07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਨਾਜ ਮੰਡੀ 'ਚੋਂ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਟਕਦੀ ਲਾਸ਼ ਮਿਲੀ • ਪਿਛਲੇ ਤਿੰਨ ਦਿਨਾਂ ਤੋਂ ਸੀ ਗ਼ਾਇਬ

Ad Position 21
No active advertisement
ਅਜੀਤ ਡੈਸਕ 04-02-2026
ਮਲੋਟ, 3 ਫ਼ਰਵਰੀ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਜ਼ਦੀਕ ਪਿੰਡ ਆਲਮਵਾਲਾ ਦੀ ਅਨਾਜ ਮੰਡੀ ਵਿਖੇ ਅੱਜ ਸਵੇਰੇ ਇਕ 18 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਟਕਦੀ ਹੋਈ ਲਾਸ਼ ਮਿਲੀ ਹੈ, ਜਿਸ ਬਾਰੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕਤਲ ਦੱਸਿਆ ਹੈ | ਮਿ੍ਤਕ ਪਿਛਲੇ ਤਿੰਨ ਦਿਨਾਂ ਤੋਂ ਗ਼ਾਇਬ ਸੀ | ਉਧਰ ਮੌਕੇ 'ਤੇ ਥਾਣਾ ਕਬਰਵਾਲਾ ਦੀ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ | ਮਿ੍ਤਕ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅੰਮਿ੍ਤਪਾਲ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਦੇ ਹੀ ਇਕ ਲੜਕੇ ਨਾਲ ਗਿਆ ਸੀ, ਜੋ ਕਿ ਨਸ਼ੇ ਦਾ ਆਦੀ ਹੈ, ਪਰ ਸਾਨੂੰ ਆਪਣੇ ਬੇਟੇ ਦੀ ਤਿੰਨ ਦਿਨਾਂ ਤੋਂ ਕੋਈ ਉਘ-ਸੁੱਘ ਨਹੀਂ ਮਿਲ ਰਹੀ ਸੀ, ਜਿਸ ਬਾਰੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ | ਜ਼ਿਕਰਯੋਗ ਹੈ ਕਿ ਅੰਮਿ੍ਤਪਾਲ ਸਿੰਘ ਦੀ ਲਾਸ਼ ਲਗਪਗ 20 ਕੁ ਫੁੱਟ ਉਚੇ ਸ਼ੈੱਡ ਦੇ ਗਾਡਰ ਨਾਲ ਲਟਕਦੀ ਮਿਲੀ ਹੈ ਅਤੇ ਇਸ ਬਾਰੇ ਮਿ੍ਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਵੀ ਦੱਸਿਆ ਕਿ ਅੱਜ ਅਨਾਜ ਮੰਡੀ ਵਿਚ ਸਾਨੂੰ ਲਾਸ਼ ਲਟਕਦੀ ਦੀ ਸੂਚਨਾ ਮਿਲੀ | ਮਿ੍ਤਕ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ | ਦੂਜੇ ਪਾਸੇ ਸੂਚਨਾ ਮਿਲਣ 'ਤੇ ਥਾਣਾ ਕਬਰਵਾਲਾ ਦੀ ਪੁਲਿਸ ਦੇ ਥਾਣਾ ਮੁਖੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਅਨਾਜ ਮੰਡੀ ਵਿਚ ਲਾਸ਼ ਲਟਕ ਰਹੀ ਹੈ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਝੂਠ ਨੂੰ ਸੁਪਰੀਮ ਕੋਰਟ ਨੇ ਨਕਾਰਿਆ- ਭੁੱਲਰ <br/> ਅਗਲੀ ਖ਼ਬਰ ਵਿਅਕਤੀ ਕਾਰ ਸਮੇਤ ਨਹਿਰ 'ਚ ਡਿਗਿਆ • ਗੋਤਾਖੋਰਾਂ ਵਲੋਂ ਭਾਲ ਜਾਰੀ
Ad Position 24