28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੰਡੀ ਵਾਲਾ ਪਾਰਕ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 29-01-2026
ਗਿੱਦੜਬਾਹਾ, 28 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਮੰਡੀ ਵਾਲਾ ਪਾਰਕ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਪ੍ਰਧਾਨ ਸੰਜੀਵ ਸਿੰਗਲਾ ਸੁਮਨ ਦੀ ਅਗਵਾਈ ਹੇਠ ਪਾਰਕ ਵਿਖੇ ਹੋਈ | ਮੀਟਿੰਗ ਦੌਰਾਨ ਸੁਸਾਇਟੀ ਦੇ ਪੁਨਰ ਗਠਨ ਤੇ ਪਾਰਕ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਪ੍ਰਧਾਨ ਸੰਜੀਵ ਸਿੰਗਲਾ ਸੁਮਨ ਨੇ ਦੱਸਿਆ ਕਿ ਰਾਜੀਵ ਗੋਇਲ ਨੂੰ ਸੁਸਾਇਟੀ ਦਾ ਮੀਤ ਪ੍ਰਧਾਨ, ਮਹੇਸ਼ ਬਾਂਸਲ ਨੂੰ ਜਨਰਲ ਸਕੱਤਰ, ਓਮ ਪ੍ਰਕਾਸ਼ ਗਰਗ ਨੂੰ ਖ਼ਜ਼ਾਨਚੀ, ਅਨਮੋਲ ਜੁਨੇਜਾ ਬਬਲੂ ਨੂੰ ਮੀਡੀਆ ਸਕੱਤਰ ਅਤੇ ਪ੍ਰੇਮ ਗਰਗ ਨੂੰ ਸੋਸ਼ਲ ਮੀਡੀਆ ਸਕੱਤਰ ਨਿਯੁਕਤ ਕਰਨ ਤੋਂ ਇਲਾਵਾ ਅਮਰਜੀਤ ਸਿੰਘ ਸੇਵਾ ਮੁਕਤ ਕਾਨੂੰਨਗੋ ਤੇ ਵਿਸ਼ਾਲ ਗਰਗ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪਾਰਕ ਦੀ ਡਿਵੈਲਪਮੈਂਟ ਤੇ ਇਸ ਦੇ ਨਵੀਨੀਕਰਨ ਲਈ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਪਾਰਕ ਦੇ ਨਜ਼ਦੀਕ ਸਥਿਤ ਐੱਮ.ਆਰ.ਐੱਫ਼. ਸੈਂਟਰ (ਕਚਰਾ ਸੈਗਰੀਗੇਸ਼ਨ) ਨੂੰ ਮੌਜੂਦਾ ਜਗ੍ਹਾ ਤੋਂ ਦੂਰ ਸ਼ਿਫ਼ਟ ਕਰਨ ਦੀ ਮੰਗ ਕੀਤੀ ਗਈ, ਕਿਉਂਕਿ ਉਕਤ ਸੈਂਟਰ ਤੋਂ ਉਠਦੀ ਗੰਦਗੀ ਦੀ ਬਦਬੂ ਕਾਰਨ ਪਾਰਕ ਵਿਚ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ | ਇਸ ਮੌਕੇ ਬੀਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਪਾਰਕ ਦੇ ਮੈਨੇਜਰ ਜੈ ਪ੍ਰਕਾਸ਼ ਜੇਪੀ ਦੀ ਵਧੀਆ ਸਿਹਤ ਲਈ ਅਰਦਾਸ ਕੀਤੀ ਗਈ | ਇਸ ਮੌਕੇ ਰਿਟਾ. ਫਾਰਮੇਸੀ ਅਫ਼ਸਰ ਅਜੇ ਗੋਇਲ, ਨੀਰਜ ਗਰਗ, ਰਾਜੇਸ਼ ਸਿੰਗਲਾ, ਆਸ਼ੂ ਗਰਗ, ਵਿਵੇਕ ਪਾਹਵਾ ਅਤੇ ਰਾਜੇਸ਼ ਕੁਮਾਰ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਬਾਦੀ ਵਾਲੀ ਜਗ੍ਹਾ 'ਚ ਵਪਾਰਕ ਅਦਾਰਿਆਂ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਦਾਖ਼ਲਾ ਮੁਹਿੰਮ 2026 ਦੀ ਸ਼ੁਰੂਆਤ
Ad Position 24