅਖ਼ਬਾਰ 'ਚ ਚਾਰ ਰੋਟੀਆਂ ਲਪੇਟ ਝੋਲਾ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਤੁਰਨ ਲੱਗਿਆ ਤਾਂ ਅੱਗੋਂ ਛੇਵੀਂ ਕਲਾਸ ਚ ਪੜ੍ਹਦੀ ਨਿੱਕੀ ਨੇ ਕਿਹਾ , 'ਪਾਪਾ! ਤੁਸੀਂ ਵੀ ਗਰਮੀ 'ਚ ਛੁੱਟੀਆਂ ਕਰ ਲਓ, ਧੁੱਪ ਬਹੁਤ ਹੁੰਦੀ ਆ, ਨਾਲੇ ਪਾਪਾ! ਸਰਾਂ ਨੇ ਕਿਹਾ ਸੀ ਬਈ ਛੁੱਟੀਆਂ ਤੋਂ ਬਾਅਦ ਸਾਰੇ ਬੱਚੇ ਵਰਦੀ ਪਾ ਕੇ ਆਇਓ | ਸਕੂਲੀ ਵਰਦੀ ਪਿੱਛੋਂ ਹਾਲੇ ਆਈ ਨਹੀਂ | ਕਿਤਾਬਾਂ ਕਾਪੀਆਂ ਸਭ ਕੋਲ ਪੂਰੀਆਂ ਹੋਣੀਆਂ ਚਾਹੀਦੀਆਂ ਨੇ......! ਬਾਦੇ ਨੂੰ ਆਪਣੀ ਮਾਸੂਮ ਧੀ ਦਾ ਬੜਾ ਮੋਹ ਆਇਆ, ਜਿਸ ਨੂੰ ਆਪਣੇ ਬਾਪ ਦਾ ਧੁੱਪ 'ਚ ਤਪਣ ਦਾ ਫਿਕਰ ਸੀ ਪਰ ਦੂਜੇ ਪਾਸੇ ਵਰਦੀ ਤੇ ਸਕੂਲੀ ਸਟੇਸ਼ਨਰੀ ਅਤੇ ਘਰੇਲੂ ਜ਼ਿੰਮੇਵਾਰੀ ਨੇ ਉਹਨੂੰ ਮਨਮਾਨੀ ਨਾ ਕਰਨ ਦਿੱਤੀ.....! 
ਕਿਹੜੀ ਧੁੱਪ ਤੇ ਕਿਹੜੀਆਂ ਛੁੱਟੀਆਂ ਮਨ ਹੀ ਮਨ ਸੋਚਦਾ ਉਹ ਟੁੱਟੀ ਕਬੀਲਦਾਰੀ ਨੂੰ ਗੰਢਣ ਲਈ ਸਾਈਕਲ ਵੀਹੀ 'ਚੋਂ ਕੱਢ 'ਤਪਦੇ ਸੂਰਜ' ਵੱਲ ਵੇਖਦਾ ਕੰਮ ਨੂੰ ਸਿੱਧਾ ਹੋ ਗਿਆ ਸੀ....!
-ਪਿੰਡ ਤੇ ਡਾਕ ਦੱਧਾਹੂਰ, ਤਹਿ. ਰਾਏਕੋਟ ਜ਼ਿਲ੍ਹਾ ਲੁਧਿਆਣਾ ਵੰਸ਼ਵੰਸ਼


ਮੋਬਾਈਲ : 98156-88236

 

Ad Position 22
No active advertisement
ਪਿਛਲੀ ਖ਼ਬਰ ਕਹਾਣੀ ਵੰਸ਼ ਅਗਲੀ ਖ਼ਬਰ ਪੁੜੀ ਪੁੜੀ ਪੁੜੀ ਪੁੜੀ
Ad Position 24