09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੜਕ ਸੁਰੱਖਿਆ ਮਹੀਨੇ ਦੇ ਆਖ਼ਰੀ ਦਿਨ ਜਾਗਰੂਕਤਾ ਸਮਾਰੋਹ ਕਰਵਾਇਆ

Ad Position 21
No active advertisement
ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਏ.ਆਰ.ਟੀ.ਓ. ਜਸਵਿੰਦਰ ਕੰਬੋਜ, ਨਾਲ ਰਛਪਾਲ ਸਿੰਘ ਡੀ.ਐੱਸ.ਪੀ., ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਅਤੇ ਹੋਰ | ਅਜੀਤ ਤਸਵੀਰ <br/> 01-02-2026
ਸ੍ਰੀ ਮੁਕਤਸਰ ਸਾਹਿਬ 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਚ ਵੱਡੇ ਪੱਧਰ 'ਤੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਮਾਪਤੀ ਸਮਾਰੋਹ ਤਨੇਜਾ ਪੈਟਰੋਲ ਪੰਪ ਵਿਖੇ ਕੀਤਾ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਏ.ਆਰ.ਟੀ.ਓ. ਜਸਵਿੰਦਰ ਕੰਬੋਜ, ਐੱਸ.ਐੱਮ.ਓ. ਡਾ. ਰਾਜੇਸ਼ ਸੱਚਦੇਵਾ, ਡੀ.ਐੱਸ.ਪੀ. ਰਛਪਾਲ ਸਿੰਘ ਪਹੁੰਚੇ | ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਡਾ. ਵਿਜੇ ਬਜਾਜ ਤੇ ਦੀਪਾਂਸ਼ੂ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਟੇਜ ਦੀ ਭੂਮਿਕਾ ਸ਼ਮਿੰਦਰ ਬੱਤਰਾ ਕੋਆਰਡੀਨੇਟਰ ਸੜਕ ਸੁਰੱਖਿਆ ਵਲੋਂ ਨਿਭਾਈ ਗਈ | ਇਸ ਮੌਕੇ 200 ਤੋਂ ਵੱਧ ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਹਰਸ਼ਪ੍ਰੀਤ ਕੌਰ ਮਿੰਦਰਾ ਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ | ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਡਰਾਈਵਰਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮਹੀਨੇ ਦੌਰਾਨ ਸੰਸਥਾ ਦਾ ਸਹਿਯੋਗ ਕਰਨ ਅਤੇ ਸੜਕ ਸੁਰੱਖਿਆ ਜਾਗਰੂਕਤਾ ਗਤੀਵਿਧੀਆਂ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੰਸਥਾ ਵਲੋਂ ਤਗ਼ਮੇ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਏ-ਵਨ ਟਾਪਰ ਅਕੈਡਮੀ ਦੇ ਵਿਦਿਆਰਥੀ ਜਿਨ੍ਹਾਂ ਨੇ ਸੜਕ ਸੁਰੱਖਿਆ ਸਬੰਧੀ ਪੇਂਟਿੰਗ ਮੁਕਾਬਲੇ ਵਿਚ ਭਾਗ ਲਿਆ ਸੀ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਜਤਿੰਦਰ ਸਿੰਘ ਬੇਦੀ ਦੀ ਅਗਵਾਈ ਵਿਚ ਕੀਤਾ ਗਿਆ | ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸੱਤ ਸੜਕ ਸੁਰੱਖਿਆ ਫੋਰਸ ਟੀਮਾਂ ਨੂੰ ਟ੍ਰੈਫ਼ਿਕ ਕੋਨ ਅਤੇ ਫਸਟਏਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਉਨ੍ਹਾਂ ਕਿਹਾ ਕਿ ਇਸ ਸਾਰੇ ਉਪਰਾਲੇ ਵਿਚ ਤਨੇਜਾ ਪੈਟਰੋਲ ਪੰਪ ਦੇ ਮੁਖੀ ਰਿਸ਼ੀ ਤਨੇਜਾ ਤੇ ਅਤਰ ਬ੍ਰਾਂਡ ਦੇ ਮੁਖੀ ਮਲਿਕ ਬਰਾਦਰ ਵਲੋਂ ਵੀ ਵਿਸ਼ੇਸ਼ ਸਹਿਯੋਗ ਮਿਲਿਆ | ਇਸ ਦੌਰਾਨ ਸੰਸਥਾ ਵਲੋਂ ਡਰਾਈਵਰਾਂ ਨੂੰ ਰਿਫ਼ਲੈਕਟਰ, ਸੜਕ ਸੁਰੱਖਿਆ ਜਾਗਰੂਕਤਾ ਕਿਤਾਬਾਂ ਤੇ ਇਸ਼ਤਿਹਾਰ ਵੰਡੇ ਗਏ | ਸ਼ਮਿੰਦਰ ਬੱਤਰਾ ਤੇ ਏ.ਐੱਸ.ਆਈ. ਹਰਮੰਦਰ ਸਿੰਘ ਵਲੋਂ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਦੌਰਾਨ ਏ.ਆਰ.ਟੀ.ਓ. ਜਸਵਿੰਦਰ ਕੰਬੋਜ, ਐੱਸ.ਐੱਮ.ਓ. ਰਜੇਸ਼ ਸੱਚਦੇਵਾ ਤੇ ਡੀ.ਐੱਸ.ਪੀ. ਰਸ਼ਪਾਲ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਪਰਾਲਾ ਸ਼ਲਾਘਾਯੋਗ ਹੈ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸਿਵਲ ਹਸਪਤਾਲ ਵਲੋਂ ਹੱਡੀਆਂ ਦੇ ਮਾਹਿਰ ਡਾ. ਅਰਪਨ ਬਰਾੜ ਅਤੇ ਜਰਨਲ ਮੈਡੀਸਨ ਦੇ ਡਾ. ਨਵਰੋਜ ਗੋਇਲ ਪਹੁੰਚੇ | ਇਸ ਦੌਰਾਨ ਸੜਕ ਸੁਰੱਖਿਆ ਫੋਰਸ ਤੋਂ ਲਵਪ੍ਰੀਤ ਸਿੰਘ, ਮੁਕਤੀਸਰ ਵੈੱਲਫ਼ੇਅਰ ਕਲੱਬ ਤੋਂ ਜਸਪਾਲ ਸਿੰਘ, ਨਵਦੀਪ ਸਿੰਘ, ਅਜੇ ਪਾਸੀ, ਨਰੇਸ਼ ਕਾਂਤੀ, ਮਨਿੰਦਰ ਸਿੰਘ ਝਾਂਬ, ਬਿਕਰਮਜੀਤ ਸਿੰਘ, ਈਸ਼ਾਨ ਸ਼ਰਮਾ, ਮਦਨ ਲਾਲ, ਰਮਨਦੀਪ ਸਿੰਘ ਗਗਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਸਤੇ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਗੁਆਂਢੀ ਦਾ ਘਰ ਢਾਹਿਆ ਅਗਲੀ ਖ਼ਬਰ ਸੜਕ ਸੁਰੱਖਿਆ ਮਹੀਨੇ ਦੇ ਆਖ਼ਰੀ ਦਿਨ ਜਾਗਰੂਕਤਾ ਸਮਾਰੋਹ ਕਰਵਾਇਆ
Ad Position 24